Virat Kohli Fitness Secret : ਜਾਣੋ ਕਿਵੇਂ ਫਿੱਟ ਰਹਿੰਦੇ ਹਨ ਕ੍ਰਿਕਟਰ ਕੋਹਲੀ, ਜਾਣੋ ਉਨ੍ਹਾਂ ਦੀ ਡਾਈਟ ਤੇ ਵਰਕਆਊਟ ਰੂਟੀਨ ਬਾਰੇ
Virat Kohli Fitness Secrete: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੱਲੇਬਾਜ਼ ਵਿਰਾਟ ਕੋਹਲੀ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਵਿਰਾਟ ਖਾਣ-ਪੀਣ ਦੇ ਨਾਲ-ਨਾਲ ਆਪਣੇ ਵਰਕਆਊਟ ਰੂਟੀਨ ਲਈ ਵੀ ਕਾਫੀ ਸਖ਼ਤ ਹਨ। ਉਹ ਕਸਰਤ ਤੇ ਖਾਣ-ਪੀਣ ਦੀਆਂ ਆਦਤਾਂ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ। ਆਓ ਜਾਣਦੇ ਹਾਂ ਆਖਿਰ ਵਿਰਾਟ ਕੋਹਲੀ ਖ਼ੁਦ ਨੂੰ ਕਿਵੇਂ ਫਿੱਟ ਰੱਖਦੇ ਹਨ ਤੇ ਕੀ ਹੈ ਉਨ੍ਹਾਂ ਦੀ ਫਿੱਟਨੈਸ ਦਾ ਰਾਜ਼।
ਆਖਿਰ ਕੀ ਹੈ ਵਿਰਾਟ ਕੋਹਲੀ ਦੀ ਫਿੱਟਨੈਸ ਦਾ ਸੀਕ੍ਰੇਟ
ਵਿਰਾਟ ਕੋਹਲੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਵਰਕਆਊਟ ਤੇ ਫੂਡ ਹੈਬਿਟਸ ਨਾਲ ਸਬੰਧਤ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਵਿਰਾਟ ਕੋਹਲੀ ਨੇ ਕਈ ਇੰਟਰਵਿਊਜ਼ ਦੌਰਾਨ ਦੱਸਿਆ ਹੈ ਕਿ ਉਹ ਖਾਣ-ਪੀਣ ਦੀਆਂ ਆਦਤਾਂ ਤੇ ਕਸਰਤ ਨੂੰ ਲੈ ਕੇ ਕਾਫੀ ਐਕਟਿਵ ਤੇ ਸਖ਼ਤ ਰਹਿੰਦੇ ਹਨ। ਇੰਨਾ ਹੀ ਨਹੀਂ ਵਿਰਾਟ ਦਾ ਸਮਰਪਣ ਅਤੇ ਨਿਰੰਤਰਤਾ ਹੀ ਉਨ੍ਹਾਂ ਦੀ ਸਿਹਤ ਦਾ ਰਾਜ਼ ਹੈ।
ਛੁੱਟੀ ਵਾਲੇ ਦਿਨ ਵੀ ਵਰਕਆਊਟ ਕਰਦੇ ਨੇ ਵਿਰਾਟ
ਵਿਰਾਟ ਨੂੰ ਕਸਰਤ ਕਰਨ ਦਾ ਬਹੁਤ ਸ਼ੌਕ ਹੈ। ਛੁੱਟੀਆਂ ਜਾਂ ਖਾਸ ਮੌਕਿਆਂ 'ਤੇ ਵੀ ਉਹ ਕਸਰਤ ਕਰਨਾ ਨਹੀਂ ਭੁੱਲਦੇ। ਛੁੱਟੀ ਵਾਲੇ ਦਿਨ ਵੀ ਵਰਕਆਊਟ ਰੂਟੀਨ ਨੂੰ ਫਾਲੋ ਕਰਦੇ ਹਨ। ਐਰੋਬਿਕਸ ਅਤੇ ਯੋਗਾ ਕਰਨ ਦੇ ਨਾਲ-ਨਾਲ ਵਿਰਾਟ ਵਾਰਮ-ਅੱਪ ਨੂੰ ਵੀ ਆਪਣੀ ਨਿਯਮਿਤ ਰੁਟੀਨ ਦਾ ਅਹਿਮ ਹਿੱਸਾ ਮੰਨਦੇ ਹਨ। ਇੰਨਾ ਹੀ ਨਹੀਂ ਉਹ ਸਕੁਐਟਸ, ਵੇਟ ਟ੍ਰੇਨਿੰਗ, ਬੈਂਚ ਪ੍ਰੈਸ ਤੇ ਡੇਡਲਿਫਟ ਕਰਨਾ ਵੀ ਪਸੰਦ ਕਰਦਾ ਹੈ।
ਕਦੋਂ ਅਤੇ ਕੀ ਖਾਂਦੇ ਨੇ ਵਿਰਾਟ ?
