Health Tips: ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ ਖੱਟੀ ਇਮਲੀ, ਜਾਣੋ ਇਸ ਦੇ ਫਾਇਦੇ

ਇਮਲੀ ਖਾਣ ਵਿਚ ਖੱਟੀ ਅਤੇ ਮਿੱਠੀ ਹੁੰਦੀ ਹੈ। ਹਰ ਕੋਈ, ਚਾਹੇ ਬੱਚੇ ਜਾਂ ਵੱਡੇ, ਇਸ ਦਾ ਸਵਾਦ ਪਸੰਦ ਕਰਦੇ ਹਨ। ਇਸ ਦੀ ਵਰਤੋਂ ਭੋਜਨ ਨੂੰ ਸਵਾਦ ਬਣਾਉਣ ਅਤੇ ਤੰਦਰੁਸਤ ਸਰੀਰ ਪ੍ਰਾਪਤ ਕਰਨ ਲਈ ਵੱਖ-ਵੱਖ ਪਕਵਾਨਾਂ 'ਚ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਖੱਟੀ ਇਮਲੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ , ਜੋ ਸਾਡੇ ਸਰੀਰ ਨੂੰ ਸਿਹਤਯਾਬ ਬਨਾਉਣ 'ਚ ਮਦਦ ਕਰਦੀ ਹੈ।

Reported by: PTC Punjabi Desk | Edited by: Pushp Raj  |  August 16th 2023 06:24 PM |  Updated: August 16th 2023 06:24 PM

Health Tips: ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ ਖੱਟੀ ਇਮਲੀ, ਜਾਣੋ ਇਸ ਦੇ ਫਾਇਦੇ

Tamarind benefits for Health:  ਇਮਲੀ ਖਾਣ ਵਿਚ ਖੱਟੀ ਅਤੇ ਮਿੱਠੀ ਹੁੰਦੀ ਹੈ। ਹਰ ਕੋਈ, ਚਾਹੇ ਬੱਚੇ ਜਾਂ ਵੱਡੇ, ਇਸ ਦਾ ਸਵਾਦ ਪਸੰਦ ਕਰਦੇ ਹਨ। ਇਸ ਦੀ ਵਰਤੋਂ ਭੋਜਨ ਨੂੰ ਸਵਾਦ ਬਣਾਉਣ ਅਤੇ ਤੰਦਰੁਸਤ ਸਰੀਰ ਪ੍ਰਾਪਤ ਕਰਨ ਲਈ ਵੱਖ-ਵੱਖ ਪਕਵਾਨਾਂ 'ਚ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਖੱਟੀ ਇਮਲੀ ਕਈ ਗੁਣਾਂ ਨਾਲ ਭਰਪੂਰ ਹੁੰਦੀ  ਹੈ , ਜੋ ਸਾਡੇ ਸਰੀਰ ਨੂੰ ਸਿਹਤਯਾਬ ਬਨਾਉਣ 'ਚ ਮਦਦ ਕਰਦੀ ਹੈ। 

 ਇਸ ਨੂੰ ਚਟਣੀ, ਸਾਂਬਰ ਆਦਿ ਚੀਜ਼ਾਂ ਵਿਚ ਸ਼ਾਮਲ ਕਰ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਇਹ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਇਮਿਊਨਿਟੀ ਵਧਾਉਂਦਾ ਹੈ। ਇਮਲੀ ਵਿਚ ਵਿਟਾਮਿਨ ਸੀ, ਈ, ਬੀ ਕੇ, ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਪੋਟਾਸ਼ੀਅਮ, ਮੈਂਗਨੀਜ਼, ਫ਼ਾਈਬਰ ਆਦਿ ਹੁੰਦੇ ਹਨ। ਇਸ ਸਥਿਤੀ ਵਿਚ, ਸਰੀਰ ਨੂੰ ਸਾਰੇ ਪੋਸ਼ਕ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ।

ਇਸ ਤੋਂ ਇਲਾਵਾ, ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ, ਜਿਸ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਜਿਨ੍ਹਾਂ ਲੋਕ  ਨੂੰ ਭੁੱਖ ਲੱਗਣ ਦੀ ਸਮੱਸਿਆ ਹੈ ਉਨ੍ਹਾਂ ਨੂੰ ਇਮਲੀ ਜ਼ਰੂਰ ਲੈਣੀ ਚਾਹੀਦੀ ਹੈ। ਇਸ ਲਈ 1 ਕਟੋਰੇ ਪਾਣੀ ਵਿਚ ਗੁੜ, ਇਮਲੀ ਗੁੱਦਾ, ਦਾਲਚੀਨੀ ਅਤੇ ਇਲਾਇਚੀ ਮਿਲਾਉ। ਤਿਆਰ ਮਿਸ਼ਰਣ ਨੂੰ ਥੋੜ੍ਹਾ ਜਿਹਾ ਪੀਉ।

ਹੋਰ ਪੜ੍ਹੋ: ਏਪੀ ਢਿੱਲੋ ਤੇ ਬਨੀਤਾ ਸੰਧੂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ, ਵੀਡੀਓ ਵੇਖ ਫੈਨਜ਼ ਨੇ ਖੁਸ਼ੀ ਕਪੂਰ ਬਾਰੇ ਪੁੱਛੇ ਸਵਾਲ

ਇਹ ਤੁਹਾਡੀ ਭੁੱਖ ਨੂੰ ਵਧਾਵੇਗਾ ਅਤੇ ਤੁਸੀਂ ਵਧੀਆ ਖਾਣ ਦੇ ਯੋਗ ਹੋਵੋਗੇ। ਇਮਲੀ ਦਾ ਸੇਵਨ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ। ਫ਼ਾਈਬਰ ਦੀ ਜ਼ਿਆਦਾ ਮਾਤਰਾ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਕਰਦੀ ਹੈ। ਕਬਜ਼, ਪੇਟ ਦਰਦ, ਐਸਿਡਿਟੀ, ਦਸਤ ਆਦਿ ਤੋਂ ਛੁਟਕਾਰਾ ਮਿਲਦਾ ਹੈ। ਤੁਸੀਂ ਇਮਲੀ ਦੇ ਬੀਜ ਨੂੰ ਮਿਕਸੀ ਵਿਚ ਪੀਸ ਸਕਦੇ ਹੋ ਅਤੇ ਤਿਆਰ ਪਾਊਡਰ ਨੂੰ ਪਾਣੀ ਨਾਲ ਲੈ ਸਕਦੇ ਹੋ। ਇਸ ਨਾਲ ਪੇਟ ਵਧੀਆ ਕੰਮ ਕਰਦਾ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network