ਪ੍ਰਿਯੰਕਾ ਚੋਪੜਾ ਦੇ ਬੱਚੇ ਨੂੰ ਲੈ ਕੇ ਉੱਘੀ ਲੇਖਿਕਾ ਤਸਲੀਮਾ ਨਸਰੀਨ ਨੇ ਕੀਤਾ ਟਵੀਟ, ਮੱਚਿਆ ਹੰਗਾਮਾ
ਬੀਤੇ ਦਿਨ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra) ਸਰੋਗੇਸੀ ਦੇ ਜ਼ਰੀਏ ਇੱਕ ਬੱਚੇ ਦੀ ਮਾਂ ਬਣੀ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ । ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਗਈਆਂ । ਪਰ ਹੁਣ ਉਸ ਦੇ ਬੱਚਾ ਪੈਦਾ ਕਰਨ ਦੀ ਤਕਨੀਕ ‘ਤੇ ਸਵਾਲ ਚੁੱਕੇ ਜਾ ਰਹੇ ਹਨ । ਉੱਘੀ ਲੇਖਿਕਾ ਤਸਲੀਮਾ ਨਸਰੀਨ (Taslima Nasreen) ਦੀ ਟਿੱਪਣੀ ਤੋਂ ਬਾਅਦ ਅਦਾਕਾਰਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
image from instagram
ਹੋਰ ਪੜ੍ਹੋ : ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਕੈਟਰੀਨਾ ਕੈਫ ਜ਼ਿੰਦਗੀ ‘ਚ ਕਦੇ ਨਹੀਂ ਗਈ ਸਕੂਲ, ਜਾਣੋ ਕੀ ਸੀ ਕਾਰਨ
ਤਸਲੀਮਾ ਨਸਰੀਨ ਨੇ ਇੱਕ ਟਵੀਟ ਕੀਤਾ ਹੈ । ਜਿਸ ‘ਚ ਉਸ ਨੇ ਪ੍ਰਿਯੰਕਾ ਚੋਪੜਾ ਦੇ ਬੱਚੇ ਨੂੰ ਰੇਡੀਮੇਡ ਬੱਚਾ ਦੱਸਿਆ ਸੀ । ਤਸਲੀਮਾ ਦੇ ਇਸ ਟਵੀਟ ਤੋਂ ਬਾਅਦ ਹੰਗਾਮਾ ਖੜਾ ਹੋ ਚੁੱਕਿਆ ਹੈ ਕੁਝ ਲੋਕ ਅਦਾਕਾਰਾ ਨੂੰ ਟਰੋਲ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਅਦਾਕਾਰਾ ਨੇ ਅਜਿਹਾ ਪ੍ਰੈਗਨੇਂਸੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਕੀਤਾ ਹੈ ।ਸਲੀਮਾ ਨਸਰੀਨ ਨੇ ਲਿਖਿਆ, 'ਅਜਿਹੀ ਮਾਂ ਕੀ ਮਹਿਸੂਸ ਕਰੇਗੀ ਜਦੋਂ ਉਹ ਸਰੋਗੇਸੀ ਰਾਹੀਂ ਆਪਣਾ ਰੈਡੀਮੇਡ ਬੱਚਾ ਪ੍ਰਾਪਤ ਕਰਦੀ ਹੈ?'ਉਨ੍ਹਾਂ ਲਿਖਿਆ, 'ਕੀ ਉਹ ਉਸ ਬੱਚੇ ਪ੍ਰਤੀ ਉਸੇ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਕਿ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਹਿਸੂਸ ਕਰਦੀ ਹੈ।'
image From Taslima Nasreen Twitter
ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਸਮਝ ਸਕਦਾ ਹਾਂ ਜਦੋਂ ਕੋਈ ਲੋੜਵੰਦ ਮਾਤਾ-ਪਿਤਾ ਸਰੋਗੇਸੀ ਨੂੰ ਅਪਣਾਉਂਦੇ ਹਨ ਪਰ ਜਦੋਂ ਬਾਲੀਵੁੱਡ ਦੇ ਜੋੜੇ ਅਜਿਹਾ ਕਰਦੇ ਹਨ ਤਾਂ ਮੈਨੂੰ ਇਸ ਤੋਂ ਨਫ਼ਰਤ ਹੁੰਦੀ ਹੈ। ਉਹ ਆਪਣਾ ਸਾਰਾ ਪੈਸਾ ਨੰਗੇ ਹੋਣ, ਸਰੀਰ ਦਿਖਾਉਣ, ਨਸ਼ੇ ਲੈਣ ਤੇ ਫਿਰ ਰੈਡੀਮੇਡ ਬੱਚਾ ਲੈਣ 'ਤੇ ਖਰਚ ਕਰਦੇ ਹਨ। ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵਿਦੇਸ਼ੀ ਮੂਲ ਦੇ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਪ੍ਰਿਯੰਕਾ ਵਿਆਹ ਤੋਂ ਬਾਅਦ ਵਿਦੇਸ਼ ‘ਚ ਹੀ ਵੱਸ ਚੁੱਕੀ ਹੈ । ਬੀਤੇ ਦਿਨੀਂ ਅਦਾਕਾਰਾ ਨੇ ਸਰੋਗੇਸੀ ਦੇ ਜ਼ਰੀਏ ਆਪਣੇ ਘਰ ਬੱਚਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ ।
How do those mothers feel when they get their readymade babies through surrogacy? Do they have the same feelings for the babies like the mothers who give birth to the babies?
— taslima nasreen (@taslimanasreen) January 22, 2022