ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ
ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ :ਵਡਾਲੀ ਬ੍ਰਦਰਜ਼ ਪੰਜਾਬੀ ਸੰਗੀਤ ਦਾ ਬਹੁਤ ਵੱਡਾ ਘਰਾਣਾ ਜਿੰਨ੍ਹਾਂ 'ਚ ਪੀੜੀਆਂ ਤੋਂ ਹੀ ਗਾਇਕੀ ਦਾ ਸਫ਼ਰ ਚਲਦਾ ਆ ਰਿਹਾ ਹੈ। ਇਸੇ ਘਰਾਣੇ ਦਾ ਬਹੁਤ ਵੱਡਾ ਨਾਮ ਹੈ ਲਖਵਿੰਦਰ ਵਡਾਲੀ ਜਿੰਨ੍ਹਾਂ ਦੀ ਰਗ ਰਗ 'ਚ ਸੰਗੀਤ ਦੌੜਦਾ ਹੈ। ਲਖਵਿੰਦਰ ਵਡਾਲੀ ਦੇ ਦਾਦਾ ਜੀ ਠਾਕੁਰ ਦਾਸ ਵਡਾਲੀ ਅਤੇ ਚਾਚਾ ਅਤੇ ਪਿਤਾ ਪੂਰਣ ਚੰਦ ਵਡਾਲੀ ਪੰਜਾਬ ਦੀ ਕਲਾਸਿਕ ਗਾਇਕੀ ਦਾ ਸਭ ਤੋਂ ਵੱਡਾ ਨਾਮ ਕਹਿ ਸਕਦੇ ਹਾਂ। ਲਖਵਿੰਦਰ ਵਡਾਲੀ ਨੂੰ ਅੱਜ ਸੁਰਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ।
ਉਹਨਾਂ ਦੇ ਇਸ ਮੁਕਾਮ 'ਤੇ ਪਹੁੰਚਣ ਪਿੱਛੇ ਦੀ ਮਿਹਨਤ ਨੂੰ ਇਹ ਵੀਡੀਓ ਸਾਫ ਦਰਸਾ ਰਿਹਾ ਹੈ ਜਿਸ 'ਚ ਲਖਵਿੰਦਰ ਵਡਾਲੀ ਟੀਵੀ ਚੈੱਨਲ ਸਟਾਰ ਪਲੱਸ ਦੇ ਸਿੰਗਿੰਗ ਸ਼ੋਅ 'ਚ ਪ੍ਰਤੀਭਾਗੀ ਦੇ ਤੌਰ 'ਤੇ ਭਾਗ ਲੈ ਰਹੇ ਹਨ ਜਿੰਨ੍ਹਾਂ ਨੂੰ ਬਾਲੀਵੁੱਡ ਦੇ ਵੱਡੇ ਨਾਮ ਸ਼ਰੀਆ ਗੋਸ਼ਾਲ, ਸ਼ਾਨ, ਹਿਮੇਸ਼ ਰੇਸ਼ਮੀਆ ਅਤੇ ਸ਼ੰਕਰ ਮਹਾਦੇਵਨ ਵਰਗੇ ਵੱਡੇ ਗਾਇਕ ਜੱਜ ਕਰ ਰਹੇ ਹਨ।
ਹੋਰ ਵੇਖੋ : ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ ‘ਯਾਮਹਾ’ ਗੀਤ , ਦੇਖੋ ਵੀਡੀਓ
ਇਹ ਵੀਡੀਓ 2009 ਦਾ ਹੈ ਜਦੋਂ ਲਖਵਿੰਦਰ ਵਡਾਲੀ ਹੋਰਾਂ ਨੇ 'ਮਿਊਜ਼ਿਕ ਕਾ ਮਹਾਮੁਕਾਬਲਾ' ਨਾਮ ਦੇ ਸਿੰਗਿੰਗ ਰਿਐਲਟੀ ਸ਼ੋਅ 'ਚ ਭਾਗ ਲਿਆ ਸੀ।ਇਸ ਬਾਰੇ ਜਾਣਕਰੀ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸ 'ਚ ਲਖਵਿੰਦਰ ਵਡਾਲੀ ਮੀਕਾ ਸਿੰਘ ਦੀ ਟੀਮ 'ਚ ਸਨ। ਲਖਵਿੰਦਰ ਵਡਾਲੀ ਨੇ ਕੈਪਸ਼ਨ 'ਚ ਮੀਕਾ ਸਿੰਘ ਦਾ ਉਹਨਾਂ 'ਚ ਸਪੋਰਟ ਕਰਨ ਲਈ ਧੰਨਵਾਦ ਵੀ ਕੀਤਾ ਹੈ।
ਲਖਵਿੰਦਰ ਵਡਾਲੀ ਦੀ ਸਖਤ ਮਿਹਨਤ ਸਦਕਾ ਜਿੰਨ੍ਹਾਂ ਮੁਕਾਬਲਿਆਂ 'ਚ ਕਦੇ ਉਹ ਪ੍ਰਤੀਭਾਗੀ ਦੇ ਤੌਰ 'ਤੇ ਹਿੱਸਾ ਲਿਆ ਕਰਦੇ ਸੀ ਅੱਜ ਅਜਿਹੇ ਗਾਇਕੀ ਦੇ ਮੁਕਾਬਲਿਆਂ ਨੂੰ ਖੁੱਦ ਜੱਜ ਕਰ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਖਵਿੰਦਰ ਵਡਾਲੀ ਨੇ ਆਪਣੀ ਗਾਇਕੀ ਦੀ ਵਿਰਾਸਤ ਨੂੰ ਕਿਸ ਕਦਰ ਸਾਂਭਿਆ ਹੈ।