ਕੁਲਵਿੰਦਰ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਜਾਣੋ ਗਾਇਕ ਦੀ ਨਿੱਜੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਬਾਰੇ
ਕੁਲਵਿੰਦਰ ਢਿੱਲੋਂ (Kulwinder Dhillon) ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ (Singer) ਹੋਏ ਹਨ । ਜਿਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਦੇ ਬਾਰੇ ਦੱਸਾਂਗੇ ।
image Source : google
ਹੋਰ ਪੜ੍ਹੋ : ਆਪਣੇ ਬੇਟੇ ਗੋਲਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਭਾਰਤੀ ਸਿੰਘ, ਕਿਹਾ ‘ਕਦੇ ਕਹਿ ਵੀ ਦਿਆ ਕਰ…’
ਕੁਲਵਿੰਦਰ ਢਿੱਲੋਂ ਦਾ ਬਚਪਨ
ਕੁਲਵਿੰਦਰ ਢਿੱਲੋਂ ਦਾ ਜਨਮ ਛੇ ਜੂਨ ਉੱਨੀ ਸੌ ਪਚੱਤਰ ਨੂੰ ਹੁਸ਼ਿਆਰਪੁਰ ਦੇ ਪੰਡੋਰੀ ਲੱਧਾ 'ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਦੋ ਹਜ਼ਾਰ ਇੱਕ 'ਚ ਕੀਤੀ ਅਤੇ ਪਹਿਲੀ ਐਲਬਮ ਹੀ ਹਿੱਟ ਸਾਬਿਤ ਹੋਈ ।
image Source : Google
ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਇਸ ਗੀਤ ਨਾਲ ਬਣੀ ਪਛਾਣ
ਕੁਲਵਿੰਦਰ ਢਿੱਲੋਂ (Kulwinder Dhillon) ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਈ ਗੀਤ ਗਾਏ ।ਜਿਸ ‘ਚ ਜੋ ਕਿ 'ਕਚਹਿਰੀਆਂ 'ਚ ਮੇਲੇ ਲੱਗਦੇ' ਗੀਤ ਨੇ ਉਨ੍ਹਾਂ ਨੂੰ ਖੂਬ ਸ਼ੌਹਰਤ ਦਿਵਾਈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ ਅਤੇ ਇਸ ਗੀਤ ਨੇ ਹਰ ਪਾਸੇ ਕੁਲਵਿੰਦਰ ਢਿੱਲੋਂ ਦੀ ਸ਼ੌਹਰਤ ਦੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਸੀ ਅਤੇ ਉਸ ਦੀਆਂ ਬੋਲੀਆਂ ਨੇ ਤਾਂ ਹਰ ਪਾਸੇ ਧੁੰਮਾਂ ਮਚਾ ਦਿੱਤੀਆਂ ਸਨ ।
ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਜੈਸਲਮੇਰ ਲਈ ਹੋਈ ਰਵਾਨਾ, ਵੇਖੋ ਵੀਡੀਓ
ਦੋ ਹਜ਼ਾਰ ਦੋ 'ਚ ਆਈ 'ਗਲਾਸੀ ਖੜਕੇ' ਵੀ ਕਾਫੀ ਮਕਬੂਲ ਹੋਈ । ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਮਸ਼ੂਕ' ਨੇ ਤਾਂ ਹਰ ਨੌਜਵਾਨ ਦੇ ਦਿਲ ਨੂੰ ਟੁੰਬਿਆ । ਦੋ ਹਜ਼ਾਰ ਤਿੰਨ 'ਚ ਉਨ੍ਹਾਂ ਦੀ ਐਲਬਮ ਆਈ 'ਕਾਲਜ' ਨੇ ਤਾਂ ਕਾਲਜੀਏਟ ਮੁੰਡਿਆਂ ਅਤੇ ਕੁੜੀਆਂ ਨੂੰ ਕੀਲ ਲਿਆ ਅਤੇ ਹਰ ਕਾਲਜ ਦੇ ਫੰਕਸ਼ਨ 'ਚ ਇਸ ਦੇ ਗੀਤ ਵੱਜਦੇ ਸੁਣਾਈ ਦਿੰਦੇ । ‘ਕਾਲਜ 'ਚ ਕੁੰਡੀਆਂ ਦੇ ਸਿੰਗ ਫਸ ਗਏ ਨੀ ਤੂੰ ਪਵਾ ਤੇ ਪਿੱਟਣੇ’ ਇਹ ਗੀਤ ਕਾਫੀ ਪਸੰਦ ਕੀਤਾ ਗਿਆ ।
