ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਦਿਲਚਸਪ ਗੱਲਾਂ

Reported by: PTC Punjabi Desk | Edited by: Pushp Raj  |  January 21st 2023 03:21 PM |  Updated: January 21st 2023 03:57 PM

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਦਿਲਚਸਪ ਗੱਲਾਂ

Sushant Singh Rajput's birth anniversary : ਅੱਜ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਥ ਐਨੀਵਰਸਰੀ ਹੈ। ਸੁਸ਼ਾਂਤ ਸਿੰਘ ਰਾਜਪੂਤ ਜਿਨ੍ਹੇ ਚੰਗੇ ਅਦਾਕਾਰ ਸਨ, ਉਹ ਉਨ੍ਹੇ ਹੀ ਸਹਿਜ ਸੁਭਾਅ ਦੇ ਵਿਅਕਤੀ ਸਨ। ਐਕਟਿੰਗ ਤੇ ਡਾਂਸ ਦੇ ਨਾਲ-ਨਾਲ ਸੁਸ਼ਾਂਤ ਵਿਗਿਆਨ ਨਾਲ ਸਬੰਧਤ ਕਈ ਚੀਜ਼ਾਂ ਵਿੱਚ ਵੀ ਦਿਲਚਸਪੀ ਰੱਖਦੇ ਸਨ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਦਿਲਚਸਪ ਗੱਲਾਂ।

image source Instagram

ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ 21 ਜਨਵਰੀ 1986 ਨੂੰ ਪਟਨਾ ਵਿੱਚ ਹੋਇਆ ਸੀ। ਸੁਸ਼ਾਂਤ ਦੀਆਂ ਚਾਰ ਭੈਣਾਂ ਹਨ। ਸੁਸ਼ਾਂਤ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਅਤੇ ਸਾਲ 2000 ਵਿੱਚ ਪੂਰਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ।

ਸੁਸ਼ਾਂਤ ਪੜ੍ਹਾਈ ਵਿੱਚ ਵੀ ਓਨਾ ਹੀ ਚੰਗੇ ਸਨ ਜਿੰਨਾ ਕਿ ਉਹ ਅਦਾਕਾਰੀ ਵਿੱਚ ਸਨ। ਸੁਸ਼ਾਂਤ ਨੇ ਆਲ ਇੰਡੀਆ ਇੰਜੀਨੀਅਰਿੰਗ ਦੇ ਐਂਟਰੈਂਸ ਇਗਜ਼ਾਮ 2003 ਵਿੱਚ 7ਵਾਂ ਰੈਂਕ ਹਾਸਿਲ ਕੀਤਾ। ਸਕੂਲ ਤੋਂ ਬਾਅਦ ਉਸ ਨੇ ਦਿੱਲੀ ਦੇ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵੀ ਕੀਤੀ ਸੀ।

ਸੁਸ਼ਾਂਤ ਮਸ਼ਹੂਰ ਡਾਂਸ ਗਰੁੱਪ ਸ਼ਾਮਕ ਡਾਵਰ ਦੇ ਗਰੁੱਪ ਵਿੱਚ ਡਾਂਸ ਕਰਦੇ ਸਨ ਅਤੇ 51ਵੇਂ ਫਿਲਮਫੇਅਰ ਸਮਾਰੋਹ ਵਿੱਚ ਬੈਕ ਡਾਂਸਰ ਵਜੋਂ ਵੀ ਕੰਮ ਕਰਦੇ ਸਨ। ਮੁੰਬਾਈ ਵਿੱਚ ਆਉਣ ਤੋਂ ਬਾਅਦ ਸੁਸ਼ਾਂਤ ਨੇ ਨਾਦਿਰਾ ਬੱਬਰ ਦੇ ਥੀਏਟਰ ਗਰੁੱਪ ਵਿੱਚ ਵੀ ਸ਼ਾਮਲ ਹੋ ਗਏ ਅਤੇ ਬੈਰੀ ਜੌਹਨ ਅਕੈਡਮੀ ਤੋਂ ਐਕਟਿੰਗ ਦੀ ਸਿੱਖਿਆ ਵੀ ਲਈ।

ਸਾਲ 2008 ਵਿੱਚ, ਸੁਸ਼ਾਂਤ ਸਿੰਘ ਰਾਜਪੂਤ ਨੇ 'ਬਾਲਾਜੀ ਟੈਲੀਫਿਲਮਜ਼' ਦੇ ਇੱਕ ਨਾਟਕ ਲਈ ਆਡੀਸ਼ਨ ਦਿੱਤਾ ਅਤੇ ਸੀਰੀਅਲ 'ਕਿਸ ਦੇਸ਼ ਮੈਂ ਹੈ ਮੇਰਾ ਦਿਲ' ਵਿੱਚ 'ਪ੍ਰੀਤ ਜੁਨੇਜਾ' ਦਾ ਕਿਰਦਾਰ ਨਿਭਾਇਆ। ਸਾਲ 2009 'ਚ 'ਪਵਿੱਤਰ ਰਿਸ਼ਤਾ' 'ਚ ਮਾਨਵ ਦਾ ਕਿਰਦਾਰ ਨਿਭਾ ਕੇ ਸੁਸ਼ਾਂਤ ਵੀ ਘਰ-ਘਰ 'ਚ ਮਸ਼ਹੂਰ ਹੋ ਗਏ ਸਨ। ਲੋਕ ਉਸ ਨੂੰ ਸੁਸ਼ਾਂਤ ਦੇ ਨਾਂ ਨਾਲ ਘੱਟ ਅਤੇ 'ਮਾਨਵ' ਦੇ ਨਾਂ ਨਾਲ ਜ਼ਿਆਦਾ ਜਾਣਦੇ ਸਨ।

