ਅਦਾਕਾਰ ਕੁਸ਼ਲ ਪੰਜਾਬੀ ਦੀ ਮੌਤ ਤੋਂ ਬਾਅਦ ਪਤਨੀ ਦਾ ਬਿਆਨ ਆਇਆ ਸਾਹਮਣੇ, ਹੈਰਾਨ ਕਰਨ ਵਾਲੇ ਕੀਤੇ ਖੁਲਾਸੇ
ਟੀਵੀ ਦੇ ਮਸ਼ਹੂਰ ਅਦਾਕਾਰ ਕੁਸ਼ਲ ਪੰਜਾਬੀ ਦੀ ਖੁਦਕੁਸ਼ੀ ਤੋਂ ਬਾਅਦ ਲਗਾਤਾਰ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਹਨ । ਹਾਲਾਂ ਕਿ ਕੁਸ਼ਲ ਪੰਜਾਬੀ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ, ਪਰ ਇਸ ਸਭ ਦੌਰਾਨ ਕੁਸ਼ਲ ਪੰਜਾਬੀ ਦੀ ਪਤਨੀ ਆਡਰੇ ਡੋਲਹੇਲਨ ਦਾ ਬਿਆਨ ਸਾਹਮਣੇ ਆਇਆ ਹੈ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ‘ਕੁਸ਼ਲ ਪੰਜਾਬੀ ਇੱਕ ਲਾਪਰਵਾਹ ਪਿਤਾ ਸਨ, ਉਥੇ ਉਹ ਹੀ ਕੁਸ਼ਲ ਦੇ ਸਾਰੇ ਖਰਚੇ ਉਠਾਉਂਦੀ ਸੀ’ ।
https://www.instagram.com/p/B6cT-_mpkca/
ਕੁਸ਼ਲ ਦੀ ਪਤਨੀ ਨੇ ਕਿਹਾ ਕਿ ‘ਸਾਡੇ ਵਿਆਹੁਤਾ ਜੀਵਨ ਵਿੱਚ ਕਈ ਸਮੱਸਿਆਵਾਂ ਸਨ ਪਰ ਸਾਡਾ ਵਿਆਹ ਅਸਫ਼ਲ ਨਹੀਂ ਸੀ । ਮੈਂ ਕਦੇ ਵੀ ਕੁਸ਼ਲ ਨੂੰ ਉਹਨਾਂ ਦੇ ਮਾਤਾ ਪਿਤਾ ਨਾਲ ਮਿਲਣ ਤੋਂ ਨਹੀਂ ਰੋਕਿਆ ਸੀ, ਕੁਸ਼ਲ ਖੁਦ ਹੀ ਆਪਣੇ ਪਰਿਵਾਰ ਨੂੰ ਲੈ ਕੇ ਸੀਰੀਅਸ ਨਹੀਂ ਸੀ । ਮੈਂ ਕੁਸ਼ਲ ਨੂੰ ਕਿਹਾ ਸੀ ਕਿ ਉਹ ਉਹਨਾਂ ਨਾਲ ਆ ਕੇ ਸ਼ੰਘਾਈ ਰਹੇ, ਪਰ ਉਹ ਨਹੀਂ ਮੰਨਿਆ ਹਾਲਾਂ ਕਿ ਮੈਂ ਉਸ ਦਾ ਖਰਚਾ ਵੀ ਉਠਾਉਂਦੀ ਸੀ’ ।
https://www.instagram.com/p/B6DIvujpQWQ/
ਕੁਸ਼ਲ ਪੰਜਾਬੀ ਦੀ ਪਤਨੀ ਮੁਤਾਬਿਕ ਕੁਸ਼ਲ ਉਸ ਤੇ ਦਬਾਅ ਬਣਾ ਰਿਹਾ ਸੀ ਕਿ ਉਹ ਆਪਣੀ ਨੌਕਰੀ ਛੱਡ ਕੇ ਲੰਦਨ ਵਿੱਚ ਉਸ ਨਾਲ ਰਹੇ ਪਰ ਮੈਂ ਆਪਣੀ ਨੌਕਰੀ ਨਹੀਂ ਸੀ ਛੱਡ ਸਕਦੀ ਕਿਉਂਕਿ ਮੈ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੀ ਸੀ । ਕੁਸ਼ਲ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਬਿਲਕੁਲ ਸੀਰੀਅਸ ਨਹੀਂ ਸੀ ਇਸੇ ਲਈ ਸਾਡੇ ਰਿਸ਼ਤੇ ਦਾ ਅੰਤ ਹੋ ਗਿਆ ।
https://www.instagram.com/p/B5hSRKsp_wf/