ਹੋਰ ਪੜ੍ਹੋ : ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ, ਖੰਭਾ ਪੁੱਟਦਾ ਨਜ਼ਰ ਆਇਆ ਅਦਾਕਾਰ
ਕੱਲੀ ਕਿਤੇ ਮਿਲ ਰਿਹਾ ਹਿੱਟ
ਪਰ ਇਸ ਐਲਬਮ ਦਾ ਸਭ ਤੋਂ ਮਸ਼ਹੂਰ ਗੀਤ ਸੀ 'ਕੱਲੀ ਕਿਤੇ ਮਿਲ' ਲੋਕਾਂ ਵੱਲੋਂ ਇਸ ਐਲਬਮ ਨੂੰ ਮਿਲਦੇ ਪਿਆਰ ਨੂੰ ਵੇਖਦੇ ਹੋਏ ਇਸ ਨੂੰ ਕੌਮਾਂਤਰੀ ਪੱਧਰ 'ਤੇ ਵੀ ਰਿਲੀਜ਼ ਕੀਤਾ ਗਿਆ ਸੀ । ਇਸ ਐਲਬਮ ਦੇ ਗੀਤਾਂ ਨੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਈ । ਇਸ ਤੋਂ ਬਾਅਦ ਦੋ ਹਜ਼ਾਰ ਪੰਜ 'ਚ ਆਈ ਉਨ੍ਹਾਂ ਦੀ ਐਲਬਮ 'ਵੈਲੀ' ਵੀ ਸੁਪਰ ਡੁਪਰ ਹਿੱਟ ਰਹੀ।
ਹੋਰ ਪੜ੍ਹੋ : ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ
ਇਸ ਐਲਬਮ ਨੂੰ ਵੀ ਕੌਮਾਂਤਰੀ ਪੱਧਰ 'ਤੇ ਕਾਮਯਾਬੀ ਮਿਲੀ ਅਤੇ ਵਿਸ਼ਵ ਪੱਧਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਸ ਐਲਬਮ ਦੀਆਂ ਸੀਡੀਜ਼ ਅਤੇ ਕੈਸੇਟਾਂ ਵਿਕੀਆਂ । ਕੁਲਵਿੰਦਰ ਢਿੱਲੋਂ ਨੇ ਜਿੰਨੇ ਵੀ ਗੀਤ ਗਾਏ ਉਨ੍ਹਾਂ ਵਿੱਚੋਂ ਜ਼ਿਆਦਾਤਰ ਗੀਤ ਬਲਵੀਰ ਬੋਪਾਰਾਏ ਨੇ ਲਿਖੇ ਸਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਐਲਬਮ ਵੀ ਕੱਢੀਆਂ । ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ ਜਿਨ੍ਹਾਂ ਦੇ ਅਖਾੜੇ ਪਿੰਡਾਂ 'ਚ ਲੱਗਦੇ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦੇ ਅਖਾੜਿਆਂ ਨੂੰ ਸੁਣਨ ਲਈ ਪਹੁੰਚਦੇ ।
kulwinder dhillon family
ਸੜਕ ਹਾਦਸੇ ‘ਚ ਗਈ ਸੀ ਜਾਨ
ਦੋ ਹਜ਼ਾਰ ਛੇ 'ਚ ਫਗਵਾੜਾ ਬੰਗਾ ਰੋਡ 'ਤੇ ਉੱਨੀ ਮਾਰਚ ਨੂੰ ਉਨ੍ਹਾਂ ਦੀ ਕਾਰ ਸੰਤੁਲਨ ਗੁਆ ਕੇ ਸੜਕ ਕਿਨਾਰੇ ਇੱਕ ਰੁੱਖ 'ਚ ਜਾ ਟਕਰਾਈ ਜਿਸ ਕਾਰਨ ਉਨਘਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਬੇਸ਼ੱਕ ਅੱਜ ਕੁਲਵਿੰਦਰ ਢਿੱਲੋਂ ਸਾਡੇ 'ਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਸਾਡੇ ਦਰਮਿਆਨ ਉਨ੍ਹਾਂ ਦੀ ਮੌਜੂਦਗੀ ਦਰਜ ਕਰਵਾਉਂਦੇ ਰਹਿਣਗੇ ।ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ ।