‘ਢੋਲ ਜਗੀਰੋ ਦਾ’ ਗੀਤ ਉੱਤੇ ਕੁਲਵਿੰਦਰ ਬਿੱਲਾ ਅਤੇ ਨਵਦੀਪ ਕਲੇਰ ਨੇ ਪਾਈ ਧਮਾਲ, ਦੇਖੋ ਵੀਡੀਓ
ਪੰਜਾਬੀ ਗਾਇਕ ਅਤੇ ਐਕਟਰ ਕੁਲਵਿੰਦਰ ਬਿੱਲਾ ਅਤੇ ਡਾਇਰੈਕਟਰ ਅਤੇ ਅਦਾਕਾਰ ਨਵਦੀਪ ਕਲੇਰ ਜਿਹੜੇ ਕਿ ਬਹੁਤ ਹੀ ਗੂੜੇ ਮਿੱਤਰ ਹਨ। ਜਿਸਦੇ ਚੱਲਦੇ ਇਹ ਦੋਵੇਂ ਮਿੱਤਰ ਸੰਦੀਪ ਬਰਾੜ ਦੇ ਗੀਤ ਯਾਰਾਂ ਨਾਲ ਯਾਰੀ 'ਚ ਨਜ਼ਰ ਆ ਆਉਣਗੇ।
ਹੋਰ ਵੇਖੋ:ਪੰਜਾਬੀ ਗਾਇਕ 'ਜੇ ਲੱਕੀ' ਦੀਆਂ ਕਿਹੜੀਆਂ ਗੱਲਾਂ ਕਰਕੇ ਹੋਈਆਂ ਬ੍ਰੇਕ ਯਾਰੀਆਂ
ਨਵਦੀਪ ਕਲੇਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਨਵਦੀਪ ਕਲੇਰ ਤੇ ਕੁਲਵਿੰਦਰ ਬਿੱਲਾ ਇਕੱਠੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਐਕਟਰ ਪੰਜਾਬੀ ਮਿਊਜ਼ਿਕ ਦੇ ਪ੍ਰਸਿੱਧ ਗੀਤ ‘ਢੋਲ ਜਗੀਰੋ ਦਾ’ ਉੱਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਸਰੋਤਿਆਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।
ਹਾਲ ਹੀ 'ਚ ਯਾਰਾਂ ਨਾਲ ਯਾਰੀ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ 'ਚ ਤਿੰਨੇ ਦੋਸਤ ਕੁਲਵਿੰਦਰ ਬਿੱਲਾ, ਨਵਦੀਪ ਕਲੇਰ ਅਤੇ ਸੰਦੀਪ ਬਰਾੜ ਨਜ਼ਰ ਆ ਰਹੇ ਹਨ। ਪ੍ਰਸ਼ੰਸ਼ਕਾਂ ਵੱਲੋਂ ਦੋਸਤੀ ਵਾਲੇ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।