ਲਤਾ ਮੰਗੇਸ਼ਕਰ ਜੀ ਦੀ ਹਸਪਤਾਲ 'ਚ ਆਖ਼ਰੀ ਸਮੇਂ ਦੀ ਵੀਡੀਓ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ
ਲਤਾ ਮੰਗੇਸ਼ਕਰ ਦਾ ਅੰਤਿਮ ਸੰਸਕਾਰ ਐਤਵਾਰ, 6 ਫਰਵਰੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕੀਤਾ ਗਿਆ। ਉਨ੍ਹਾਂ ਦੇ ਜਾਣ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਹੁਣ ਉਨ੍ਹਾਂ ਦੇ ਹਸਪਤਾਲ ਵਿੱਚ ਆਖ਼ਰੀ ਸਮੇਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਮੁੜ ਇੱਕ ਵਾਰ ਫੇਰ ਤੋਂ ਭਾਵੁਕ ਹੋ ਗਏ ਹਨ।
Image Source: Instagram
ਇਸ ਵੀਡੀਓ ਨੂੰ ਇੱਕ ਯੂਜ਼ਰ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਇੰਸਟਾਗ੍ਰਾਮ 'ਤੇ ਵਾਇਰਲ ਹੋਈ ਇੱਕ ਵੀਡੀਓ ਦੇ ਮੁਤਾਬਕ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ, ਲਤਾ ਮੰਗੇਸ਼ਕਰ ਜੀ ਨੂੰ ਬੀਤੇ ਸਾਲ ਜਨਵਰੀ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਹ ਅਜੇ ਵੀ ਸਪਸ਼ਟ ਨਹੀਂ ਹੋ ਸਿਕਆ ਹੈ ਕਿ ਇਹ ਵੀਡੀਓ ਹੁਣ ਦੀ ਹੈ ਜਾਂ ਪੁਰਾਣੀ। ਫੁਟੇਜ ਵਿੱਚ, ਲਤਾ ਮੰਗੇਸ਼ਕਰ ਨੂੰ ਦੋ ਔਰਤਾਂ ਤੁਰਨ ਵਿੱਚ ਕਰਦੇ ਕਰਦੇ ਹੋਏ ਨਜ਼ਰ ਆ ਰਹੀਆਂ ਹਨ।Lata Mangeshkar
ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਲਈ ਗੀਤ ਗਾਉਣਗੇ ਸੋਨੂੰ ਨਿਗਮ, ਦੱਸਿਆ ਕੀ ਹੈ ਕਾਰਨ
ਇਸ ਵੀਡੀਓ ਨੂੰ ਲਤਾ ਜੀ ਦੇ ਫੈਨਜ਼ ਵੱਲੋਂ ਕਾਫੀ ਹੁੰਗਾਰਾ ਮਿਲਿਆ ਹੈ। ਇੱਕ ਵਿਅਕਤੀ ਨੇ ਕਿਹਾ, 'ਕਿਰਪਾ ਕਰਕੇ ਅਜਿਹੀਆਂ ਵੀਡੀਓਜ਼ ਨੂੰ ਪ੍ਰਕਾਸ਼ਿਤ ਨਾ ਕਰੋ... ਇਹ ਬਹੁਤ ਦੁਖਦਾਈ ਹੈ।' 'ਕੀ ਇਹ ਲਤਾ ਜੀ ਹਨ, ਮੈਂ ਉਨ੍ਹਾਂ ਨੂੰ ਪਛਾਣ ਵੀ ਨਹੀਂ ਸਕਦਾ,' ਇੱਕ ਹੋਰ ਯੂਜ਼ਰ ਨੇ ਲਿਖਿਆ ,"ਉਹ ਜ਼ਿੰਦਾ ਹਸਪਤਾਲ ਗਈ... ਸੋ ਕੇ ਬਾਹਰ ਆਈ,"। ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਬਹੁਤ ਭਾਵੁਕ ਹੋ ਗਏ।