ਨਿੱਖਰਿਆ ਰੂਪ ਪਾਉਣ ਲਈ ਆਪਣੀ ਡਾਈਟ ‘ਚ ਸ਼ਾਮਿਲ ਕਰੋ ਕੋਲੇਜਨ ਨਾਲ ਭਰਪੂਰ ਫ਼ਲ ਤੇ ਸਬਜ਼ੀਆਂ
ਸਾਫ਼ ਸੁਥਰੀ ਅਤੇ ਨਿੱਖਰੀ ਸਕਿਨ (Glwoing Skin) ਪਾਉਣ ਦੇ ਲਈ ਪਤਾ ਨਹੀਂ ਅੱਜ ਕੱਲ੍ਹ ਕਿੰਨੇ ਕੁ ਪ੍ਰੋਡਕਟ ਬਜ਼ਾਰ ‘ਚ ਮੌਜੂਦ ਹਨ । ਪਰ ਕਈ ਵਾਰ ਇਹ ਕਾਸਮੈਟਿਕ ਸਕਿਨ ਦੇ ਲਈ ਲਾਭਦਾਇਕ ਘੱਟ, ਨੁਕਸਾਨਦਾਇਕ ਜ਼ਿਆਦਾ ਸਾਬਿਤ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਅਜਿਹੇ ਫਲਾਂ ਦੇ ਬਾਰੇ ਦੱਸਾਂਗੇ ਜੋ ਕਿ ਕੋਲੇਜਨ (Collagen-rich fruits and vegetables) ਦੇ ਨਾਲ ਭਰਪੂਰ ਹੁੰਦੇ ਹਨ ਅਤੇ ਇਨ੍ਹਾਂ ਫ਼ਲਾਂ ਨੂੰ ਖਾ ਕੇ ਤੁਸੀਂ ਵਧੀਆ ਸਕਿਨ ਪਾ ਸਕਦੇ ਹੋ । ਸਕਿਨ ਦੇ ਸਟ੍ਰਕਚੁਰਲ ਅਤੇ ਕਨੇਕਟਿਵ ਟਿਸ਼ੂ ਨੂੰ ਕੋਲੇਜਨ ਕਹਿੰਦੇ ਹਨ ।
ਹੋਰ ਪੜ੍ਹੋ : ਕੌਰ ਬੀ ਬਣਾ ਰਹੀ ਸੀ ਪੱਥਰਾਂ ‘ਤੇ ਖੜ੍ਹ ਕੇ ਵੀਡੀਓ, ਡਿੱਗਦੀ-ਡਿੱਗਦੀ ਬਚੀ, ਕਿਹਾ ‘ਹੁਣੇ ਆ ਜਾਣੀ ਸੀ ਫੀਲਿੰਗ’
ਸੰਤਰੇ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।ਅੱਜ ਕੱਲ੍ਹ ਸੰਤਰਿਆਂ ਦਾ ਮੌਸਮ ਚੱਲ ਰਿਹਾ ਹੈ ਅਜਿਹੇ ‘ਚ ਤੁਸੀਂ ਸੰਤਰੇ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ । ਵਿਟਾਮਿਨ ਸੀ ਪ੍ਰੋ-ਕੋਲੇਜਨ ਨਿਰਮਾਣ ‘ਚ ਬਹੁਤ ਲਾਹੇਵੰਦ ਹੁੰਦਾ ਹੈ। ਸੰਤਰੇ ਤੋਂ ਇਲਾਵਾ ਗ੍ਰੇਪ ਫਰੂਟ ਅਤੇ ਨਿੰਬੂ ਵੀ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ।ਤੁਸੀਂ ਇਨ੍ਹਾਂ ਫਲਾਂ ਨੂੰ ਸਲਾਦ ਜਾਂ ਸਮੂਦੀ ‘ਚ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ ।
ਟਮਾਟਰ ਨੁੰ ਅਸੀਂ ਕਈ ਰੂਪਾਂ ‘ਚ ਇਸਤੇਮਾਲ ਕਰਦੇ ਹਾਂ । ਕਿਚਨ ‘ਚ ਤਾਂ ਵੱਡੇ ਪੱਧਰ ‘ਤੇ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਨਾਰਮਲ ਟਮਾਟਰ ਤੋਂ ਸਰੀਰ ਨੂੰ ਤੀਹ ਫੀਸਦੀ ਤੱਕ ਕੋਲੇਜਨ ਮਿਲ ਸਕਦਾ ਹੈ। ਕਿਉਂਕਿ ਟਮਾਟਰ ‘ਚ ਮੌਜੂਦ ਲਾਈਕੋਪਿਨ ਨੂੰ ਵੀ ਵਧਾਉਂਦੇ ਹਨ । ਜੋ ਕਿ ਇੱਕ ਤਰ੍ਹਾਂ ਦਾ ਐਂਟੀ ਆਕਸੀਡੈਂਟ ਹੈ ਅਤੇ ਸਕਿਨ ਦੇ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਸਰੀਰ ਦੇ ਲਈ ਬਹੁਤ ਹੀ ਗੁਣਕਾਰੀ ਹੁੰਦੀਆਂ ਹਨ । ਪਾਲਕ,ਮੇਥੀ ਅਜਿਹੀਆਂ ਹਰੀਆਂ ਸਬਜ਼ੀਆਂ ਹਨ ਜੋ ਐਂਟੀ ਆਕਸੀਡੈਂਟ ਦੇ ਨਾਲ ਭਰਪੂਰ ਹੁੰਦੀਆਂ ਹਨ । ਕੁਝ ਅਧਿਐਨਾਂ ‘ਚ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਨੂੰ ਖਾਣ ਦੇ ਲਈ ਸਕਿਨ ‘ਚ ਕੋਲੇਜਨ ਦੀ ਮਾਤਰਾ ਵਧ ਸਕਦੀ ਹੈ।
ਸਿਰਫ਼ ਫ਼ਲ ਅਤੇ ਸਬਜ਼ੀਆਂ ਹੀ ਨਹੀਂ, ਬਲਕਿ ਸੁੱਕੇ ਮੇਵੇ ਵੀ ਸਰੀਰ ਦੇ ਲਈ ਬਹੁਤ ਗੁਣਕਾਰੀ ਹੁੁੰਦੇ ਹਨ । ਕਾਜੂ ‘ਚ ਜਿੰਕ ਅਤੇ ਕਾਪਰ ਭਰਪੂਰ ਮਾਤਰਾ ‘ਚ ਹੁੰਦਾ ਹੈ।ਇਹ ਦੋਵੇਂ ਹੀ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਦੇ ਨਾਲ ਸਰੀਰ ‘ਚ ਪੋਸ਼ਕ ਤੱਤਾਂ ਦੇ ਨਾਲ ਨਾਲ ਕੋਲੇਜਨ ਨਿਰਮਾਣ ‘ਚ ਮਦਦ ਕਰਦੇ ਹਨ ।
-