ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ ਮੇਥੀ, ਜਾਣੋ ਇਸ ਨੂੰ ਖਾਣ ਦੇ ਫਾਇਦੇ
Benefits of Fenugreek: ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਤਾਂ ਵਰਤੇ ਹੀ ਜਾਂਦੇ ਹਨ ਬਲਕਿ ਮੇਥੀ ਦੀ ਰੋਟੀ ਵੀ ਗੁਣਕਾਰੀ ਹੋਣ ਦੇ ਨਾਲ ਬਾਹਲੀ ਸੁਆਦਲੀ ਵੀ ਬਣਦੀ ਹੈ। ਆਓ ਜਾਣਦੇ ਹਾਂ ਮੇਥੀ ਖਾਣ ਦੇ ਫਾਇਦੇ ਬਾਰੇ ।
ਮੇਥੀ ਦੇ ਪੱਤਿਆਂ ਅਤੇ ਬੀਜਾਂ ਵਿੱਚ ਚਿਕਿਤਸਕ ਗੁਣ ਵੀ ਮੌਜੂਦ ਹੁੰਦੇ ਹਨ, ਜੋ ਕਿ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭਾਰਤ ਵਿੱਚ ਰਾਜਸਥਾਨ ਮੁੱਖ ਮੇਥੀ ਉਤਪਾਦਕ ਖੇਤਰ ਹੈ। ਹੋਰ ਮੇਥੀ ਉਤਪਾਦਕ ਖੇਤਰ ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ ਹਨ। "ਲਿਗਿਊਮਿਨਸ" ਪ੍ਰਜਾਤੀ ਨਾਲ ਸੰਬੰਧ ਰੱਖਣ ਵਾਲੀ ਮੇਥੀ ਪੂਰੇ ਦੇਸ਼ ਵਿੱਚ ਉਗਾਈ ਜਾਣ ਵਾਲੀ ਆਮ ਫ਼ਸਲ ਹੈ। ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਤਾਂ ਵਰਤੇ ਹੀ ਜਾਂਦੇ ਹਨ
ਮੇਥੀ ਖਾਣ ਦੇ ਫਾਇਦੇ
ਮੇਥੀ (Fenugreek) ਦੀਆਂ ਨਿੱਕੀਆਂ-ਨਿੱਕੀਆਂ ਹਰੀਆਂ ਪੱਤੀਆਂ ਏਨੀਆਂ ਲਾਹੇਵੰਦ ਹਨ ਕਿ ਕਈ ਬਿਮਾਰੀਆਂ ਨੂੰ ਜੜੋਂ ਖ਼ਤਮ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ, ਖਾਸਕਰ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਫਾਇਦੇਮੰਦ ਹੁੰਦੀ ਹੈ। ਮੇਥੀ ਸਿਰਫ਼ ਫਾਈਬਰ ਦਾ ਗੁਣਕਾਰੀ ਸ੍ਰੋਤ ਹੀ ਨਹੀਂ ਬਲਕਿ ਇਸ ਵਿਚਲੇ ਪ੍ਰੋਟੀਨ, ਵਿਟਾਮਿਨ- ਸੀ, ਨਾਇਆਸਿਨ, ਪੋਟਾਸ਼ੀਅਮ, ਲੋਹ ਕਣ, ਐਲਕਾਲੌਇਡ ਤੇ ਡਾਇਓਸਜੈਨਿਨ ਵੀ ਰਲ ਕੇ ਸਰੀਰ ਨੂੰ ਦਰੁਸਤ ਰੱਖਦੇ ਹਨ।
ਚਮੜੀ ਦੀ ਸਮੱਸਿਆ
