ਘੱਟ ਤੇ ਜ਼ੀਰੋ ਕੈਲੋਰੀ ਭੋਜਨ ਦਾ ਵੱਧ ਰਿਹਾ ਟ੍ਰੈਂਡ, ਭਾਰ ਘਟਾਉਣ 'ਚ ਹੈ ਫਾਇਦੇਮੰਦ
ਘੱਟ ਅਤੇ ਜ਼ੀਰ ਕੈਲੋਰੀ ਭੋਜਨ ਦੀ ਮੰਗ ਅੱਜ ਦੇ ਸਮੇਂ ’ਚ ਲਗਾਤਾਰ ਵਧਦੀ ਹੀ ਜਾ ਰਹੀ ਹੈ। ਸਿਹਤਮੰਦ ਤਰੀਕੇ ਨਾਲ ਭਾਰ ਘਟਾਉਣ ਦੀ ਯੋਜਨਾ ’ਚ ਘੱਟ ਅਤੇ ਜ਼ੀਰੋ ਕੈਲੋਰੀ ਭੋਜਨ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ।
ਇੱਕ ਸਿਹਤਮੰਦ ਖੁਰਾਕ ’ਚ ਜਿੱਥੇ ਕੈਲੋਰੀ ਭਰਪੂਰ ਭੋਜਨ ਦਾ ਹੋਣਾ ਜ਼ਰੂਰੀ ਹੈ, ਉੱਥੇ ਹੀ ਕੁਝ ਸਥਿਤੀਆਂ ’ਚ ਘੱਟ ਕੈਲੋਰੀ ਵਾਲੇ ਭੋਜਨ ਦੀ ਵੀ ਓਨੀ ਹੀ ਅਹਿਮੀਅਤ ਹੈ।
ਮਿਸਾਲ ਦੇ ਤੌਰ ’ਤੇ ਅਜਿਹੇ ਭੋਜਨ ਜੋ ਕਿ ਚਰਬੀ ਭਰਪੂਰ ਹੁੰਦੇ ਹਨ, ਜਿਵੇਂ ਕਿ ਅੰਡੇ, ਮੇਵੇ, ਬੀਜ, ਐਵਾਕਾਡੋ ਆਦਿ, ਉਨ੍ਹਾਂ ’ਚ ਫਲਾਂ ਅਤੇ ਸਬਜ਼ੀਆਂ ਦੇ ਮੁਕਾਬਲੇ ਵਧੇਰੇ ਕੈਲੋਰੀ ਹੁੰਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪੌਸ਼ਟਿਕ ਨਹੀਂ ਹੁੰਦੇ ਹਨ,ਪਰ ਉੱਚ ਕੈਲੋਰੀ ਅਤੇ ਘੱਟ ਕੈਲੋਰੀ ਵਾਲੇ ਭੋਜਨ ਦਾ ਮਿਸ਼ਰਣ ਕਈ ਸਥਿਤੀਆਂ ’ਚ ਲਾਭਦਾਇਕ ਸਿੱਧ ਹੋ ਸਕਦਾ ਹੈ। ਮਿਸਾਲ ਦੇ ਤੌਰ ’ਤੇ ਭਾਰ ਘਟਾਉਣ ਦੇ ਲਈ ਘੱਟ ਕੈਲੋਰੀ ਭੋਜਨ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਮਸ਼ਰੂਮ ਨਾਂ ਤਾਂ ਸਬਜ਼ੀ ਹੈ ਅਤੇ ਨਾਂ ਹੀ ਇਹ ਮੀਟ ਦੀ ਕਿਸਮ ਵਿੱਚ ਆਉਂਦੀ ਹੈ। ਇਹ ਕੁਝ ਚੰਗੀ ਫੰਗਸ ਦੀ ਪ੍ਰਜਾਤੀ ਹੈ ਜੋ ਖਾਣ ਦੇ ਯੋਗ ਹੁੰਦੀ ਹੈ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਸ਼ਾਕਾਹਾਰੀ ਵਿਅਕਤੀ ਜਾਂ ਫਿਰ ਜੋ ਸਿਰਫ ਪਲਾਂਟ ਬੇਸਡ ਪ੍ਰੋਡਕਟ (Plant Based Product) ਹੀ ਖਾਂਦੇ ਹਨ ਉਹ ਨਾਨਵੈਜ ਦੀ ਬਜਾਏ ਮਸ਼ਰੂਮ ਦੀ ਵਰਤੋਂ ਕਰਦੇ ਹਨ। ਮਸ਼ਰੂਮ ਵਿੱਚ ਵਿਟਾਮਿਨ ਬੀ, ਸੇਲੇਨਿਅਮ ਵਰਗੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। 156 ਗ੍ਰਾਮ ਪਕਾਈ ਹੋਈ ਮਸ਼ਰੂਮ ਵਿੱਚ ਲਗਭਗ 44 ਗ੍ਰਾਮ ਕੈਲੋਰੀਆਂ ਹੁੰਦੀਆਂ ਹਨ।
