ਦੋ ਪ੍ਰੇਮੀਆਂ ਦੇ ਵਿਛੋੜੇ ਨੂੰ ਬਿਆਨ ਕਰਦਾ ਹੈ ‘ਲੇਖ’ ਫ਼ਿਲਮ ਦਾ ਨਵਾਂ ਗੀਤ ‘ਮੇਰਾ ਯਾਰ’
ਫ਼ਿਲਮ ‘ਲੇਖ’ (Lekh) ਦਾ ਨਵਾਂ ਗੀਤ ‘ਮੇਰਾ ਯਾਰ’ (Mera Yaar) ਰਿਲੀਜ਼ ਹੋ ਚੁੱਕਿਆ ਹੈ ।ਗੁਰਨਾਮ ਭੁੱਲਰ (Gurnam Bhullar) ਦੀ ਆਵਾਜ਼ ‘ਚ ਆਏ ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਦੋ ਪਿਆਰ ਕਰਨ ਵਾਲਿਆਂ ਦੇ ਜਜ਼ਬਾਤਾਂ ਨੂੰ ਪੇਸ਼ ਕਰਦਾ ਹੈ । ਜੋ ਕਿ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਉਨ੍ਹਾਂ ਦੇ ਸੰਯੋਗ ਉਨ੍ਹਾਂ ਨੂੰ ਇੱਕ ਦੂਜੇ ਤੋਂ ਹਮੇਸ਼ਾ ਦੇ ਲਈ ਦੂਰ ਕਰ ਦਿੰਦੇ ਨੇ । ਜ਼ਿੰਦਗੀ ਦੋਹਾਂ ਨੂੰ ਅਜਿਹੇ ਮੁਕਾਮ ‘ਤੇ ਲਿਆ ‘ਤੇ ਖੜਾ ਕਰ ਦਿੰਦੀ ਹੈ ।
image From gurnam Bhullar song
ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ ਲੇਖ ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਜਿੱਥੇ ਦੋਹਾਂ ਦਾ ਇੱਕ ਹੋਣਾ ਨਾ-ਮੁਨਕਿਨ ਹੁੰਦਾ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀ ਪਰਾਕ ਨੇ । ਗੀਤ ਨੁੰ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਮੈਂ ਵਿਆਾਹ ਨਹੀਂ ਕਰੌਂਣਾ ਤੇਰੇਨਾਲ’ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
image From Gurnam Bhullar song
ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ ‘ਲੇਖ਼’ ਵੀ ਇੱਕ ਸਕੂਲ ‘ਚ ਪੜ੍ਹਨ ਵਾਲੇ ਮੁੰਡੇ ਕੁੜੀ ਦੇ ਪਿਆਰ ਨੂੰ ਦਰਸਾਉਂਦੀ ਹੈ । ਇਸ ਫ਼ਿਲਮ ਦੀ ਕਹਾਣੀ ਇਸ ਪ੍ਰੇਮੀ ਜੋੜੇ ਦੇ ਆਲੇ ਦੁਆਲੇ ਹੀ ਘੁੰਮਦੀ ਹੈ । ਤਾਨੀਆ ਅਤੇ ਗੁਰਨਾਮ ਭੁੱਲਰ ਦੀ ਇਹ ਫ਼ਿਲਮ ਇੱਕ ਅਪ੍ਰੈਲ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਨੂੰ ਲੈ ਕੇ ਜਿੱਥੇ ਸਟਾਰ ਕਾਸਟ ਉਤਸ਼ਾਹਿਤ ਹੈ, ਉੱਥੇ ਹੀ ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।