ਜਾਣੋਂ ਸਰਦੀਆਂ ਦੇ ਮੌਸਮ 'ਚ ਗਰਮ ਪਾਣੀ ਨਾਲ ਭਾਫ਼ ਲੈਣ ਦੇ ਫਾਇਦੇ
ਸਰਦੀਆਂ ਦੇ ਮੌਸਮ ਨੂੰ ਬੀਮਾਰੀਆਂ ਦਾ ਮੌਸਮ ਕਿਹਾ ਜਾਂਦਾ ਹੈ। ਇਸ ਮੌਸਮ ਵਿੱਚ, ਹਰ ਉਮਰ ਦੇ ਲੋਕਾਂ ਵਿੱਚ ਜ਼ੁਕਾਮ ਅਤੇ ਫਲੂ ਵਰਗੇ ਸੰਕਰਮਣ ਦੇ ਲੱਛਣ ਦਿਖਾਈ ਦਿੰਦੇ ਹਨ। ਕੋਰੋਨਾ ਮਹਾਂਮਾਰੀ ਦੇ ਗੰਭੀਰ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਆਦਿ ਤੋਂ ਬੱਚਣ ਲਈ ਗਰਮ ਪਾਣੀ ਨਾਲ ਭਾਫ ਲੈਣਾ ਬਹੁਤ ਫਾਇਦੇਮੰਦ ਹੈ।
ਕੋਰੋਨਾ ਸੰਕਰਮਣ ਤੋਂ ਲੋਕ ਬਹੁਤ ਪਰੇਸ਼ਾਨ ਹਨ। ਇਸ ਦੇ ਲੱਛਣ ਆਮ ਫਲੂ ਤੇ ਜ਼ੁਕਾਮ ਆਦਿ ਵਾਂਗ ਹੀ ਹਨ। ਇਨ੍ਹਾਂ ਹਲਾਤਾਂ ਵਿੱਚ ਭਾਫ਼ ਲੈਣਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਡਾਕਟਰਾਂ ਦੇ ਮੁਤਾਬਕ ਭਾਫ਼ ਲੈਣਾ ਇੱਕ ਅਜਿਹੀ ਥੈਰੇਪੀ ਹੈ, ਜੋ ਇਨਫੈਕਸ਼ਨ ਨੂੰ ਦੂਰ ਰੱਖਣ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕਾਫੀ ਪ੍ਰਭਾਵਸ਼ਾਲੀ ਹੈ। ਇੰਨਾ ਹੀ ਨਹੀਂ ਇਹ ਚਮੜੀ ਦੀ ਸਿਹਤ ਲਈ ਵੀ ਫਾਇਦੇਮੰਦ ਹੈ।
ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ
ਗਰਮ ਪਾਣੀ ਦੀ ਭਾਫ਼ ਸਰੀਰ ਤੇ ਚਮੜੀ ਦੇ ਅੰਦਰ ਜਾ ਕੇ ਪ੍ਰਦੂਸ਼ਕਾਂ ਅਤੇ ਜ਼ਹਿਰੀਲੇ ਤੱਤਾਂ ਨੂੰ ਡੀਟੌਕਸ ਕਰਦੀ ਹੈ। ਇਸ ਨਾਲ ਸਾਹ ਦੀ ਨਲੀ ਖੁੱਲ੍ਹ ਜਾਂਦੀ ਹੈ ਤੇ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ।
ਬਲੱਡ ਸਰਕੂਲੇਸ਼ਨ ਵਿੱਚ ਮਦਦਗਾਰ
ਗਰਮ ਪਾਣੀ ਦੀ ਭਾਫ਼ ਸਾਈਨਸ ਦਾ ਦਰਦ ਅਤੇ ਸਿਰ ਦਰਦ ਜੋ ਅਕਸਰ ਬੁਖ਼ਾਰ ਤੇ ਸਰਦੀ ਖ਼ਾਸੀ ਦੇ ਸਮੇਂ ਹੁੰਦੀ ਹੈ, ਉਸ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਭਾਫ਼ ਵਿੱਚ ਸਾਹ ਲੈਣ ਨਾਲ ਗਲੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਖੰਘ ਵਿੱਚ ਵੀ ਆਰਾਮ ਮਿਲਦਾ ਹੈ।
ਫੇਫੜੀਆਂ ਲਈ ਫਾਇਦੇਮੰਦ
