ਭਰਪੂਰ ਨੀਂਦ ਲੈਣ ਦੇ ਹੁੰਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
ਜਿਸ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਖਾਣੇ ਦੀ ਜ਼ਰੂਰਤ ਹੁੰਦੀ ਹੈ। ਉਸੇ ਤਰ੍ਹਾਂ ਸਰੀਰ ਦੇ ਲਈ ਨੀਂਦ (Sleep)ਵੀ ਓਨੀ ਹੀ ਜ਼ਰੂਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਭਰਪੂਰ ਨੀਂਦ ਲੈਣ ਦੇ ਫਾਇਦੇ ਦੇ ਬਾਰੇ ਦੱਸਾਂਗੇ। ਕਿਉਂਕਿ ਜਿਸ ਤਰ੍ਹਾਂ ਅਸੀਂ ਸਾਰਾ ਦਿਨ ਕੰਮ ਕਾਜ ਕਰਦੇ ਹਾਂ ਅਤੇ ਰਾਤ ਸਮੇਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਅਸੀਂ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਇਸ ਲਈ ਤੁਸੀਂ ਇਸ ਰੁਟੀਨ ਨੂੰ ਅਪਣਾਓਗੇ ਤਾਂ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਿਤਾ ਸਕਦੇ ਹੋ ।ਕਿਉਂਕਿ ਨੀਂਦ ਸਾਡੇ ਦਿਮਾਗ ਅਤੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੀ ਹੈ।ਜੇ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਚਿੜਚਿੜੇਪਣ ਦਾ ਸ਼ਿਕਾਰ ਹੋ ਸਕਦੇ ਹਾਂ ।
ਹੋਰ ਪੜ੍ਹੋ : ਰਕੁਲਪ੍ਰੀਤ ਦੇ ਵੈਡਿੰਗ ਕਾਰਡ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਪਰਿਵਾਰ ਦੇ ਨਾਲ ਵੀਡੀਓ
ਸਾਰਾ ਦਿਨ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਰਹੇਗੀ । ਸਿਹਤ (Health) ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਤੰਦਰੁਸਤ ਇਨਸਾਨ ਨੂੰ ਅੱਠ ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ।
ਜੇ ਤੁਸੀਂ ਰੋਜ਼ਾਨਾ ਪੂਰੀ ਨੀਂਦ ਲੈਂਦੇ ਹੋ ਤਾਂ ਸਰੀਰ ਦੇ ਨਾਲ-ਨਾਲ ਤੁਸੀਂ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਰਹੋਗੇ । ਤਣਾਅ, ਚਿੰਤਾ ੳਤੇ ਡਿਪ੍ਰੈਸ਼ਨ ਵਰਗੀਆਂ ਬੀਮਾਰੀਆਂ ਤੋਂ ਤੁਸੀਂ ਬਚੇ ਰਹੋਗੇ । ਇਸ ਦੇ ਨਾਲ ਹੀ ਜੇ ਤੁਸੀਂ ਆਪਣੀ ਪੂਰੀ ਨੀਂਦ ਲੈਂਦੇ ਹੋ ਤਾਂ ਤੁਹਾਡੀ ਯਾਦਦਾਸ਼ਤ ਤੇਜ਼ ਹੋਵੇਗੀ ਅਤੇ ਮੈਮੋਰੀ ਪਾਵਰ ‘ਚ ਇਜ਼ਾਫਾ ਹੋਵੇਗਾ ।
ਇਸ ਦੇ ਨਾਲ ਹੀ ਵਧੀਆ ਨੀਂਦ ਸਰੀਰ ਦੇ ਲਈ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਵਜ਼ਨ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
ਨੀਂਦ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ। ਜਿਸ ਕਾਰਨ ਤੁਹਾਡੇ ਸਰੀਰ ਨੂੰ ਬੀਮਾਰੀਆਂ ਦੇ ਨਾਲ ਲੜਨ ਦੀ ਤਾਕਤ ਮਿਲਦੀ ਹੈ।ਇਸ ਤੋਂ ਇਲਾਵਾ ਦਿਲ ਦੇ ਰੋਗਾਂ ਦਾ ਖਤਰਾ ਵੀ ਘੱਟਦਾ ਹੈ।ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ।
ਪੂਰੀ ਨੀਂਦ ਲੈਣ ਨਾਲ ਤੁਸੀਂ ਖੁਦ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਹੋ ।ਕਿਉਂਕਿ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤਾਂ ਬੀਤੇ ਦਿਨ ਦੀ ਪੂਰੀ ਥਕਾਨ ਖਤਮ ਹੋ ਜਾਂਦੀ ਹੈ।ਤੁਹਾਡਾ ਮੂਡ ਵਧੀਆ ਰਹਿੰਦਾ ਹੈ ਤੇ ਕੰਮ ਕਰਨ ਦੀ ਸਮਰੱਥਾ ਵੀ ਵੱਧਦੀ ਹੈ।
-