‘ਦੁਨੀਆਦਾਰੀ’ ਦੇ ਦੁੱਖਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘ਚ, ਹਰ ਇੱਕ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ
ਇਸ ਰੰਗਲੀ ਦੁਨੀਆਂ ‘ਚ ਇਨਸਾਨ ਨੂੰ ਚੰਗੇ-ਮਾੜੇ ਦੋਵੇਂ ਤਰ੍ਹਾਂ ਦੇ ਲੋਕ ਮਿਲਦੇ ਨੇ। ਪਰ ਅੱਜ ਦੇ ਸਮੇਂ 'ਚ ਹਰ ਹੋਈ ਆਪਣਾ ਮਤਲਬ ਕੱਢਦਾ ਹੈ ਤੇ ਆਪਣਾ ਕੰਮ ਸੇਧਦਾ ਹੈ । ਬਹੁਤ ਹੀ ਘੱਟ ਮਿਲਦੇ ਨੇ ਜੋ ਕਿਸੇ ਦੀ ਮੁਸ਼ਕਿਲ ਸਮੇਂ ‘ਚ ਮਦਦ ਕਰਦੇ ਨੇ । ਅਜਿਹੇ ਹੀ ਦੁੱਖ ਨੂੰ ਪੰਜਾਬੀ ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘Duniadari’ 'ਚ ਬਿਆਨ ਕਰ ਰਹੇ ਨੇ।
ਹੋਰ ਪੜ੍ਹੋ : ਕਰਨਵੀਰ ਬੋਹਰਾ ਨੇ ਆਪਣੀ ਧੀਆਂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਗੀਤ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ ਕਿਵੇਂ ਉਸ ਇਨਸਾਨ ਨਾਲ ਹਮੇਸ਼ਾ ਬੁਰਾ ਹੁੰਦਾ ਹੈ ਜੋ ਹਰ ਵੇਲੇ ਆਪਣੇ ਸਾਥੀਆਂ ਦੇ ਲਈ ਚੰਗਾ ਸੋਚਦਾ ਹੈ ਅਤੇ ਆਪਣੇ ਦੋਸਤਾਂ ਦੇ ਮੁਸ਼ਕਿਲ ਸਮੇਂ ‘ਚ ਹਮੇਸ਼ਾ ਮਦਦ ਲਈ ਹੱਥ ਅੱਗੇ ਵਧਾਉਂਦਾ ਹੈ। ਪਰ ਜਦੋਂ ਉਸ ਇਨਸਾਨ ਨੂੰ ਜ਼ਰੂਰਤ ਪੈਂਦੀ ਹਾਂ ਤਾਂ ਹਰ ਕੋਈ ਪਾਸਾ ਵੱਟ ਕੇ ਕਿਨਾਰਾ ਕਰ ਲੈਂਦਾ ਹੈ । ਜ਼ਿੰਦਗੀ ਦੀ ਇੱਕ ਕੌੜੀ ਸੱਚਾਈ ਨੂੰ ਕੁਲਬੀਰ ਝਿੰਜਰ Kulbir Jhinjer ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ।
image source- youtube
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਕੁਲਬੀਰ ਝਿੰਜਰ ਤੇ Gopi Kooner ਨੇ ਮਿਲਕੇ ਲਿਖੇ ਨੇ । ਇਸ ਗੀਤ ਨੂੰ San B ਨੇ ਆਪਣੀ ਸੰਗੀਤਕ ਧੁਨਾਂ ਦੇ ਨਾਲ ਸਜਾਇਆ ਹੈ । ਗਾਣੇ ਦੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕੁਲਬੀਰ ਝਿੰਜਰ ਤੇ ਕੁਝ ਹੋਰ ਕਲਾਕਾਰ। True Roots Production ਵੱਲੋਂ ਗਾਣਾ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਕੁਲਬੀਰ ਝਿੰਜਰ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦੇਵੋ।
ਜੇ ਗੱਲ ਕਰੀਏ ਕੁਲਬੀਰ ਝਿੰਜਰ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਮਾਂ, ਦਿਲ ਦੇ ਨੇੜੇ, ਕਲਾਸ ਰੂਮ, ‘ਖਲਨਾਇਕ’ , ‘Mexico’, ਪੰਜਾਬ, ਗੇੜੀ, ਚੋਰੀ ਚੋਰੀ, ਧਰਨਾ, ਦੁਨੀਆ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।