Lalita Lajmi: ਲਲਿਤਾ ਲਾਜਮੀ ਦਾ 90 ਸਾਲ ਦੀ ਉਮਰ 'ਚ ਦਿਹਾਂਤ, 'ਤਾਰੇ ਜ਼ਮੀਨ ਪਰ' 'ਚ ਨਜ਼ਰ ਆਈ ਸੀ ਅਦਾਕਾਰ ਗੁਰੂ ਦੱਤ ਦੀ ਭੈਣ

Reported by: PTC Punjabi Desk | Edited by: Pushp Raj  |  February 14th 2023 01:20 PM |  Updated: February 14th 2023 01:45 PM

Lalita Lajmi: ਲਲਿਤਾ ਲਾਜਮੀ ਦਾ 90 ਸਾਲ ਦੀ ਉਮਰ 'ਚ ਦਿਹਾਂਤ, 'ਤਾਰੇ ਜ਼ਮੀਨ ਪਰ' 'ਚ ਨਜ਼ਰ ਆਈ ਸੀ ਅਦਾਕਾਰ ਗੁਰੂ ਦੱਤ ਦੀ ਭੈਣ

Lalita Lajmi death news: ਅੱਜ ਬਾਲੀਵੁੱਡ ਤੋਂ ਇੱਕ ਦੁੱਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਮਰਹੂਮ ਅਦਾਕਾਰ ਗੁਰੂ ਦੱਤ ਦੀ ਭੈਣ ਅਤੇ ਚਿੱਤਰਕਾਰ ਲਲਿਤਾ ਲਾਜਮੀ ਦਾ ਦਿਹਾਂਤ ਹੋ ਗਿਆ ਹੈ। ਲਲਿਤਾ ਲਾਜਮੀ 90 ਸਾਲਾ ਦੇ ਸਨ ਤੇ ਉਹ ਆਖ਼ਰੀ ਵਾਰ ਫ਼ਿਲਮ 'ਤਾਰੇ ਜ਼ਮੀਨ ਪਰ' ਵਿੱਚ ਨਜ਼ਰ ਆਏ ਸਨ।

Image source :instagram

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 13 ਫਰਵਰੀ ਨੂੰ 90 ਸਾਲ ਦੀ ਉਮਰ ਵਿੱਚ ਲਲਿਤਾ ਲਾਜਮੀ ਦੀ ਮੌਤ ਹੋ ਗਈ। ਲਲਿਤਾ ਲਾਜਮੀ ਨੇ ਆਮਿਰ ਖ਼ਾਨ ਸਟਾਰਰ ਫ਼ਿਲਮ 'ਤਾਰੇ ਜ਼ਮੀਨ ਪਰ' 'ਚ ਕੰਮ ਕੀਤਾ ਸੀ। ਜਹਾਂਗੀਰ ਨਿਕੋਲਸਨ ਆਰਟ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ 'ਤੇ ਲਲਿਤਾ ਲਾਜਮੀ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ।

ਜਹਾਂਗੀਰ ਨਿਕੋਲਸਨ ਆਰਟ ਫਾਊਂਡੇਸ਼ਨ ਨੇ ਲਲਿਤਾ ਲਾਜਮੀ ਅਤੇ ਉਨ੍ਹਾਂ ਦੀ ਪੇਂਟਿੰਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਫਾਊਂਡੇਸ਼ਨ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਚਿੱਤਰਕਾਰ ਲਲਿਤਾ ਲਾਜਮੀ ਨਹੀਂ ਰਹੇ। ਉਨ੍ਹਾਂ ਨੇ ਕਦੇ ਵੀ ਤੇ ਕਿਤੋਂ ਵੀ ਕੋਈ ਸਿਖਲਾਈ ਨਹੀਂ ਲਈ। ਲਲਿਤਾ ਲਾਜਮੀ ਨੂੰ ਕਲਾਸੀਕਲ ਡਾਂਸ ਵਿੱਚ ਬਹੁਤ ਦਿਲਚਸਪੀ ਸੀ।'