image source Instagram

ਸੁਸ਼ਾਂਤ ਨੇ ਫਿਲਮ 'ਕਾਈ ਪੋ ਛੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਸਨੇ ਕੁਝ ਸ਼ਾਨਦਾਰ ਫਿਲਮਾਂ ਵੀ ਕੀਤੀਆਂ। ਸੁਸ਼ਾਂਤ ਆਪਣੀ ਦੂਜੀ ਫਿਲਮ 'ਸ਼ੁੱਧ ਦੇਸੀ ਰੋਮਾਂਸ' ਵਿੱਚ ਵਾਣੀ ਕਪੂਰ ਅਤੇ ਪਰਿਣੀਤੀ ਚੋਪੜਾ ਦੇ ਨਾਲ ਨਜ਼ਰ ਆਏ ਸਨ। ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਆਪਣੀ ਬਾਇਓਪਿਕ ਵਿੱਚ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ ਹੈ।

ਸੁਸ਼ਾਂਤ 'ਪਵਿਤਰ ਰਿਸ਼ਤਾ' ਵਿੱਚ ਆਪਣੀ ਸਹਿ-ਅਦਾਕਾਰਾ ਅੰਕਿਤਾ ਲੋਖੰਡੇ ਨਾਲ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਸਨ, ਪਰ ਜਿਵੇਂ ਹੀ ਇਹ ਸ਼ੋਅ ਖਤਮ ਹੋਇਆ, ਦੋਹਾਂ ਵਿਚਾਲੇ ਦੂਰੀ ਆ ਗਈ ਅਤੇ ਦੋਵੇਂ ਵੱਖ ਹੋ ਗਏ।

ਸੁਸ਼ਾਂਤ ਦਾ ਨਾਂ ਅਦਾਕਾਰਾ ਰੀਆ ਚੱਕਰਵਰਤੀ ਨਾਲ ਵੀ ਜੁੜਿਆ ਸੀ। ਦੋਵੇਂ ਇਕੱਠੇ ਰਹਿੰਦੇ ਸਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਸੁਸ਼ਾਂਤ ਸਿੰਘ ਰਾਜਪੂਤ ਦੀ ਜੂਨ 2020 ਨੂੰ ਭੇਤਭਰੀ ਹਾਲਾਤਾਂ 'ਚ ਮੌਤ ਨੇ ਸਭ ਨੀ ਹਿਲਾ ਕੇ ਰੱਖ ਦਿੱਤਾ ਸੀ। ਅਜੇ ਵੀ ਮੁੰਬਈ ਪੁਲਿਸ ਉਨ੍ਹਾਂ ਦੀ ਮੌਤ ਦਾ ਭੇਤ ਸੁਲਝਾਉਂਣ ਵਿੱਚ ਜੁੱਟੀ ਹੋਈ ਹੈ।

image source Instagram

ਹੋਰ ਪੜ੍ਹੋ: ਦਿੱਲੀ ਦੀਆਂ ਸੜਕਾਂ 'ਤੇ ਆਯੁਸ਼ਮਾਨ ਖੁਰਾਨਾ ਨੇ ਆਪਣੇ ਫੈਨ ਨਾਲ ਗਿਟਾਰ ਵਜਾ ਕੇ ਗੀਤ ਗਾਉਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਪਟਨਾ ’ਚ ਜਨਮੇ ਇਸ ਅਦਾਕਾਰ ਨੇ ਟੀਵੀ ਤੋਂ ਬਾਲੀਵੁੱਡ ਤਕ ਦਾ ਸਫ਼ਰ ਤੈਅ ਕੀਤਾ। 2013 ’ਚ ਉਸ ਨੇ ‘ਕਾਈ ਪੋ ਛੇ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ’ਚ ਉਸ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ। ਸੁਸ਼ਾਂਤ ਨੇ ਬਾਲੀਵੁੱਡ ਨੂੰ ਕਾਈ ਪੋ ਛੇ, ਕੇਦਾਰਨਾਥ, ਸ਼ੁੱਧ ਦੇਸੀ ਰੋਮਾਂਸ, ਐਮ ਐਸ ਧੋਨੀ, ਰਾਬਤਾ, ਛਿਛੋਰੇ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦਿੱਤਿਆਂ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸੁਸ਼ਾਂਤ ਦੇ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਯਾਦ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network