ਸੇਬ ਬਹੁਤ ਜ਼ਿਆਦਾ ਪੌਸ਼ਟਿਕ ਹੁੰਦੇ ਹਨ। ਸੇਬ ਦੇ 109 ਗ੍ਰਾਮ ਹਿੱਸੇ ਵਿੱਚ 62 ਗ੍ਰਾਮ ਕੈਲੋਰੀਆ ਅਤੇ ਲਗਭਗ 3 ਗ੍ਰਾਮ ਖੁਰਾਕ ਫਾਈਬਰ ਮੌਜੂਦ ਹੁੰਦਾ ਹੈ। ਸੇਬ ਨਾ ਸਿਰਫ ਘੱਟ ਕੈਲੋਰੀ ਵਾਲੇ ਹੁੰਦੇ ਹਨ ਬਲਕਿ ਇਹ ਪੌਸ਼ਟਿਕ ਤੱਤਾਂ, ਜਿਵੇਂ ਕਿ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ।
ਬਰੋਕਲੀ ਵਿੱਚ ਬਹੁਤ ਵਧੇਰੇ ਪੌਸ਼ਟਿਕ ਤੱਤ ਹੁੰਦੇ ਹਨ। ਅਧਿਐਨ ਦਰਸਾਉਂਦੇ ਹਨ ਕਿ ਜੋ ਲੋਕ ਬਰੋਕਲੀ ਵਰਗੀਆਂ ਕਰੂਸੀਫਰੇਸ ਸਬਜ਼ੀਆਂ ਦੀ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹਨ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਅਤੇ ਕੁਝ ਕੈਂਸਰ ਦੀਆਂ ਕਿਸਮਾਂ ਦਾ ਬਹੁਤ ਘੱਟ ਜੋਖਮ ਹੁੰਦਾ ਹੈ।
ਪਕਾਈ ਹੋਈ ਬਰੋਕਲੀ ਦਾ ਇੱਕ ਕੱਪ ਲਗਭਗ 155 ਗ੍ਰਾਮ ਵਿੱਚ ਸਿਰਫ 54 ਕੈਲੋਰੀਆਂ ਹੁੰਦੀਆਂ ਹਨ ਅਤੇ ਵਿਟਾਮਿਨ ਸੀ ਦੀ ਮਾਤਰਾ 100% ਤੋਂ ਵੀ ਵੱਧ ਹੁੰਦੀ ਹੈ।
ਪੱਤਾ ਗੋਭੀ ਵੀ ਇੱਕ ਕਰੂਸੀਫੇਰਸ ਸਬਜ਼ੀ ਹੈ ਜੋ ਕਿ ਹਰੇ, ਲਾਲ ਅਤੇ ਚਿੱਟੇ ਸਮੇਤ ਕਈ ਰੰਗਾਂ ਵਿੱਚ ਉਪਲਬਧ ਹੁੰਦੀ ਹੈ। ਭਾਰਤ ਵਿੱਚ ਹਰੇ ਰੰਗ ਦੀ ਪੱਤਾ ਗੋਭੀ ਜ਼ਿਆਦਾ ਪਾਈ ਜਾਂਦੀ ਹੈ। ਸਲਾਦ ਵਿੱਚ ਪੱਤਾ ਗੋਭੀ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਹੋਰ ਪਕਵਾਨਾਂ ਵਿੱਚ ਵੀ ਇਸ ਦੀ ਵਰਤੋਂ ਮੁੱਖ ਸਮੱਗਰੀ ਵੱਜੋਂ ਕੀਤੀ ਜਾਂਦੀ ਹੈ। 89 ਗ੍ਰਾਮ ਪੱਤਾ ਗੋਭੀ ਵਿੱਚ ਸਿਰਫ 22 ਕੈਲੋਰੀ ਹੁੰਦੀ ਹੈ।
ਗਾਜਰ ਥੋੜੀ ਮਿੱਠੀ, ਕਰੰਚੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।ਗਾਜਰ ਲਾਲ ਅਤੇ ਸੰਤਰੀ ਰੰਗ ਵਿੱਚ ਮਿਲਦੀ ਹੈ। ਇਸ ਦਾ ਸੇਵਨ ਨਜ਼ਰ, ਪ੍ਰਤੀਰੋਧੀ ਪ੍ਰਣਾਲੀ ਲਈ ਬਹੁਤ ਫਾਇਦੇਮੰਦ ਰਹਿੰਦਾ ਹੈ। 122 ਗ੍ਰਾਮ ਗਾਜਰ ਵਿੱਚ 50 ਕੈਲੋਰੀਆਂ ਮੌਜੂਦ ਹੁੰਦੀਆਂ ਹਨ।
