Health Tips : ਬਰਸਾਤ ਦੇ ਮੌਸਮ 'ਚ ਬਿਮਾਰੀਆਂ ਤੋਂ ਬੱਚਣ ਲਈ ਪੀਉ ਇਹ ਕਾੜ੍ਹਾ, ਹੋਵੇਗਾ ਫਾਇਦਾ

ਬਰਸਾਤ ਦਾ ਮੌਸਮ 'ਚ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਜ਼ੁਕਾਮ, ਖੰਘ ਅਤੇ ਮੌਸਮੀ ਫਲੂ ਸਮੇਤ ਕਈ ਬੀਮਾਰੀਆਂ ਦਾ ਹੋਣਾ ਇੱਕ ਆਮ ਗੱਲ ਹੈ। ਇਸ ਤੋਂ ਬਚਾਅ ਲਈ ਤੁਸੀਂ ਬਿਮਾਰੀਆਂ ਤੋਂ ਬੱਚਣ ਲਈ ਘਰ ਵਿੱਚ ਹੀ ਕਾੜ੍ਹਾ ਬਣਾ ਕੇ ਪੀ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ।

Reported by: PTC Punjabi Desk | Edited by: Pushp Raj  |  July 25th 2024 09:20 AM |  Updated: July 25th 2024 09:20 AM

Health Tips : ਬਰਸਾਤ ਦੇ ਮੌਸਮ 'ਚ ਬਿਮਾਰੀਆਂ ਤੋਂ ਬੱਚਣ ਲਈ ਪੀਉ ਇਹ ਕਾੜ੍ਹਾ, ਹੋਵੇਗਾ ਫਾਇਦਾ

Immunity Booster Herbal Kadha For Monsoon : ਬਰਸਾਤ ਦਾ ਮੌਸਮ 'ਚ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਜ਼ੁਕਾਮ, ਖੰਘ ਅਤੇ ਮੌਸਮੀ ਫਲੂ ਸਮੇਤ ਕਈ ਬੀਮਾਰੀਆਂ ਦਾ ਹੋਣਾ ਇੱਕ ਆਮ ਗੱਲ ਹੈ। ਮਾਹਿਰਾਂ ਮੁਤਾਬਕ ਅਜਿਹਾ ਇਸ ਲਈ ਹੁੰਦਾ ਹੈ। ਕਿਉਂਕਿ ਬਾਰਸ਼ ਦੇ ਮੌਸਮ 'ਚ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਸਾਡੀ ਵੱਖ-ਵੱਖ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਅਜਿਹੇ 'ਚ ਤੁਸੀਂ ਆਪਣੀ ਖੁਰਾਕ 'ਚ ਸਹੀ ਤਬਦੀਲੀਆਂ ਦੀ ਮਦਦ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹੋ। ਨਾਲ ਹੀ ਕੁਝ ਕਾੜ੍ਹੇ ਅਜਿਹੇ ਹੁੰਦੇ ਹਨ, ਜੋ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਾਰੇ...

ਚਾਹ ਦੇ ਰੂਪ 'ਚ ਕਾੜ੍ਹਾ 

ਸਿਹਤ ਮਾਹਰਾਂ ਮੁਤਾਬਕ ਤੁਸੀਂ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਚਾਹ ਦੇ ਰੂਪ 'ਚ ਵੀ ਕਾੜ੍ਹਾ ਬਣਾ ਸਕਦੇ ਹੋ। ਦਸ ਦਈਏ ਕਿ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦਾ ਇੱਕ ਸੁਆਦੀ ਤਰੀਕਾ ਹੈ। ਇਸ ਨੂੰ ਬਣਾਉਣ ਲਈ ਅਦਰਕ, ਹਲਦੀ, ਇਲਾਇਚੀ, ਦਾਲਚੀਨੀ ਅਤੇ ਤੁਲਸੀ ਦੀਆਂ ਪੱਤੀਆਂ ਨੂੰ ਮਿਲਾਓ ਅਤੇ ਇਸ ਮਿਸ਼ਰਣ ਨੂੰ ਪਾਣੀ 'ਚ ਕਰੀਬ 5 ਮਿੰਟ ਤੱਕ ਉਬਾਲੋ। ਹੁਣ ਇਸ ਨੂੰ ਫਿਲਟਰ ਕਰੋ ਅਤੇ ਸਵਾਦ ਮੁਤਾਬਕ ਸ਼ਹਿਦ ਪਾਓ।