Image source :instagram

ਲਲਿਤਾ ਨੂੰ ਸੀ ਭਰਾ ਗੁਰੂ ਦੱਤ ਨੂੰ ਨਾਂ ਬਚਾ ਸਕਣ ਦਾ ਪਛਤਾਵਾ

ਲਲਿਤਾ ਲਾਜਮੀ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਫੈਨਜ਼ ਵਿੱਚ ਸੋਗ ਲਹਿਰ ਹੈ ਅਤੇ ਉਹ ਚਿੱਤਰਕਾਰ-ਅਭਿਨੇਤਰੀ ਨੂੰ ਸ਼ਰਧਾਂਜਲੀ ਦੇ ਰਹੇ ਹਨ। ਲਲਿਤਾ ਲਾਜਮੀ ਨੇ ਅਫਸੋਸ ਜਤਾਇਆ  ਪ੍ਰਗਟਾਇਆ ਸੀ  ਕਿ ਉਹ ਆਪਣੇ ਭਰਾ ਗੁਰੂ ਦੱਤ ਨੂੰ ਨਹੀਂ ਬਚਾ ਸਕੀ। ਇਸ ਗੱਲ ਦਾ ਖੁਲਾਸਾ ਲੇਖਕ ਯਾਸਿਰ ਉਸਮਾਨ ਨੇ ਹਾਲੀਆ ਟਾਈਮਜ਼ ਲਿਟਫੈਸਟ ਦੌਰਾਨ ਕੀਤਾ।

ਯਾਸਿਰ ਉਸਮਾਨ ਇੱਥੇ ਗੁਰੂ ਦੱਤ 'ਤੇ ਲਿਖੀ ਗਈ ਆਪਣੀ ਕਿਤਾਬ ਗੁਰੂ ਦੱਤ: ਐਨ ਅਨਫਿਨੀਸ਼ਡ ਸਟੋਰੀ ਬਾਰੇ ਗੱਲ ਕਰ ਰਹੇ ਸਨ। ਫਿਰ ਉਨ੍ਹਾਂ ਨੇ ਕਿਹਾ, 'ਇਸ ਕਿਤਾਬ ਦੀ ਖੋਜ ਦੌਰਾਨ, ਗੁਰੂ ਦੱਤ ਦੀ ਭੈਣ ਨੇ ਮੈਨੂੰ ਦੱਸਿਆ ਕਿ ਉਹ ਉਸ ਨੂੰ ਬਚਾ ਸਕਦਾ ਸੀ। ਉਹ (ਗੁਰੂ ਦੱਤ) ਨੂੰ ਵਾਰ-ਵਾਰ ਉਸ ਨਾਲ ਗੱਲ ਕਰਨ ਲਈ ਕਹਿੰਦੀ ਸੀ, ਪਰ ਉਹ ਉਨ੍ਹਾਂ ਨਾਲ ਗੱਲ ਨਹੀਂ ਕਰ ਰਿਹਾ ਸੀ। ਲਲਿਤਾ ਲਾਜਮੀ ਲਈ ਭਰਾ ਗੁਰੂ ਦੱਤ ਨੂੰ ਨਾ ਬਚਾ ਪਾਉਣਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਫਸੋਸ ਸੀ।

Image source :instagram

ਹੋਰ ਪੜ੍ਹੋ: Madhubala Birth Anniversary: ਕਿੰਝ 'ਵੀਨਸ ਆਫ਼ ਇੰਡੀਅਨ ਸਿਨੇਮਾ' ਤੋਂ 'ਬਿਊਟੀ ਵਿਦ ਟ੍ਰੈਜਡੀ ਕੁਈਨ' ਬਣੀ ਮਧੂਬਾਲਾ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

ਗੁਰੂ ਦੱਤ ਦੀ ਮੌਤ ਦਾ ਰਹੱਸ

ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੁਰੂ ਦੱਤ 10 ਅਕਤੂਬਰ 1964 ਨੂੰ ਅਕਾਲ ਚਲਾਣਾ ਕਰ ਗਏ। ਗੁਰੂ ਦੱਤ ਦੀ ਲਾਸ਼ ਮੁੰਬਈ ਦੇ ਪੇਡਰ ਰੋਡ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀ ਸੀ। ਕਿਹਾ ਜਾਂਦਾ ਹੈ ਕਿ ਗੁਰੂ ਦੱਤ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਅਤੇ ਨੀਂਦ ਦੀਆਂ ਗੋਲੀਆਂ ਖਾਣ ਕਾਰਨ ਹੋਈ ਸੀ, ਪਰ ਅੱਜ ਵੀ ਗੁਰੂ ਦੱਤ ਦੀ ਮੌਤ ਦਾ ਭੇਤ ਅਜੇ ਵੀ ਬਰਕਰਾਰ ਹੈ ਤੇ ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਕਿ ਗੁਰੂ ਦੀ ਮੌਤ ਕਿਸ ਕਾਰਨ ਹੋਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network