ਕਿਸਾਨ ਅੰਦੋਲਨ ‘ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦ ‘ਚ ਬਣਾਈ ਗਈ ਲਾਇਬ੍ਰੇਰੀ, ਹਰਫ ਚੀਮਾ ਨੇ ਸਾਂਝਾ ਕੀਤਾ ਵੀਡੀਓ

Reported by: PTC Punjabi Desk | Edited by: Shaminder  |  September 16th 2021 06:16 PM |  Updated: September 16th 2021 06:16 PM

ਕਿਸਾਨ ਅੰਦੋਲਨ ‘ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦ ‘ਚ ਬਣਾਈ ਗਈ ਲਾਇਬ੍ਰੇਰੀ, ਹਰਫ ਚੀਮਾ ਨੇ ਸਾਂਝਾ ਕੀਤਾ ਵੀਡੀਓ

ਹਰਫ ਚੀਮਾ (Harf Cheema )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਨੌਜਵਾਨ ਕਿਸਾਨ ਦੀ ਯਾਦ ‘ਚ ਲਾਇਬ੍ਰੇਰੀ ਬਣਾਈ ਗਈ ਹੈ । ਉਨ੍ਹਾਂ ਨੇ ਇਸ ਵੀਡੀਓ ‘ਚ ਦੱਸਿਆ ਕਿ ਇਸ ਅੰਦੋਲਨ ਦੇ ਦੌਰਾਨ ਕਈ ਵੀਰ ਸ਼ਹੀਦ ਹੋਏ ਨੇ । ਇਸ ਦੇ ਨਾਲ ਹੀ 26  ਜਨਵਰੀ ਨੂੰ ਪ੍ਰਦਰਸ਼ਨ ਦੌਰਾਨ ਹੱਥ ਗੁਆਉਣ ਵਾਲੇ ਨੌਜਵਾਨ ਦੇ ਨਾਲ ਵੀ ਹਰਫ ਚੀਮਾ ਨੇ ਮੁਲਾਕਾਤ ਕਰਵਾਈ ।

Farmers-Harf Cheema

ਇਸ ਨੌਜਵਾਨ ਨੇ ਦੱਸਿਆ ਕਿ ਕਿਵੇਂ ਇਸ ਅੰਦੋਲਨ ਦੌਰਾਨ ਉਸ ਦਾ ਹੱਥ ਵੱਢਿਆ ਗਿਆ ਸੀ । ਜਿਸ ਨੂੰ ਡਾਕਟਰਾਂ ਨੇ ਵੱਢ ਦੇਣ ਦੀ ਗੱਲ ਆਖੀ ਸੀ । ਪਰ ਪੀਜੀਆਈ ਦੇ ਡਾਕਟਰਾਂ ਨੇ ਇਸ ਨੌਜਵਾਨ ਦਾ ਹੱਥ ਜੋੜ ਕੇ ਇਸ ਦਾ ਅਪ੍ਰੇਸ਼ਨ ਕਰ ਦਿੱਤਾ ।

ਹੋਰ ਪੜ੍ਹੋ : ਬੇਹੱਦ ਖੂਬਸੂਰਤ ਹੈ ਸਲਮਾਨ ਖ਼ਾਨ ਦੀ ਭਾਣਜੀ, ਜਲਦ ਬਾਲੀਵੁੱਡ ‘ਚ ਕਰ ਸਕਦੀ ਹੈ ਡੈਬਿਊ

ਹੁਣ ਇਸ ਨੌਜਵਾਨ ਦਾ ਹੱਥ ਹੌਲੀ ਹੌਲੀ ਜੁੜ ਰਿਹਾ ਹੈ । ਇਸ ਦੇ ਨਾਲ ਹਰਫ ਚੀਮਾ ਨੇ ਸਭ ਨੂੰ ਇਸ ਅੰਦੋਲਨ ‘ਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ।

ਦੱਸ ਦਈਏ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਸ ਅੰਦੋਲਨ ਦੇ ਦੌਰਾਨ ਹੁਣ ਤੱਕ ਕਈ ਕਿਸਾਨ ਵੀ ਸ਼ਹੀਦ ਹੋ ਚੁੱਕੇ ਹਨ । ਕਿਸਾਨ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ । ਪਰ ਹਾਲੇ ਤੱਕ ਸਰਕਾਰ ਨੇ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਕੱਢਿਆ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network