ਮੁਲੱਠੀ ਅਤੇ ਅਦਰਕ ਦਾ ਕਾੜ੍ਹਾ 

ਬਰਸਾਤ ਦੇ ਮੌਸਮ 'ਚ ਰੋਗ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਤੁਸੀਂ ਮੁਲੱਠੀ ਅਤੇ ਅਦਰਕ ਦਾ ਕਾੜ੍ਹਾ ਪੀ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਗੁਣ ਪਾਏ ਜਾਣਦੇ ਹਨ, ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਇਸ ਨੂੰ ਬਣਾਉਣ ਲਈ ਮੁਲੱਠੀ ਅਤੇ ਪੀਸੇ ਹੋਏ ਅਦਰਕ ਦੇ ਨਾਲ ਇੱਕ ਕੱਪ ਚਾਹ ਬਣਾ ਲਓ। ਅਤੇ ਇਸ ਨੂੰ ਛਾਣ ਕੇ ਗਰਮਾ-ਗਰਮ ਪੀਓ।

ਦਾਲਚੀਨੀ ਅਤੇ ਲੌਂਗ ਦਾ ਕਾੜ੍ਹਾ 

ਦਾਲਚੀਨੀ ਅਤੇ ਲੌਂਗ ਨੂੰ ਵੈਸੇ ਤਾਂ ਗਰਮ ਮਸਾਲੇ ਦੇ ਤੌਰ 'ਤੇ ਖਾਣਾ ਬਣਾਉਣ 'ਚ ਵਰਤਿਆ ਜਾਂਦਾ ਹੈ। ਦਸ ਦਈਏ ਕਿ ਇਹ ਮਸਲੇ ਨਾ ਸਿਰਫ ਭੋਜਨ ਨੂੰ ਵੱਖਰਾ ਸਵਾਦ ਦਿੰਦੇ ਹਨ ਸਗੋਂ ਵਿਲੱਖਣ ਮਹਿਕ ਵੀ ਦਿੰਦੇ ਹਨ। ਨਾਲ ਹੀ ਇਨ੍ਹਾਂ ਦਾ ਕਾੜ੍ਹਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਬਣਾਉਣ ਲਈ ਦਾਲਚੀਨੀ ਦੀ ਡੰਡੀ ਨੂੰ ਕੁਝ ਲੌਂਗਾਂ ਦੇ ਨਾਲ ਪਾਣੀ 'ਚ 10 ਮਿੰਟ ਲਈ ਉਬਾਲੋ। ਫਿਰ ਮਿਸ਼ਰਣ ਨੂੰ ਫਿਲਟਰ ਕਰੋ, ਇਸ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।

ਅਦਰਕ ਅਤੇ ਤੁਲਸੀ ਦਾ ਕਾੜ੍ਹਾ 

ਅੱਜਕਲ੍ਹ ਜ਼ਿਆਦਾਤਰ ਹਰ ਘਰ 'ਚ ਤੁਲਸੀ ਦਾ ਪੌਦਾ ਪਾਇਆ ਜਾਂਦਾ ਹਾਂ। ਧਾਰਮਿਕ ਮਹੱਤਤਾ ਦੇ ਨਾਲ-ਨਾਲ ਇਹ ਆਪਣੇ ਔਸ਼ਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਨਾਲ ਹੀ ਅਦਰਕ ਸਿਹਤ ਨੂੰ ਵੀ ਫਾਇਦੇ ਪਹੁੰਚਾਉਂਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਣਦੇ ਹਨ। ਇਸ ਨੂੰ ਬਣਾਉਣ ਲਈ ਤੁਲਸੀ ਦੀਆਂ ਪੱਤੀਆਂ ਅਤੇ ਪੀਸੇ ਹੋਏ ਅਦਰਕ ਨੂੰ ਪਾਣੀ 'ਚ 5-7 ਮਿੰਟ ਲਈ ਉਬਾਲੋ। ਮਿਸ਼ਰਣ ਨੂੰ ਫਿਲਟਰ ਕਰੋ ਅਤੇ ਇਸ 'ਤੇ ਸ਼ਹਿਦ-ਨਿੰਬੂ ਦਾ ਰਸ ਪਾਓ।

ਸੌਂਫ ਅਤੇ ਧਨੀਆ ਦਾ ਕਾੜ੍ਹਾ  

ਸੌਂਫ ਅਤੇ ਧਨੀਆ ਭਾਰਤੀ ਰਸੋਈ 'ਚ ਵਰਤਿਆ ਜਾਣ ਵਾਲਾ ਇੱਕ ਪ੍ਰਸਿੱਧ ਮਸਾਲਾ ਹੈ। ਨਾਲ ਹੀ ਇਹ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਕਾੜ੍ਹਾ ਬਣਾਉਣ 'ਚ ਵੀ ਮਦਦਗਾਰ ਹੁੰਦਾ ਹੈ। ਇਸ ਲਈ ਸੌਂਫ ਅਤੇ ਧਨੀਆ ਦੇ ਬੀਜਾਂ ਨੂੰ ਪਾਣੀ 'ਚ 10 ਮਿੰਟ ਤੱਕ ਉਬਾਲੋ। ਫਿਰ ਇਸ ਮਿਸ਼ਰਣ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਗਰਮਾ-ਗਰਮ ਪੀਓ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network