ਪ੍ਰੀਤ ਹਰਪਾਲ ਦਾ 'ਕੁੜ੍ਹਤਾ' ਗੀਤ ਹੋਇਆ ਰਿਲੀਜ਼
ਪ੍ਰੀਤ ਹਰਪਾਲ ਆਪਣੇ ਨਵੇਂ ਗੀਤ 'ਕੁੜਤੇ' ਨਾਲ ਮੁੜ ਤੋਂ ਹਾਜ਼ਰ ਹੋਏ ਨੇ । ਇਸ ਗੀਤ ਦੇ ਬੋਲ ਲਿਖੇ ਨੇ ਪ੍ਰਗਟ ਕੋਟਗੁਰੂ ਨੇ ਅਤੇ ਸੰਗੀਤ ਦਿੱਤਾ ਹੈ ਜੈਮੀਤ ਨੇ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਲਹਿੰਗਾ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਇਸ ਗੀਤ ਨਾਲ ਹਾਜ਼ਰ ਹੋਏ ਨੇ ।
ਹੋਰ ਵੇਖੋ : ਪ੍ਰੀਤ ਹਰਪਾਲ ਦਾ ਵਿਦੇਸ਼ ਟੂਰ ,ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਪੋਸਟਰ
https://www.instagram.com/p/BoqUAmpgvd3/?hl=en&taken-by=preet.harpal
ਇਸ ਗੀਤ 'ਚ ਉਨ੍ਹਾਂ ਨੇ ਪਤੀ ਪਤਨੀ ਦੇ ਰਿਸ਼ਤੇ 'ਚ ਕਿਸੇ ਤੀਜੇ ਦੇ ਦਖਲ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਜਦੋਂ ਇੱਕ ਕੁੜੀ ਨੂੰ ਆਪਣੇ ਪਤੀ 'ਤੇ ਸ਼ੱਕ ਹੋ ਜਾਂਦਾ ਹੈ ਅਤੇ ਉਹ ਉਸ ਦੇ ਕੁੜ੍ਹਤੇ ਚੋਂ ਕਿਸੇ ਓਪਰੀ ਜਿਹੀ ਖੁਸ਼ਬੂ ਦੀ ਗੱਲ ਕਰਦੀ ਹੈ ਉਹ ਉਸ ਨੂੰ ਕਹਿੰਦੀ ਤਾਂ ਕੁਝ ਨਹੀਂ ਪਰ ਆਪਣੀ ਨਰਾਜ਼ਗੀ ਜ਼ਰੂਰ ਜ਼ਾਹਿਰ ਕਰਦੀ ਹੈ ਅਤੇ ਉਸ ਦੀ ਗੱਡੀ ਚੋਂ,ਮੋਬਾਇਲ ਅਤੇ ਹੋਰ ਕਈ ਚੀਜ਼ਾਂ ਜੋ ਔਰਤਾਂ ਦੇ ਇਸਤੇਮਾਲ 'ਚ ਆਉਂਦੀਆਂ ਨੇ ਉਨ੍ਹਾਂ ਦਾ ਜ਼ਿਕਰ ਕਰਦੀ ਹੋਈ ਆਪਣੇ ਪਤੀ ਨੂੰ ਸਵਾਲ ਕਰਦੀ ਹੈ ।
ਉਹ ਆਪਣੇ ਪਤੀ ਨੂੰ ਪੁੱਛਦੀ ਹੈ ਕਿ ਉਹ ਕਿਸ ਨਾਰ ਦੀਆਂ ਡਿਮਾਂਡਾ ਨੂੰ ਪੂਰਿਆਂ ਕਰਨ 'ਤੇ ਲੱਗਿਆ ਹੋਇਆ ਹੈ । ਇਸ ਗੀਤ ਦੇ ਅਖੀਰ 'ਚ ਸੁਖਦ ਅਹਿਸਾਸ ਇਹ ਹੁੰਦਾ ਹੈ ਕਿ ਸਾਰੀ ਗਲਤ ਫਹਿਮੀਆਂ ਦੂਰ ਹੋ ਜਾਂਦੀਆਂ ਨੇ ਜਦੋਂ ਵੀਡਿਓ 'ਚ ਇੱਕ ਹੋਰਰ ਅਦਾਕਾਰਾ ਆ ਕੇ ਸਾਰੀਆਂ ਗੱਲਾਂ ਦਾ ਖੁਲਾਸਾ ਕਰਦੀ ਹੈ ਕਿ ਉਸ ਨੇ ਹੀ ਇਹ ਸਭ ਕੁਝ ਕੀਤਾ ਸੀ । ਪ੍ਰਗਟ ਕੋਟਧਰਮੂ ਨੇ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ ਇਸ ਤੋਂ ਜ਼ਿਆਦਾ ਖੂਬਸੂਰਤ ਤਰੀਕੇ ਨਾਲ ਗਾਇਆ ਹੈ ਪ੍ਰੀਤ ਹਰਪਾਲ ਨੇ । ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਗੀਤ ਬਹੁਤ ਹੀ ਵਧੀਆ ਹੈ ।