ਬੱਚਿਆਂ ਦੇ ਵਧੀਆ ਵਿਕਾਸ ਲਈ ਸਿਖਾਓ ਚੰਗੀਆਂ ਆਦਤਾਂ
ਬੱਚਿਆਂ (Children) ਦਾ ਮਨ ਕੋਰੇ ਕਾਗਜ਼ ਵਾਂਗ ਹੁੰਦਾ ਹੈ । ਜੋ ਬਾਲਪਣ ‘ਚ ਉਨ੍ਹਾਂ ਦੇ ਕੋਮਲ ਮਨਾਂ ‘ਤੇ ਇੱਕ ਵਾਰ ਉਕੇਰ ਦਿੱਤਾ । ਉਹੀ ਸਾਰੀ ਉਮਰ ਉਨ੍ਹਾਂ ਦੇ ਨਾਲ ਚਲਿਆ ਜਾਂਦਾ ਹੈ। ਇਸ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੀਆਂ ਆਦਤਾਂ (Good Habits) ਸਿਖਾਉਣੀਆਂ ਚਾਹੀਦੀਆਂ ਹਨ ਤਾਂ ਕਿ ਬੱਚੇ ਆਪਣੀ ਜ਼ਿੰਦਗੀ ‘ਚ ਅੱਗੇ ਵਧ ਸਕਣ ।
ਹੋਰ ਪੜ੍ਹੋ : ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਜਸ਼ਨ ਦੇ ਲਈ ਜਾਮਨਗਰ ਪਹੁੰਚੇ ਬੀ ਪਰਾਕ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ
ਬੱਚਿਆਂ ਨੂੰ ਸਵੇਰ ਵੇਲੇ ਉੱਠਦੇ ਸਾਰ ਹੀ ਇੱਕ ਦੂਜੇ ਨੂੰ ਗੁੱਡ ਮੌਰਨਿੰਗ ਕਹਿਣ ਦੀ ਆਦਤ ਪਾਓ ਤਾਂ ਕਿ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਉੱਥੇ ਵੀ ਤੁਹਾਡੇ ਬੱਚੇ ਕਿਸੇ ਨੂੰ ਮਿਲਣ ਤਾਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਉਣ । ਇਸ ਤੋਂ ਇਲਾਵਾ ਬੱਚਿਆਂ ਨੂੰ ਪ੍ਰੇਰਣਾ ਦਾਇਕ ਕਹਾਣੀਆਂ ਸੁਨਾਉਣੀਆਂ ਚਾਹੀਦੀਆਂ ਹਨ । ਉਨ੍ਹਾਂ ਨੂੰ ਵੀਰਤਾ ਨਾਲ ਭਰਪੂਰ, ਕੁਦਰਤ ਦੇ ਨਾਲ ਪਿਆਰ ਕਰਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਵਾਤਾਵਰਨ ਪ੍ਰਤੀ ਸਚੇਤ ਹੋ ਸਕਣ।
ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ
ਬੱਚੇ ਦੇ ਪਹਿਲੇ ਗੁਰੁ ਉਸ ਦੇ ਮਾਪੇ ਹੁੰਦੇ ਹਨ । ਇਸ ਲਈ ਜੋ ਮਾਪੇ ਕਰਦੇ ਹਨ, ਬੱਚੇ ਵੀ ਉਹੀ ਕੁਝ ਸਿੱਖਦੇ ਹਨ । ਬੱਚਿਆਂ ਦੇ ਲਈ ਖੁਦ ਇੱਕ ਮਿਸਾਲ ਬਣ ਕੇ ਉੱਭਰੋ । ਇੱਕ ਦੂਜੇ ਦੇ ਨਾਲ ਬੋਲਚਾਲ ਦੇ ਦੌਰਾਨ ਆਪਸੀ ਮਰਿਆਦਾ ਦਾ ਖ਼ਾਸ ਧਿਆਨ ਰੱਖੋ । ਇਸ ਦੇ ਨਾਲ ਹੀ ਬੱਚਿਆਂ ਦੇ ਸਾਹਮਣੇ ਇੱਕ ਦੂਜੇ ਨੂੰ ਗਾਲਾਂ ਨਾ ਕੱਢੋ । ਕਿਉਂਕਿ ਬੱਚੇ ਜਿਸ ਤਰ੍ਹਾਂ ਤੁਹਾਨੂੰ ਕਰਦੇ ਵੇਖਣਗੇ । ਉਹ ਵੀ ਗਾਲਾਂ ਹੀ ਕੱਢਣਗੇ ।ਇਸ ਲਈ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿਓ। ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ । ਉਸ ਨੂੰ ਧਿਆਨ ‘ਚ ਰੱਖਦੇ ਹੋਏ ਧਾਰਮਿਕ ਸਿੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ।
-