ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ

Reported by: PTC Punjabi Desk | Edited by: Lajwinder kaur  |  February 08th 2019 02:09 PM |  Updated: February 08th 2019 02:24 PM

ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ

ਪੰਜਾਬੀ ਸਿੰਗਰ ਤੇ ਅਦਾਕਾਰ ਕੁਲਵਿੰਦਰ ਬਿੱਲਾ ਜਿਹਨਾਂ ਨੇ ਆਪਣੇ ਗੀਤਾਂ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਪਰ ਇਸ ਵਾਰ ਉਹਨਾਂ ਨੇ ਕੁਝ ਵੱਖਰਾ ਹੀ ਕਰ ਦਿੱਤਾ ਹੈ ਜਿਸ ਨੂੰ ਦੇਖ ਸਭ ਹੈਰਾਨ ਤਾਂ ਹੋ ਹੀ ਰਹੇ ਨੇ ਪਰ ਹੱਸ ਵੀ ਰਹੇ ਨੇ।

 

View this post on Instagram

 

Aive tan ni hundi kaptaan kaptaan ni ? Tik tok sira cheez aa, aajo fer tusi v... username - Kulwinderbilla

A post shared by Kulwinderbilla (@kulwinderbilla) on

ਹੋਰ ਵੇਖੋ: ਫ਼ਿਲਮ “ਕਾਲਾ ਸ਼ਾਹ ਕਾਲਾ” ਦੇ ਸ਼ੂਟਿੰਗ ਸੈੱਟ ਤੇ ਲੱਗੀਆਂ ਰੌਣਕਾਂ

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕੁਲਵਿੰਦਰ ਬਿੱਲਾ ਦੇ ਇੱਕ ਵੀਡੀਓ ਦੀ, ਜੋ ਸੋਸ਼ਲ ਮੀਡੀਓ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਹ ਵੀਡੀਓ ਪਾਈ ਹੈ। ਇਸ ਵੀਡੀਓ ‘ਚ ਕੁਲਵਿੰਦਰ ਬਿੱਲਾ ਸੰਤਰੇ ਦੇ ਜੂਸ ਦੀ ਰੇੜ੍ਹੀ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸੰਤਰਿਆਂ ਦਾ ਜੂਸ ਕੱਢ ਰਹੇ ਨੇ। ਇਹ ਵੀਡੀਓ ਉਨ੍ਹਾਂ ਨੇ ਆਪਣੇ ਟਿਕ ਟਾਕ ਅਕਾਊਂਟ ਤੋਂ ਬਣਾਈ ਹੈ ਤੇ ਨਾਲ ਹੀ ਉਹਨਾਂ ਦਾ ਆਪਣਾ ਗੀਤ ‘ਲਾਈਟ ਵੇਟ’ ਚੱਲ ਰਿਹਾ ਹੈ। ਇਹ ਵੀਡੀਓ ਉਹਨਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਹੀ ਵਿਊਜ਼ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਾਮੈਂਟ ਆ ਚੁੱਕੇ ਨੇ।Kulwinder Billa funny video with juice stall

ਹੋਰ ਵੇਖੋ: ਅਨਮੋਲ ਗਗਨ ਮਾਨ ਦੇ ‘ਚੰਡੀਗੜ੍ਹ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲੀ ਵੱਖਰੀ ਲੁੱਕ

ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਜਿਵੇਂ ਹਾਲ ਹੀ ‘ਚ ਆਇਆ ‘ਲਾਈਟ ਵੇਟ’ ਗੀਤ, ‘ਟਾਈਮ ਟੇਬਲ’, ‘ਸੁੱਚਾ ਸੂਰਮਾ’, ‘ਜੱਟ ਕੋਕਾ’, ‘ਟਿੱਚ ਬਟਨਾ ਦੀ ਜੋੜੀ’, ‘ਕੋਹਿਨੂਰ’ ਆਦਿ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਪ੍ਰਾਹੁਣਾ ਤੇ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਆਪਣੀ ਅਦਾਕਾਰੀ ਪੇਸ਼ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network