ਪੁਦੀਨਾ ਖਾਓ ਬਿਮਾਰੀਆਂ ਨੂੰ ਦੂਰ ਭਜਾਓ, ਜਾਣੋ ਪੁਦੀਨੇ ਦੇ ਅਣਗਿਣਤ ਫਾਇਦਿਆਂ ਬਾਰੇ
Health Benefits of Mint : ਪੁਦੀਨਾ ਆਪਣੇ ਵਿਲੱਖਣ ਸਵਾਦ ਲਈ ਸਭ ਤੋਂ ਮਸ਼ਹੂਰ ਹੈ। ਪੁਦੀਨੇ ਦੀ ਚਟਨੀ ਨਾਂ ਮਹਿਜ਼ ਭੋਜਨ ਦਾ ਸੁਆਦ ਵਧਾਉਂਦੀ ਹੈ ਬਲਕਿ ਸਿਹਤਮੰਦ ਵੀ ਹੁੰਦੀ ਹੈ। ਪੁਦੀਨੇ ਦੀ ਵਰਤੋਂ ਸਦੀਆਂ ਤੋਂ ਆਯੁਰਵੇਦ ਵਿੱਚ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਰਹੀ ਹੈ।
ਪੁਦੀਨਾ ਬਹੁਤ ਹੀ ਫਾਇਦੇਮੰਦ ਹੈ। ਪੁਦੀਨੇ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਦੱਸ ਦਈਏ ਕਿ ਪੁਦੀਨਾ ਠੰਡਾ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਜੇਕਰ ਗੱਲ ਕਰੀਏ ਪੁਦੀਨੇ ਦੀ ਤਾਂ ਇਹ ਆਮ ਤੌਰ 'ਤੇ ਬੇਹੱਦ ਅਸਾਨੀ ਨਾਲ ਘਰਾਂ ‘ਚ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕ ਪੁਦੀਨੇ ਦੀ ਵਰਤੋਂ ਚਟਨੀ ਦੇ ਰੂਪ ‘ਚ ਕਰਦੇ ਹਨ।
ਪੁਦੀਨੇ ਦਾ ਸੇਵਨ ਕਰਨ ਦੇ ਫਾਇਦੇ
ਪੁਦੀਨਾ ਹਾਜ਼ਮੇ ਲਈ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ । ਗਰਮੀਆਂ ਦੇ ਮੌਸਮ 'ਚ ਪੁਦੀਨੇ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ । ਪੁਦੀਨੇ ਨੂੰ ਚਟਨੀ, ਸਲਾਦ ਅਤੇ ਰਾਇਤੇ ਲਈ ਵਰਤਿਆ ਜਾਂਦਾ ਹੈ । ਇਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪੁਦੀਨਾ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।
ਕਈ ਲੋਕਾਂ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਰਹਿੰਦੇ ਹਨ। ਮੂੰਹ 'ਚ ਬਦਬੂ ਆਉਣ 'ਤੇ ਪੁਦੀਨੇ ਦਾ ਸੇਵਨ ਕਰਨਾ ਚਾਹੀਦਾ ਹੈ। ਪੁਦੀਨੇ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਕੁੱਲਾ ਕਰਨ ਨਾਲ ਮੂੰਹ 'ਚ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ। ਇਸ ਨਾਲ ਮੂੰਹ 'ਚ ਠੰਢਕ ਦਾ ਵੀ ਅਹਿਸਾਸ ਹੁੰਦਾ ਹੈ।
ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋਂ ਖੂਨ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
ਹੋਰ ਪੜ੍ਹੋ : ਰਾਤ ਦੇ ਖਾਣੇ 'ਚ ਨਾ ਖਾਓ ਇਹ ਚੀਜ਼ਾਂ, ਨਹੀਂ ਤੁਹਾਡੀ ਸਿਹਤ 'ਤੇ ਪੈ ਸਕਦਾ ਹੈ ਮਾੜਾ ਅਸਰ
ਉਲਟੀ ਆਉਣ 'ਤੇ ਅੱਧਾ ਕੱਪ ‘ਚ ਪੁਦੀਨੇ ਦਾ ਰਸ ਹਰ ਦੋ ਘੰਟੇ ਬਾਅਦ ਰੋਗੀ ਨੂੰ ਪਿਲਾਓ। ਇਸ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ, ਜਿਸ ਨਾਲ ਰੋਗੀ ਰਾਹਤ ਮਹਿਸੂਸ ਕਰੇਗਾ।
ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ/ਗਾਚਨੀ ਮਿੱਟੀ ‘ਚ ਮਿਲਾਕੇ ਚਿਹਰੇ ‘ਤੇ ਲਗਾਓ । ਇਸ ਲੇਪ ਦੇ ਨਾਲ ਚਿਹਰੇ ਦੀਆਂ ਛਾਈਆਂ ਦੂਰ ਹੋ ਜਾਂਦੀਆਂ ਨੇ ਤੇ ਚਿਹਰੇ ‘ਤੇ ਚਮਕ ਆ ਜਾਂਦੀ ਹੈ ।
- PTC PUNJABI