34 ਸਾਲਾ ਵਿਰਾਟ ਦੇ ਫਿੱਟ ਰਹਿਣ 'ਚ ਉਸ ਦੀ ਸਖ਼ਤ ਸਿਹਤਮੰਦ ਖੁਰਾਕ ਅਹਿਮ ਭੂਮਿਕਾ ਨਿਭਾਉਂਦੀ ਹੈ। ਵਿਰਾਟ ਕੋਹਲੀ ਪੂਰੀ ਤਰ੍ਹਾਂ ਵੀਗਨ ਡਾਈਟ (Vegan diet) ਫਾਲੋ ਕਰਦੇ ਹਨ। ਆਮ ਤੌਰ 'ਤੇ ਉਹ 90 ਪ੍ਰਤੀਸ਼ਤ ਤੱਕ ਉਬਾਲੇ ਹੋਏ ਭੋਜਨ ਖਾਂਦੇ ਹਨ। ਕਸਰਤ ਜਾਂ ਜਿਮ ਤੋਂ ਬਾਅਦ ਉਹ ਪ੍ਰੋਟੀਨ ਸ਼ੇਕ, ਸੋਇਆ ਮਿਲਕ ਅਤੇ ਪਨੀਰ ਆਦਿ ਲੈਣਾ ਪਸੰਦ ਕਰਦੇ ਹਨ। ਵਿਰਾਟ ਖਾਸ ਤੌਰ 'ਤੇ ਜੰਕ ਫੂਡ, ਮਸਾਲੇਦਾਰ, ਜ਼ਿਆਦਾ ਨਮਕ, ਮਿਰਚ ਮਸਾਲਾ ਆਦਿ ਤੋਂ ਦੂਰ ਰਹਿੰਦੇ ਹਨ।
ਵਿਰਾਟ ਕੋਹਲੀ ਦੀ ਡਾਈਟ ਦੀ ਗੱਲ ਕਰੀਏ ਤਾਂ ਵਿਰਾਟ ਸਵੇਰੇ ਨਾਸ਼ਤੇ 'ਚ ਬਰਾਊਨ ਬਰੈੱਡ ਦੇ ਨਾਲ ਪੀਨਟ ਬਟਰ ਖਾਂਦੇ ਹਨ। ਇਸ ਤੋਂ ਇਲਾਵਾ ਵਿਰਾਟ ਰਾਤ ਦੇ ਖਾਣੇ 'ਚ ਸੂਪ, ਸਲਾਦ ਅਤੇ ਸਬਜ਼ੀਆਂ ਖਾਣਾ ਪਸੰਦ ਕਰਦੇ ਹਨ। ਮੇਵੇ ਅਤੇ ਗਲੂਟਨ ਮੁਕਤ ਸਨੈਕਸ ਖਾਦੇ ਹਨ, ਕਿਉਂਕਿ ਇਹ ਉਨ੍ਹਾਂ ਦੇ ਸਰੀਰ ਨੂੰ ਜ਼ਰੂਰੀ ਕਾਰਬੋਹਾਈਡਰੇਟ ਪ੍ਰਦਾਨ ਕਰਦਾ ਹੈ। ਵਿਰਾਟ ਨੂੰ ਮਖਾਨਾ ਬਹੁਤ ਪਸੰਦ ਹੈ ਕਿਉਂਕਿ ਮਖਾਨਾ ਗਲੂਟਨ ਮੁਕਤ ਹੁੰਦਾ ਹੈ। ਇਸ ਦੇ ਨਾਲ ਹੀ ਵਿਰਾਟ ਦੇ ਨਾਸ਼ਤੇ ਤੇ ਲੰਚ ਵਿੱਚ ਮਹਿਜ਼ ਉਬਲਾ ਹੋਇਆ ਖਾਣਾ ਖਾਂਦੇ ਹਨ।
ਕੀ ਹੈ ਵੀਗਨ ਡਾਈਟ
ਵੀਗਨ ਡਾਈਟ ਜਾਂ ਸ਼ਾਕਾਹਾਰੀ ਇੱਕ ਪੂਰੀ ਤਰ੍ਹਾਂ ਪੌਦੇ 'ਤੇ ਅਧਾਰਿਤ ਖੁਰਾਕ ਹੈ। ਜਿਸ ਵਿੱਚ ਸਬਜ਼ੀਆਂ, ਫਲ, ਬੀਜ਼, ਅਨਾਜ, ਦਾਲਾਂ, ਮੇਵੇ, ਬੀਜ, ਟੋਫੂ, ਪੌਦੇ ਆਧਾਰਿਤ ਤੇਲ ਆਦਿ ਚੀਜ਼ਾਂ ਖਾਧੀਆਂ ਜਾਂਦੀਆਂ ਹਨ। ਇਸ ਵਿੱਚ ਡੇਅਰੀ ਉਤਪਾਦ ਅਤੇ ਅੰਡੇ ਸ਼ਾਮਲ ਨਹੀਂ ਹਨ। ਵਿਰਾਟ ਨੇ ਕੁਝ ਮਹੀਨੇ ਪਹਿਲਾਂ ਹੀ ਵੀਗਨ ਡਾਈਟ ਸ਼ੁਰੂ ਕੀਤੀ ਹੈ। ਇਸ ਡਾਈਟ ਨੂੰ ਫਾਲੋ ਕਰਨ ਤੋਂ ਬਾਅਦ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਮਹਿਸੂਸ ਕਰ ਰਹੇ ਹਨ।
- PTC PUNJABI