ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਨੇ ਦਿੱਤੀ ਪਰਫਾਰਮੈਂਸ 

Reported by: PTC Punjabi Desk | Edited by: Shaminder  |  September 10th 2018 12:08 PM |  Updated: September 10th 2018 12:08 PM

ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਨੇ ਦਿੱਤੀ ਪਰਫਾਰਮੈਂਸ 

ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ Gurlez Akhtar ਦੀ ਜੋੜੀ ਨੇ ਪੰਜਾਬ ਦੇ ਮਖੋਵਾਲ 'ਚ ਆਪਣੀ Songਗਾਇਕੀ ਦਾ ਜਲਵਾ ਵਿਖਾਇਆ । ਦੋਨਾਂ ਦੀ ਜੋੜੀ ਨੇ ਅੱਤ ਦੀ ਗਰਮੀ 'ਚ ਆਪਣੀ ਪਰਫਾਰਮੈਂਸ ਦਿੱਤੀ ਅਤੇ ਵੱਡੀ ਗਿਣਤੀ 'ਚ ਲੋਕ ਇਸ ਗਾਇਕ ਜੋੜੀ ਨੂੰ ਸੁਣਨ ਲਈ ਪਹੁੰਚੇ ਹੋਏ ਸਨ । ਗੁਰਲੇਜ਼ ਅਖਤਰ ਨੇ ਇਸ ਪਰਫਾਰਮੈਂਸ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

https://www.instagram.com/p/BndcoUGAeG4/?hl=en&taken-by=gurlejakhtarmusic

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ਼ ਕੈਲੀ ਨੂੰ ਕਿਸ ਤਰ੍ਹਾਂ ਮੇਹਣੇ ਦੇ ਰਹੀ ਹੈ ।ਦੋਵਾਂ ਦੀ ਪਰਫਾਰਮੈਂਸ ਨੂੰ ਵੇਖਣ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ।ਇਸ ਵੀਡਿਓ ਨੂੰ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ ਅਤੇ ਕਈਆਂ ਨੇ ਕਮੈਂਟ ਵੀ ਕੀਤੇ ਨੇ ।ਦੱਸ ਦਈਏ ਕਿ ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਦਾ ਹਾਲ 'ਚ ਹੀ ਇੱਕ ਗੀਤ 'ਠੁੱਕਬਾਜ਼' ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਇਸ ਜੋੜੀ ਨੇ ਅੱਲੜ੍ਹ ਉਮਰ 'ਚ ਪਿਆਰ ਦੇ ਇਜ਼ਹਾਰ ਕਰਨ ਦੇ ਤਰੀਕੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਦਮਸਤ ਮੁਟਿਆਰ  ਆਪਣੀਆਂ ਅਦਾਵਾਂ ਨਾਲ ਚੋਬਰਾਂ ਦੇ ਦਿਲਾਂ 'ਤੇ ਵਾਰ ਕਰਦੀ ਹੈ ਅਤੇ ਇਸ 'ਚ ਮੁੰਡਾ ਵੀ ਕਿਵੇਂ ਬੇਧੜਕ ਹੋ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network