ਮੂੰਹ ਉੱਤੇ ਬਣ ਰਹੇ ਬਲੈਕ ਹੈੱਡਜ਼, ਫਿੰਸੀਆਂ, ਕਿਲ, ਝੁਰੜੀਆਂ ਨੂੰ ਠੀਕ ਕਰਨਾ ਹੈ ਹੈ ਤਾਂ ਮੇਥੀ ਦੇ ਪੱਤਿਆਂ ਦੀ ਪੇਸਟ ਬਣਾ ਕੇ ਮੂੰਹ 'ਤੇ ਲਗਾ ਸਕਦੇ ਹੋ। ਸਿਆਣੀਆਂ ਅਤੇ ਪੁਰਾਣੀਆਂ ਔਰਤਾਂ ਝੁਰੜੀਆਂ ਅਤੇ ਮੁਹਾਸਿਆਂ ਨੂੰ ਠੀਕ ਕਰਨ ਵਾਸਤੇ ਮੇਥੀ ਦੀ ਪੇਸਟ ਲਗਾਉਂਦੀਆਂ ਸਨ, ਕਿਉਂਕਿ ਉਦੋਂ ਅਜੇ ਬਿਊਟੀ ਨਾਲ ਜੁੜੀਆਂ ਵਸਤੂਆਂ ਘੱਟ ਈ ਮਿਲਦੀਆਂ ਸਨ।
ਵਾਲਾਂ ਲਈ ਵਰਦਾਨ ਹੈ ਮੇਥੀ
ਸਿਕਰੀ ਅਤੇ ਵਾਲ ਝੜਨ ਤੋਂ ਰੋਕਣ ਲਈ ਮੇਥੀ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਖਾਓ ਅਤੇ ਭਾਵੇਂ ਵਾਲਾਂ ਉੱਤੇ ਪੇਸਟ ਬਣਾ ਕੇ ਲਾਓ , ਮੇਥੀ ਦੋਵਾਂ ਹੀ ਸੂਰਤਾਂ 'ਚ ਵਾਲਾਂ ਵਾਸਤੇ ਗੁਣਕਾਰੀ ਹੈ। ਸਿਰਫ਼ ਇਹੀ ਨਹੀਂ ਬਲਕਿ ਮੇਥੀ ਦੇ ਬੀਜ ਪਾਣੀ ਵਿੱਚ ਉਬਾਲ ਕੇ ਅਤੇ ਰਾਤ ਭਰ ਖੋਪੇ ਦੇ ਤੇਲ ਵਿੱਚ ਭਿਉਂ ਕੇ ਰੱਖ ਕੇ ਉਸ ਨਾਲ ਰੋਜ਼ ਹਲਕੀ ਹਲਕੀ ਸਿਰ ਦੀ ਮਾਲਿਸ਼ ਕਰੋ ਵਾਲ ਝੜਨਗੇ ਵੀ ਨਹੀਂ ਤੇ ਸਿਕਰੀ ਤੋਂ ਵੀ ਨਿਜਾਤ ਮਿਲੇਗੀ।
ਮੋਟਾਪਾ ਕਰੇ ਘੱਟ
ਜੇਕਰ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ, ਜਾਂ ਫਿਰ ਮੋਟਾਪੇ ਤੋਂ ਪਰੇਸ਼ਾਨ ਹੈ ਤਾਂ ਮੇਥੀ ਦੇ ਸੇਵਨ ਨਾਲ ਉਸਨੂੰ ਜ਼ਰੂਰ ਲਾਭ ਮਿਲੇਗਾ। ਮੇਥੀ ਵਧੀਆ ਕੁਦਰਤੀ ਵਰਦਾਨ ਹੋਣ ਦੇ ਕਾਰਨ ਮੋਟਾਪੇ ਤੋਂ ਨਿਜਾਤ ਦਿਵਾਉਣ ਦੇ ਸਮਰੱਥ ਹੈ। ਇਸ ਲਈ ਚੁਸਤ-ਦਰੁਸਤ ਅਤੇ ਫੁਰਤੀਲੇ ਰਹਿਣ ਲਈ ਮੇਥੀ ਜ਼ਰੂਰ ਖਾਓ।
ਗੈਸ ਦੀ ਸਮੱਸਿਆ ਕਰੇ ਦੂਰ
ਮੇਥੀ ਦੀ ਸਬਜ਼ੀ ਤਾਂ ਲਾਹੇਵੰਦ ਹੈ ਹੀ , ਪਰ ਇਸਦੇ ਨਾਲ ਹੀ ਮੇਥੀ ਦਾਣਾ ਸਾਡੇ ਸਰੀਰ ਦੇ ਐਸਿਡ ਅਲਕਲਾਇਨ ਸੰਤੁਲਨ ਨੂੰ ਬਰਕਰਾਰ ਰੱਖਦਾ ਹੈ। ਜਿਹੜੇ ਲੋਕ ਐਸਿਡਿਟੀ (ਗੈਸ) ਦੀ ਸਮੱਸਿਆ ਨਾਲ ਪਰੇਸ਼ਾਨ ਹਨ , ਉਨ੍ਹਾਂ ਨੂੰ ਕਿਸੇ ਵੀ ਰੂਪ 'ਚ ਮੇਥੀ ਦਾਣੇ ਦਾ ਸੇਵਨ ਕਰਨਾ ਚਾਹੀਦਾ ਹੈ।
- PTC PUNJABI