ਲਤਾ ਮੰਗੇਸ਼ਕਰ ਡੈੱਥ ਐਨੀਵਰਸਰੀ : ਜਾਣੋ ਕਿਵੇਂ 9 ਸਾਲ ਦੀ ਉਮਰ 'ਚ ਪਰਫਾਰਮੈਂਸ ਦੌਰਾਨ ਪਿਤਾ ਦੀ ਗੋਦ 'ਚ ਸੁੱਤੀ
Lata Mangeshkar Death Anniversary : ਲਤਾ ਮੰਗੇਸ਼ਕਰ (Lata Mangeshkar) ਦੀ ਅੱਜ ਡੈੱਥ ਐਨੀਵਰਸਰੀ (Death Anniversary) ਹੈ । ਇਸ ਮੌਕੇ 'ਤੇ ਲਤਾ ਮੰਗੇਸ਼ਕਰ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਲਤਾ ਮੰਗੇਸ਼ਕਰ ਅੱਜ ਦੇ ਹੀ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਲਤਾ ਮੰਗੇਸ਼ਕਰ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਪੰਜਾਹ ਹਜ਼ਾਰ ਤੋਂ ਜ਼ਿਆਦਾ ਗੀਤ ਗਾਏ ਸਨ ।ਅਜਿਹਾ ਕੋਈ ਸਨਮਾਨ ਨਹੀਂ ਸੀ, ਜੋ ਉਨ੍ਹਾਂ ਨੂੰ ਨਹੀਂ ਸੀ ਮਿਲਿਆ ।
Image Source: Instagram
ਹੋਰ ਪੜ੍ਹੋ :ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਅਦਾਕਾਰਾ ਨੇਹਾ ਧੂਪੀਆ ਨਾਲ ਚੁੱਪਚਾਪ ਰਚਾਇਆ ਸੀ ਵਿਆਹ
ਉਨ੍ਹਾਂ ਨੇ ਆਪਣੇ ਜਨਮ ਤੋਂ ਲੈ ਕੇ ਅੰਤਿਮ ਦਿਨਾਂ ਤੱਕ ਸੰਘਰਸ਼ ਵੇਖਿਆ ਸੀ । ਉਹ ਬਹੁਤ ਹੀ ਛੋਟੇ ਸਨ, ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।ਜਿਸ ਤੋਂ ਬਾਅਦ ਘਰ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਖੁਦ ਚੁੱਕੀ ਸੀ ।
ਹੋਰ ਪੜ੍ਹੋ : ਰਵੀਨਾ ਟੰਡਨ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤਾ ਡਾਂਸ, ਧੀ ਵੀ ਆਈ ਨਜ਼ਰ, ਵੇਖੋ ਮਸਤੀ ਭਰਿਆ ਵੀਡੀਓ
ਕੁਝ ਕੁ ਪੈਸੇ ਬਚਾਉਣ ਲਈ ਮੀਲਾਂ ਤੱਕ ਜਾਂਦੇ ਸਨ ਪੈਦਲ
ਲਤਾ ਮੰਗੇਸ਼ਕਰ ਕੁਝ ਕੁ ਪੈਸੇ ਬਚਾਉਣ ਦੇ ਲਈ ਮੀਲਾਂ ਤੱਕ ਪੈਦਲ ਚੱਲ ਕੇ ਰਿਕਾਰਡਿੰਗ ਸਟੂਡੀਓ ਪਹੁੰਚਦੇ ਹੁੰਦੇ ਸਨ ।ਲਤਾ ਮੰਗੇਸ਼ਕਰ ਦੇ ਪਿਤਾ ਜੀ ਸੰਗੀਤਕਾਰ ਸਨ ਅਤੇ ਘਰ 'ਚ ਸੰਗੀਤਕ ਮਾਹੌਲ ਹੋਣ ਦੇ ਕਾਰਨ ਉਨ੍ਹਾਂ ਦੇ ਘਰ 'ਚ ਸੰਗੀਤ ਸਿੱਖਣ ਵਾਲਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ । ਉਨ੍ਹਾਂ ਨੇ ਸੰਗੀਤ ਦੀ ਗੁੜਤੀ ਆਪਣੇ ਘਰੋਂ ਹੀ ਮਿਲੀ ਸੀ ।ਪਰ ਉਹ ਆਪਣੇ ਪਿਤਾ ਦੇ ਸਾਹਮਣੇ ਕਦੇ ਵੀ ਨਹੀਂ ਸਨ ਗਾਉਂਦੇ ।
9 ਸਾਲ ਦੀ ਉਮਰ 'ਚ ਦਿੱਤੀ ਪਹਿਲੀ ਪਰਫਾਰਮੈਂਸ, ਪਿਤਾ ਦੀ ਗੋਦ 'ਚ ਸੁੱਤੀ
ਲਤਾ ਮੰਗੇਸ਼ਕਰ ਦੇ ਪਿਤਾ ਜੀ ਡਰਾਮਾ ਕੰਪਨੀ ਚਲਾਉਂਦੇ ਸਨ । ਇੱਕ ਦਿਨ ਕੰਪਨੀ ਦੇ ਕੁਝ ਲੋਕਾਂ ਨੇ ਉਨ੍ਹਾਂ ਦੇ ਪਿਤਾ ਜੀ ਨੂੰ ਕਲਾਸੀਕਲ ਪ੍ਰਫਾਰਮੈਂਸ ਦੇਣ ਦੇ ਲਈ ਕਿਹਾ। ਪਰ ਨੌ ਸਾਲ ਦੀ ਲਤਾ ਨੇ ਵੀ ਪਿਤਾ ਦੇ ਨਾਲ ਪਰਫਾਰਮ ਕਰਨ ਦੀ ਜ਼ਿੱਦ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਰਾਜ਼ੀ ਹੋ ਗਏ ।
ਪਿਤਾ ਦੀ ਪਰਫਾਰਮੈਂਸ ਤੋਂ ਪਹਿਲਾਂ ਉਨ੍ਹਾਂ ਨੇ ਖੁਦ ਪਰਫਾਰਮੈਂਸ ਦਿੱਤੀ।ਸਭ ਨੇ ਉਨ੍ਹਾਂ ਦੀ ਪਰਫਾਰਮੈਂਸ ਨੂੰ ਬਹੁਤ ਸਰਾਹਿਆ। ਲਤਾ ਦੀ ਪਰਫਾਰਮੈਂਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਦੀਨਾਨਾਥ ਨੇ ਪਰਫਾਰਮੈਂਸ ਦਿੱਤੀ । ਜਦੋਂ ਉਹ ਗੀਤ ਗਾ ਰਹੇ ਸਨ ਤਾਂ ਲਤਾ ਦੀਦੀ ਉਨ੍ਹਾਂ ਦੀ ਗੋਦ 'ਚ ਸੌਂ ਗਈ ।