Diwali 2023: ਪਟਾਕਿਆਂ ਤੋਂ ਬਿਨਾਂ ਇੰਝ ਮਨਾਓ ECO Friendly ਦੀਵਾਲੀ, ਤਾਂ ਅਪਣਾਓ ਇਹ ਤਰੀਕਾ
Diwali 2023: ਇਸ ਸਾਲ ਦੀਵਾਲੀ ਕੱਲ੍ਹ ਯਾਨੀ 12 ਨਵੰਬਰ ਨੂੰ ਮਨਾਈ ਜਾ ਰਹੀ ਹੈ। ਇਹ ਦਿਨ ਹਰ ਕੋਈ ਆਪਣੇ ਪਰਿਵਾਰ ਨਾਲ ਮਨਾਉਂਦਾ ਹੈ ਤੇ ਇੱਕ ਦੂਜੇ ਨਾਲ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਹਾਲਾਂਕਿ ਇਸ ਸਮੇਂ ਦੇਸ਼ ਦੇ ਕਈ ਸੂਬਿਆਂ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਈਕੋ ਫਰੈਂਡਲੀ ਦੀਵਾਲੀ (ECO Friendly Diwali) ਮਨਾਉਣ ਦੀ ਲੋੜ ਹੈ। ਇੱਥੇ ਅਸੀਂ ਕੁਝ ਅਜਿਹੇ ਤਰੀਕਿਆਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਪਰਿਵਾਰ ਨਾਲ ਦੀਵਾਲੀ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਮਨਾ ਸਕੋਗੇ।
ਪਟਾਕੇ ਨਾ ਚਲਾਓ
ਜੇਕਰ ਤੁਸੀਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਚਾਹੁੰਦੇ ਹੋ ਤਾਂ ਪਟਾਕੇ ਰਹਿਤ ਦੀਵਾਲੀ ਮਨਾ ਸਕਦੇ ਹੋ। ਕਿਉਂਕਿ ਪਟਾਕੇ ਚਲਾਉਣ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ ਅਤੇ ਇਸ ਨਾਲ ਨਜਿੱਠਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ, ਇਸ ਦੇ ਨਾਲ ਹੀ ਪਟਾਕਿਆਂ ਦੀ ਆਵਾਜ਼ ਕਾਰਨ ਆਮ ਲੋਕਾਂ ਦੇ ਨਾਲ-ਨਾਲ ਆਸ-ਪਾਸ ਦੇ ਪਸ਼ੂਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੀਵਾਲੀ 'ਤੇ ਪਟਾਕੇ ਨਾਂ ਚਲਾਏ ਜਾਣ।
ਬੱਚਿਆਂ ਲਈ ਤਿਆਰ ਕਰੋ ਗੇਮਜ਼
ਅਜਿਹੇ 'ਚ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਇਸ ਦੀਵਾਲੀ 'ਤੇ ਪਟਾਕਿਆਂ ਦੀ ਬਜਾਏ ਆਪਣੇ ਬੱਚਿਆਂ ਨੂੰ ਗੁਬਾਰੇ ਜਾਂ ਰੰਗਦਾਰ ਕਾਗਜ਼ ਦੇ ਗੁਬਾਰੇ ਦਿਓ ਤਾਂ ਜੋ ਉਹ ਦੀਵਾਲੀ ਦਾ ਆਨੰਦ ਮਾਣੋ। ਬੱਚੇ ਗੁਬਾਰੇ ਫੁਲਾ ਕੇ ਆਪਣੇ ਦੋਸਤਾਂ ਨਾਲ ਖੇਡ ਸਕਦੇ ਹਨ।
ਫੁੱਲਾਂ ਨਾਲ ਘਰ ਨੂੰ ਸਜਾਓ
ਰਸਾਇਣਕ ਰੰਗੋਲੀ ਰੰਗਾਂ ਦੀ ਵਰਤੋਂ ਕਰਨ ਦੀ ਬਜਾਏ, ਤੁਸੀਂ ਆਪਣੇ ਘਰਾਂ ਨੂੰ ਸੁੰਦਰ ਫੁੱਲਾਂ ਨਾਲ ਸਜਾ ਸਕਦੇ ਹੋ। ਕਿਉਂਕਿ ਕੈਮੀਕਲ ਰੰਗ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ 'ਚ ਆਪਣੇ ਬੱਚਿਆਂ ਨੂੰ ਬਾਜ਼ਾਰ 'ਚੋਂ ਖਰੀਦੇ ਰੰਗਾਂ ਦੀ ਬਜਾਏ ਫੁੱਲਾਂ ਨਾਲ ਬਣੀ ਰੰਗੋਲੀ ਬਨਾਉਣ ਲਈ ਉਤਸ਼ਾਹਿਤ ਕਰੋ। ਇਸ ਨਾਲ ਤੁਹਾਡੇ ਪਰਿਵਾਰ ਦੀ ਸਿਹਤ ਵੀ ਠੀਕ ਰਹੇਗੀ।
ਹੋਰ ਪੜ੍ਹੋ: Kangana Ranaut: Flop ਫ਼ਿਲਮਾਂ ਤੋਂ ਬਾਅਦ ਹੁਣ ਕੰਗਨਾ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਦੀਵੇ ਜਗਾ ਕੇ ਰੌਸ਼ਨ ਕਰੋ ਘਰ
ਆਪਣੇ ਘਰ ਨੂੰ ਰੌਸ਼ਨ ਕਰਨ ਲਈ ਚੀਨ ਵਿੱਚ ਬਣੀਆਂ ਇਲੈਕਟ੍ਰਿਕ ਲਾਈਟਾਂ ਦੀ ਬਜਾਏ ਮਿੱਟੀ ਦੇ ਦੀਵੇ ਗੀ ਵਰਤੋਂ ਕਰੋ। ਦੀਵਾਲੀ ਦੇ ਮੌਕੇ 'ਤੇ ਤੁਸੀਂ ਇਸ ਫੈਸਲੇ ਨਾਲ ਦੇਸ਼ ਦੇ ਗਰੀਬਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਸਕਦੇ ਹੋ। ਅਜਿਹੇ 'ਚ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਖੁਸ਼ ਕਰਕੇ ਦੀਵਾਲੀ ਮਨਾ ਸਕਦੇ ਹੋ।
- PTC PUNJABI