ਫੁੱਲ ਗੋਭੀ ਦੇ ਨਾਮ ਨਾਲ ਜਾਣੀ ਜਾਂਦੀ ਇਸ ਸਬਜ਼ੀ ਨੂੰ ਉੱਚ ਕਾਰਬ ਸਬਜ਼ੀਆਂ ਅਤੇ ਅਨਾਜ ਦੇ ਬਦਲ ਵੱਜੋਂ ਵੇਖਿਆ ਜਾ ਰਿਹਾ ਹੈ। 155 ਗ੍ਰਾਮ ਪੱਕੀ ਹੋਈ ਗੋਭੀ ਵਿੱਚ 40 ਕੈਲੋਰੀਆਂ ਹੁੰਦੀਆਂ ਹਨ।
ਖੀਰਾ ਇੱਕ ਤਾਜ਼ਗੀ ਦੇਣ ਵਾਲੀ ਸਬਜ਼ੀ ਹੈ, ਜਿਸ ਦੀ ਵਧੇਰੇ ਵਰਤੋਂ ਸਲਾਦ ਵੱਜੋਂ ਹੁੰਦੀ ਹੈ। ਇਸ ਤੋਂ ਇਲਾਵਾ ਫਲਾਂ ਅਤੇ ਜੜੀਆਂ-ਬੂਟੀਆਂ ਦੇ ਨਾਲ ਪਾਣੀ ਦਾ ਸੁਆਦ ਬਦਲਣ ਲਈ ਵੀ ਖੀਰੇ ਦੀ ਵਰਤੋਂ ਕੀਤੀ ਜਾਂਦੀ ਹੈ। ਖੀਰੇ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੋਣ ਕਰਕੇ ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। 52 ਗ੍ਰਾਮ ਖੀਰੇ ਵਿੱਚ ਮਹਿਜ 8 ਕੈਲੋਰੀ ਹੁੰਦੀ ਹੈ
ਪੀਪਤਾ ਪੀਲੇ ਰੰਗ ਦਾ ਇੱਕ ਫਲ ਹੁੰਦਾ ਹੈ, ਜੋ ਕਿ ਜ਼ਿਆਦਾਤਰ ਖੰਡੀ ਖੇਤਰਾਂ (Tropical Region) ਵਿੱਚ ਉਗਾਇਆ ਜਾਂਦਾ ਹੈ। ਇਸ ਵਿੱਚ ਵਿਟਾਮਿਨ ਅਤੇ ਖਣਿਜਾਂ ਦੀ ਖੂਬ ਮਾਤਰਾ ਮੌਜੂਦ ਹੁੰਦੀ ਹੈ। ਇੱਕ ਛੋਟੇ ਪਪੀਤੇ (157 ਗ੍ਰਾਮ) ਵਿੱਚ ਸਿਰਫ 68 ਕੈਲੋਰੀਆਂ ਹੁੰਦੀਆਂ ਹਨ।
ਹੋਰ ਪੜ੍ਹੋ: ਤਲਾਕ ਦੀਆਂ ਖ਼ਬਰਾਂ 'ਤੇ ਨੇਹਾ ਕੱਕੜ ਨੇ ਤੋੜੀ ਚੁੱਪੀ, ਅਦਾਕਾਰਾ ਨੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਆਖੀ ਇਹ
ਇੰਨ੍ਹਾਂ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਪਿਆਜ਼, ਮੂਲੀ, ਸਟਰਾਬੇਰੀ, ਪਾਲਕ, ਟਮਾਟਰ, ਸ਼ਲਗਮ, ਤਰਬੂਜ ਆਦਿ ਬਹੁਤ ਸਾਰੇ ਭੋਜਨ ਹਨ ਜਿੰਨ੍ਹਾਂ ਵਿੱਚ ਘੱਟ ਕੈਲੋਰੀ ਪਾਈ ਜਾਂਦੀ ਹੈ।
ਪਰ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕਿਸੇ ਵੀ ਭੋਜਨ ਦੀ ਚੋਣ ਇਸ ਅਧਾਰ ‘ਤੇ ਕਰਨਾ ਕਿ ਉਸ ਵਿੱਚ ਘੱਟ ਕੈਲੋਰੀ ਹੈ, ਇਹ ਮਾਪਦੰਡ ਠੀਕ ਨਹੀਂ ਹੈ, ਕਿਉਂਕਿ ਉਹ ਉੱਚ ਕੈਲੋਰੀ ਭੋਜਨ ਦਾ ਬਦਲ ਨਹੀਂ ਹਨ। ਤੁਹਾਡੇ ਸਰੀਰ ਨੂੰ ਵਧੀਆ ਢੰਗ ਨਾਲ ਕੰਮ ਕਰਨ ਲਈ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਨਿਰਧਾਰਤ ਜ਼ਰੂਰਤ ਹੁੰਦੀ ਹੈ।
-