ਸ੍ਰੀ ਹੇਮਕੁੰਟ ਸਾਹਿਬ 'ਚ ਪੰਜਾਬ ਦੀ ਇੱਕ ਜੱਥੇਬੰਦੀ ਨਿਭਾ ਰਹੀ 12 ਸਾਲ ਤੋਂ ਲੰਗਰ ਦੀ ਸੇਵਾ

Reported by: PTC Punjabi Desk | Edited by: Shaminder  |  May 31st 2019 05:56 PM |  Updated: May 31st 2019 06:07 PM

ਸ੍ਰੀ ਹੇਮਕੁੰਟ ਸਾਹਿਬ 'ਚ ਪੰਜਾਬ ਦੀ ਇੱਕ ਜੱਥੇਬੰਦੀ ਨਿਭਾ ਰਹੀ 12 ਸਾਲ ਤੋਂ ਲੰਗਰ ਦੀ ਸੇਵਾ

ਸ੍ਰੀ ਹੇਮਕੁੰਟ ਸਾਹਿਬ ਦੀ 1 ਜੂਨ ਤੋਂ ਸ਼ੁਰੂ ਹੋ ਰਹੀ ਯਾਤਰਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ । ਅਜਿਹੇ 'ਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਅਤੇ ਉਨ੍ਹਾਂ ਦੇ ਖਾਣ ਪੀਣ ਲਈ ਖ਼ਾਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ । ਉੱਥੇ ਹੀ ਪੰਜਾਬੀ ਜੋ ਕਿ ਆਪਣੇ ਸੇਵਾ ਭਾਵ ਲਈ ਜਾਣੇ ਜਾਂਦੇ ਨੇ ਉਹ ਵੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਪਹੁੰਚ ਚੁੱਕੇ ਹਨ ।

https://www.facebook.com/ptcnewsonline/videos/2553102271635954/

ਦਰਅਸਲ ਪੰਜਾਬ ਦੇ 70 ਪਿੰਡਾਂ ਦੇ ਸਹਿਯੋਗ ਨਾਲ ਇੱਕ ਜੱਥੇਬੰਦੀ ਪਿਛਲੇ 12 ਸਾਲਾਂ ਤੋਂ ਲੰਗਰ ਦੀ ਸੇਵਾ ਨਿਭਾਉਂਦੀ ਆ ਰਹੀ ਹੈ । ਲਹਿਰਾਗਾਗਾ ਦੀ ਇਹ ਜੱਥੇਬੰਦੀ ਪਿਛਲੇ ਕਈ ਸਾਲਾਂ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੀਆਂ ਲਈ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕਰ  ਰਹੀ ਹੈ। ਇਸ ਜੱਥੇਬੰਦੀ ਦੇ ਮੁੱਖ ਸੇਵਕ ਬਾਬਾ ਗੁਰਤੇਜ ਸਿੰਘ ਨੇ ਜੋ ਇਸ ਜੱਥੇਬੰਦੀ ਨੂੰ ਚਲਾ ਰਹੇ ਹਨ ।

sri hemkunt sahib के लिए इमेज परिणाम

ਇਸ ਜੱਥੇਬੰਦੀ ਦੇ ਮੈਂਬਰ 25ਮਈ ਤੋਂ ਸ੍ਰੀ ਹੇਮਕੁੰਟ ਸਾਹਿਬ 'ਚ ਸੇਵਾ ਲਈ ਪਹੁੰਚੇ ਹੋਏ ਨੇ ਅਤੇ ਸ੍ਰੀ ਹੇਮਕੁੰਟ ਸਾਹਿਬ 'ਚ ਸੇਵਾ ਨਿਭਾ ਰਹੇ ਹਨ । ਜਿੰਨਾ ਸਮਾਂ ਸ੍ਰੀ ਹੇਮਕੁੰਟ ਸਾਹਿਬ 'ਚ ਯਾਤਰਾ ਚੱਲਦੀ ਹੈ ਉਸ ਦੌਰਾਨ ਇਸ ਜੱਥੇਬੰਦੀ ਦੇ ਮੈਂਬਰ ਯਾਤਰੀਆਂ ਦੇ ਲੰਗਰ ਅਤੇ ਠਹਿਰਣ ਦੀ ਵਿਵਸਥਾ ਕਰਦੀ ਹੈ ।  ਚਮੋਲੀ ਦੇ ਨਜ਼ਦੀਕ ਪਿੰਡ ਨਥਾਣਾ ਕੋਲ ਇਹ ਜੱਥੇਬੰਦੀ ਸੇਵਾ ਕਰ ਰਹੀ ਹੈ ਅਤੇ ਸੇਵਾ ਦਾ ਇਹ ਸਿਲਸਿਲਾ ਨਿਰੰਤਰ ਚੱਲਦਾ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network