ਕੇ ਐੱਸ ਮੱਖਣ ਦਾ ਨਵਾਂ ਗੀਤ ‘ਸੂਰਮੇ’ ਭਰ ਰਿਹਾ ਹੈ ਲੋਕਾਂ ‘ਚ ਜੋਸ਼ ਤੇ ਹਿੰਮਤ, ਦੇਖੋ ਵੀਡੀਓ
ਪੰਜਾਬੀ ਗਾਇਕ ਕੇ ਐੱਸ ਮੱਖਣ ਆਪਣਾ ਨਵਾਂ ਗੀਤ ਸੂਰਮੇ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਕੇ ਐੱਸ ਮੱਖਣ ਜਿਨ੍ਹਾਂ ਨੂੰ ਗਾਇਕੀ ਦੇ ਨਾਲ ਨਾਲ ਆਪਣੀ ਵਧੀਆ ਸਿਹਤ ਲਈ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ।
View this post on Instagram
ਹੋਰ ਵੇਖੋ:ਆਰ ਨੇਤ ਦੇ ਬੋਲ ਕਰਾ ਰਹੇ ਨੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੋਂ ਰੂਬਰੂ, ਦੇਖੋ ਵੀਡੀਓ
ਗੱਲ ਕਰਦੇ ਕੇ ਐੱਸ ਮੱਖਣ ਦੇ ਨਵੇਂ ਗੀਤ ਸੂਰਮੇ ਦੀ ਜਿਸ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਪੰਜਾਬੀ ਯੋਧਿਆਂ ਦੀ ਬਹਾਦਰੀ ਨੂੰ ਬਿਆਨ ਕੀਤਾ ਗਿਆ ਹੈ। ਇਸ ਗਾਣੇ ਦੇ ਬੋਲ ਜਤਿੰਦਰ ਨਿੱਝਰ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਪ੍ਰਿੰਸ ਘੁੰਮਣ ਨੇ ਦਿੱਤਾ ਹੈ। ਸ਼ਿਵਮ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ ਅਰਸਾਰਾ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ। ਜੋਸ਼ ਭਰਨ ਵਾਲੇ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਕੇ ਐੱਸ ਮੱਖਣ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਮਿੱਤਰਾਂ ਦੀ ਮੋਟਰ, ਗੱਭਰੂ ਟੌਪ ਦਾ, ਫਾਈਟ, ਆਪਣੇ ਵੀ ਡੌਲਿਆਂ ‘ਚ ਜਾਨ ਚਾਹੀਦੀ’, ਨਹੀਂ ਚੱਲਣੀ ਬਦਮਾਸ਼ੀ, ਜੱਟ ਵਰਗਾ ਯਾਰ, ਪਾ ਬੋਲੀ ਸੋਹਣਿਆਂ ਵੇ, ਵਰਗੇ ਕਈ ਹਿੱਟ ਗਾਣਿਆਂ ਦੇ ਚੁੱਕੇ ਨੇ ਜਿਨ੍ਹਾਂ ਨੂੰ ਅੱਜ ਵੀ ਲੋਕਾਂ ਰੱਜ ਕੇ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਧਾਰਮਿਕ ਗਾਣੇ ਵੀ ਗਾ ਚੁੱਕੇ ਹਨ।