ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਦੀ ਅਗਲੀ ਫਿਲਮ ਦਾ ਐਲਾਨ, ਜਾਣੋ ਫਿਲਮ ਬਾਰੇ
ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਦੀ ਅਗਲੀ ਫਿਲਮ ਦਾ ਐਲਾਨ, ਜਾਣੋ ਫਿਲਮ ਬਾਰੇ : ਗਾਇਕ ਤੋਂ ਅਦਾਕਾਰ ਬਣੇ ਕੁਲਵਿਦੰਰ ਬਿੱਲਾ 'ਪ੍ਰਾਹੁਣਾ' ਫਿਲਮ 'ਚ ਨਾਇਕ ਦੇ ਤੌਰ 'ਤੇ ਡੈਬਿਊ ਕਰ ਚੁੱਕੇ ਹਨ। ਕੁਲਵਿਦੰਰ ਹੋਰਾਂ ਦੀ ਇਸ ਫਿਲਮ ਨੂੰ ਕਾਫੀ ਸਰਾਹਿਆ ਗਿਆ ਅਤੇ ਫਿਲਮ ਨੇ ਬਾਕਸ ਆਫਿਸ ਤੇ ਕਾਮਯਾਬੀ ਹਾਸਿਲ ਕੀਤੀ। ਹੁਣ ਇਸ ਕਾਮਯਾਬੀ ਤੋਂ ਬਾਅਦ ਕੁਲਵਿਦੰਰ ਬਿੱਲਾ ਇੱਕ ਵਾਰ ਫਿਰ ਤਿਆਰ ਹਨ ਭੜਥੂ ਪਾਉਣ ਲਈ ਪਰ ਇਸ ਵਾਰ ਫਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' ਨਾਲ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ।ਜੀ ਹਾਂ ਕੁਲਵਿੰਦਰ ਬਿੱਲਾ ਦੀ ਨਵੀਂ ਫਿਲਮ ਦਾ ਪੋਸਟਰ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਸਿਮਰਜੀਤ ਸਿੰਘ, ਤੇ ਉੱਥੇ ਹੀ ਫਿਲਮ ਦੀ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਇਸ ਫਿਲਮ ਨੂੰ ਕਰਣ ਬੁੱਟਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ 27 ਸਤੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਣੀ ਹੈ। ਫਿਲਮ ਨੂੰ ਫਾਈਵ ਰਿਵਰ ਅਤੇ ਅਮਨ ਹੇਅਰ ਹੋਰਾਂ ਦੀ ਪ੍ਰੋਡਕਸ਼ਨ 'ਚ ਬਣਾਇਆ ਜਾ ਰਿਹਾ ਹੈ। ਓਮਜੀ ਗਰੁੱਪ ਵੱਲੋਂ ਫਿਲਮ ਨੂੰ ਦੁਨੀਆਂ ਭਰ 'ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।
ਹੋਰ ਵੇਖੋ : 'ਯਾਰਾ ਵੇ' 'ਚ ਨਸੀਬੋ 'ਤੇ ਬੂਟੇ ਦੀ ਲਵ ਸਟੋਰੀ ਹੋਵੇਗੀ ਕੁਝ ਖਾਸ, ਦੇਖੋ ਤਸਵੀਰਾਂ
View this post on Instagram
ਕੁਲਵਿੰਦਰ ਬਿੱਲਾ ਦੀ ਪਹਿਲੀ ਫਿਲਮ ਪ੍ਰਾਹੁਣਾ ਤਾਂ ਪਰਦੇ 'ਤੇ ਖਾਸਾ ਕਮਾਲ ਕਰਕੇ ਗਈ ਸੀ ਹੁਣ ਦੇਖਣਾ ਹੋਵੇਗਾ ਕਿ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫਿਲਮ ਨੂੰ ਦਰਸ਼ਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।