ਕੇ.ਆਰ.ਕੇ ਨੂੰ ਜੇਲ੍ਹ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਟਲੀ
ਪਿਛਲੇ ਦਿਨੀਂ ਪੁਲਿਸ ਨੇ ਕੇ.ਆਰ.ਕੇ (KRK) ਨੂੰ ਪੁਲਿਸ ਨੇ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਅਦਾਲਤ ‘ਚ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਸੀ । ਪਰ ਉਸ ਅਰਜ਼ੀ ‘ਤੇ ਸੁਣਵਾਈ ਟਲ ਚੁੱਕੀ ਹੈ । ਹਾਲ ਦੀ ਘੜੀ ਉਸ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ । ਆਪਣੇ ਟਵੀਟਸ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੇ ਕੇ.ਆਰ.ਕੇ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੇ ਹਨ ।
Image Source: Twitter
ਹੋਰ ਪੜ੍ਹੋ : ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਖਾਲਸਾ ਏਡ ਦੇ ਵਲੰਟੀਅਰ, ਵੀਡੀਓ ਕੀਤਾ ਸਾਂਝਾ
ਅਜਿਹੇ ਹੀ ਇੱਕ ਟਵੀਟ ਦੇ ਕਾਰਨ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ । ਜਿਸ ‘ਤੇ ਸੋਮਵਾਰ ਤੱਕ ਲਈ ਸੁਣਵਾਈ ਟਾਲ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਵੀ ਉਹ ਕਦੇ ਕੰਗਨਾ ਦੇ ਨਾਲ ਪੰਗਾ ਲੈਂਦੇ ਨਜ਼ਰ ਆਏ ਅਤੇ ਕਦੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਟਵੀਟ ਕਰਕੇ ਉਨ੍ਹਾਂ ਦੀ ਫ਼ਿਲਮ ਬਾਰੇ ਆਪਣੀ ਰਾਇ ਰੱਖਦੇ ਦਿਖਾਈ ਦਿੱਤੇ ।
Image Source: Twitter
ਕੇ.ਆਰ.ਕੇ ਨੂੰ 29 ਅਗਸਤ ਦੇਰ ਰਾਤ ਦੁਬਈ ਤੋਂ ਪਹੁੰਚਣ ਤੋਂ ਬਾਅਦ ਮੁੰਬਈ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਖਾਨ ਨੂੰ 2020 ਵਿੱਚ ਅਭਿਨੇਤਾ ਅਕਸ਼ੈ ਕੁਮਾਰ ਅਤੇ ਨਿਰਮਾਤਾ-ਨਿਰਦੇਸ਼ਕ ਰਾਮ ਗੋਪਾਲ ਵਰਮਾ ਬਾਰੇ ਕਥਿਤ ਤੌਰ 'ਤੇ ਟਵੀਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
Image Source: Twitter
ਕੇ ਆਰ ਕੇ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ ਅਤੇ ਹਰ ਅਦਾਕਾਰ ਦੇ ਨਾਲ ਉਲਝਦੇ ਦਿਖਾਈ ਦਿੰਦੇ ਹਨ । ਕੁਝ ਸਮਾਂ ਪਹਿਲਾਂ ਸਲਮਾਨ ਖ਼ਾਨ ਅਤੇ ਮੀਕਾ ਸਿੰਘ ਦੇ ਨਾਲ ਵੀ ਉਨ੍ਹਾਂ ਦਾ ਕਾਫੀ ਵਿਵਾਦ ਹੋਇਆ ਸੀ । ਸਲਮਾਨ ਖ਼ਾਨ ਨੇ ਤਾਂ ਕੋਈ ਪ੍ਰਤੀਕਰਮ ਨਹੀਂ ਸੀ ਦਿੱਤਾ । ਪਰ ਮੀਕਾ ਸਿੰਘ ਨੇ ਕੇ.ਆਰ.ਕੇ ਨੂੰ ਲਲਕਾਰਿਆ ਸੀ ਅਤੇ ਕਿਹਾ ਸੀ ਕਿ ਉਹ ਉਸ ਦੇ ਘਰ ਦੇ ਬਾਹਰ ਖੜੇ ਹਨ । ਜੋ ਗੱਲ ਕਰਨੀ ਹੈ, ਸਾਹਮਣੇ ਆ ਕੇ ਕਰੇ ।
View this post on Instagram