ਭਾਫ਼ ਨਾ ਮਹਿਜ਼ ਨੱਕ ਦੀ ਰੁਕਾਵਟ ਨੂੰ ਘਟਾਉਂਦੀ ਹੈ ਬਲਕਿ ਫੇਫੜਿਆਂ ਨੂੰ ਸਹੀ ਰੱਖਣ ਵਿੱਚ ਵੀ ਮਦਦ ਕਰਦੀ ਹੈ। ਇਸ ਲਈ, ਬ੍ਰੌਨਕਾਈਟਸ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਵੀ ਭਾਫ਼ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।ਉਹ ਹਫ਼ਤਾਵਾਰੀ ਜਾਂ ਨਿਯਮਤ ਅੰਤਰਾਲ 'ਤੇ ਭਾਫ਼ ਲੈਣ, ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਇਹ ਲਾਭਦਾਇਕ ਹੁੰਦਾ ਹੈ।
ਇੰਨਫੈਕਸ਼ਨ ਤੋਂ ਬਚਾਅ
ਸਰਦੀ, ਖਾਂਸੀ ਅਤੇ ਜ਼ੁਕਾਮ ਵਿੱਚ ਗਰਮ ਪਾਣੀ ਦੀ ਭਾਫ਼ ਥੈਰੇਪੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਗਰਮ ਪਾਣੀ ਦੀ ਭਾਫ਼ ਸਰਦੀਆਂ ਵਿੱਚ ਬਹੁਤ ਰਾਹਤ ਦਿੰਦੀ ਹੈ। ਇਹ ਨਾਂ ਮਹਿਜ਼ ਬੰਦ ਨੱਕ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ, ਸਗੋਂ ਸਾਹ ਲੈਣ ਵਿੱਚ ਵੀ ਰਾਹਤ ਦਿੰਦਾ ਹੈ। ਉਹ ਦੱਸਦੇ ਹਨ ਕਿ ਨੱਕ ਦੇ ਰਸਤਿਆਂ ਦੀ ਰੁਕਾਵਟ ਨੂੰ ਦੂਰ ਰੱਖਣ ਦੇ ਨਾਲ-ਨਾਲ ਸਾਈਨਸ ਵਰਗੀਆਂ ਸਮੱਸਿਆਵਾਂ ਵਿੱਚ ਵੀ ਭਾਫ਼ ਨਾਲ ਸਾਹ ਲੈਣਾ ਫਾਇਦੇਮੰਦ ਹੁੰਦਾ ਹੈ।
ਹੋਰ ਪੜ੍ਹੋ : ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਨੂੰ ਵੀ ਹੋਇਆ ਕੋਰੋਨਾ, ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਕਰ ਰਹੀ ਜਾਗਰੂਕ
ਸਕਿਨ ਲਈ ਫਾਇਦੇਮੰਦ
ਭਾਫ ਲੈਣਾ ਸਾਡੀ ਸਕਿਨ ਲਈ ਵੀ ਫ਼ਾਇਦੇਮੰਦ ਹੈ। ਸਕਿਨ ਸਪੈਸ਼ਲਿਸਟ ਡਾਕਟਰਾਂ ਦੇ ਮੁਤਾਬਕ ਭਾਫ਼ ਸਾਡੀ ਸਕਿਨ ਦੇ ਪੋਰਸ ਨੂੰ ਖੋਲ੍ਹਦੀ ਹੈ ਅਤੇ ਸਕਿਨ ਨੂੰ ਡੂੰਘਾਈ ਨਾਲ ਸਾਫ਼ ਕਰਦੀ ਹੈ। ਇੰਨਾ ਹੀ ਨਹੀਂ, ਭਾਫ਼ ਲੈਣ ਨਾਲ ਚਿਹਰੇ ਦੇ ਆਲੇ-ਦੁਆਲੇ ਖੂਨ ਦਾ ਸੰਚਾਰ ਵੱਧਦਾ ਹੈ, ਜਿਸ ਨਾਲ ਸਕਿਨ ਨੂੰ ਜ਼ਿਆਦਾ ਪੋਸ਼ਣ ਮਿਲਦਾ ਹੈ। ਭਾਫ਼ ਨਾਲ ਡੈਡ ਸੈਲਸ ਖ਼ਤਮ ਹੋ ਜਾਂਦੇ ਹਨ, ਬੈਕਟੀਰੀਆ ਅਤੇ ਇਸ 'ਤੇ ਮੌਜੂਦ ਹੋਰ ਅਸ਼ੁੱਧੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮੁਹਾਸੇ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।