ਲੁਧਿਆਣਾ ਸ਼ਹਿਰ ‘ਚ ਰਹਿਣ ਵਾਲੀ ਲਾਵਣਿਆ ਮਿੱਤਲ ‘ਫੁੱਫੜ ਜੀ’ ਫ਼ਿਲਮ ‘ਚ ਆਏਗੀ ਨਜ਼ਰ
ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਲਾਵਣਿਆ ਮਿੱਤਲ ਛੋਟੀ ਉਮਰ ‘ਚ ਹੀ ਲੰਮੀਆਂ ਪੁਲਾਂਘਾ ਪੁੱਟ ਰਹੀ ਹੈ । ਜਲਦ ਹੀ ਉਹ ਬਿਨੂੰ ਢਿੱਲੋਂ ਦੇ ਨਾਲ 'ਫੁੱਫੜ ਜੀ' ਫ਼ਿਲਮ ‘ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਲਾਵਣਿਆ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਏਨੀਂ ਦਿਨੀਂ ਬਨੂੜ ‘ਚ ਚੱਲ ਰਹੀ ਹੈ ।
Image From Instagram
ਹੋਰ ਪੜ੍ਹੋ : ਅਰਜੁਨ ਕਪੂਰ ਦਾ ਅੱਜ ਹੈ ਜਨਮ-ਦਿਨ, ਮਤਰੇਈ ਮਾਂ ਨਾਲ ਰਿਹਾ ਇਸ ਤਰ੍ਹਾਂ ਦਾ ਰਿਸ਼ਤਾ
ਇਸ ਮੂਵੀ 'ਚ ਲਾਵਣਿਆ ਮਿੱਤਲ ਪੋਤੀ ਦੇ ਕਿਰਦਾਰ 'ਚ ਦਿਸੇਗੀ। ਫਿਲਮ ਡਾਇਰੈਕਟਰ ਪੰਕਜ ਬੱਤਰਾ ਹਨ ਤੇ ਫਿਲਮ ਦੀ ਸ਼ੂਟਿੰਗ ਅੱਜਕਲ੍ਹ ਬਨੂੜ 'ਚ ਚੱਲ ਰਹੀ ਹੈ।
ਅਗਰ ਨਗਰ ਦੀ ਰਹਿਣ ਵਾਲੀ ਲਾਵਣਿਆ ਮਿੱਤਲ ਟੈਲੇਂਡ ਨਾਲ ਭਰਪੂਰ ਹੈ। ਇਸ ਵੇਲੇ ਉਸ ਕੋਲ ਇਕ ਹੋਰ ਪੰਜਾਬੀ ਫਿਲਮ ਦਾ ਵੀ ਆਫਰ ਹੈ ਜਿਸ ਦੀ ਸ਼ੂਟਿੰਗ ਸਤੰਬਰ 2021 'ਚ ਹੋਵੇਗੀ ਤੇ ਇਸ ਦੇ ਲਈ ਉਸ ਨੇ ਇੰਗਲੈਂਡ ਜਾਣਾ ਹੈ।
View this post on Instagram
ਉੱਥੇ ਹੀ ਪੰਜਾਬੀ ਫਿਚਰ ਫੀਲਮ ਸੈਲਫੀ 'ਚ ਵੀ ਲਾਵਨਿਆ ਕਿਰਦਾਰ ਨਿਭਾ ਰਹੀ ਹੈ ਜਿਸ ਦੀ ਅੱਧੀ ਸ਼ੂਟਿੰਗ ਹੋ ਚੁੱਕੀ ਹੈ ਤੇ ਕੋਰੋਨਾ ਕਾਰਨ ਹਾਲੇ ਬਾਕੀ ਸ਼ੂਟਿੰਗ ਰੁਕੀ ਹੋਈ ਹੈ।