ਛੇੜਛਾੜ ਦੇ ਮਾਮਲੇ 'ਚ ਕੇਆਰਕੇ ਨੂੰ ਮਿਲੀ ਜ਼ਮਾਨਤ, ਪਰ ਨਹੀਂ ਹੋਣਗੇ ਜੇਲ੍ਹ ਚੋਂ ਰਿਹਾ, ਜਾਣੋ ਕਿਉਂ
KRK gets bail in molestation case: ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ (ਕੇਆਰਕੇ) ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਕੇਆਰਕੇ ਨੂੰ ਛੇੜਛਾੜ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਕੇਆਰਕੇ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ, ਹਲਾਂਕਿ ਕਿ ਕੇਆਰਕੇ ਨੂੰ ਅਜੇ ਵੀ ਜੇਲ੍ਹ ਵਿੱਚ ਰਹਿਣ ਪਵੇਗਾ।
Image Source: Twitter
ਮੀਡੀਆ ਰਿਪੋਰਟਸ ਦੇ ਮੁਤਾਬਕ ਐਤਵਾਰ ਨੂੰ ਵਰਸੋਵਾ ਪੁਲਿਸ ਨੇ ਕੇਆਰਕੇ ਨੂੰ ਛੇੜਛਾੜ ਦੇ ਮਾਮਲੇ 'ਚ ਹਿਰਾਸਤ 'ਚ ਲੈ ਕੇ ਬਾਂਦਰਾ ਦੀ ਅਦਾਲਤ 'ਚ ਪੇਸ਼ ਕੀਤਾ। ਕੇਆਰਕੇ ਦੇ ਵਕੀਲ ਅਸ਼ੋਕ ਸਰੋਗੀ ਅਤੇ ਜੈ ਯਾਦਵ ਨੇ ਬਾਂਦਰਾ ਮੈਜਿਸਟ੍ਰੇਟ ਅਦਾਲਤ ਵਿੱਚ ਦਾਇਰ ਆਪਣੀ ਜ਼ਮਾਨਤ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਐਫਆਈਆਰ ਦੀ ਸਮੱਗਰੀ ਕਥਿਤ ਤੌਰ 'ਤੇ ਛੇੜਛਾੜ ਦੀ ਘਟਨਾ ਨਾਲ ਮੇਲ ਨਹੀਂ ਖਾਂਦੀ। ਕੇਆਰਕੇ ਦੇ ਵਕੀਲ ਜੈ ਯਾਦਵ ਦਾ ਕਹਿਣਾ ਹੈ ਕਿ ਕਥਿਤ ਘਟਨਾ ਦੇ 18 ਮਹੀਨਿਆਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ।
ਕੇਆਰਕੇ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਐਫਆਈਆਰ ਘਟਨਾ ਦੇ 18 ਮਹੀਨਿਆਂ ਬਾਅਦ ਦਰਜ ਕੀਤੀ ਗਈ ਸੀ ਅਤੇ ਉਹ ਵੀ ਪੀੜਤਾ ਦੇ ਦੋਸਤ ਦੇ ਦੱਸਣ ਤੋਂ ਬਾਅਦ। ਉਨ੍ਹਾਂ ਨੇ ਆਪਣਾ ਪੱਖ ਰੱਖਦੇ ਹੋਏ ਦਲੀਲ ਦਿੱਤੀ ਕਿ ਕੇਆਰਕੇ ਦੇ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ ਜ਼ਮਾਨਤਯੋਗ ਹੈ।
Image Source: Twitter
ਅਦਾਲਤ ਨੇ ਕੇਆਰਕੇ ਦੀ ਪਟੀਸ਼ਨ ਮਨਜ਼ੂਰ ਕਰ ਲਈ। ਜੂਨ 2021 ਵਿੱਚ ਇੱਕ 27 ਸਾਲਾ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਆਰਕੇ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੇਆਰਕੇ ਨੇ ਉਸ ਨੂੰ ਇੱਕ ਫ਼ਿਲਮ ਵਿੱਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕਰਨ ਦੇ ਬਹਾਨੇ ਵਰਸੋਵਾ ਸਥਿਤ ਆਪਣੇ ਬੰਗਲੇ ਵਿੱਚ ਬੁਲਾਇਆ ਸੀ।
ਜ਼ਮਾਨਤ ਮਿਲਣ ਦੇ ਬਾਵਜੂਦ ਜੇਲ੍ਹ 'ਚ ਰਹਿਣਗੇ ਕੇਆਰਕੇ
ਮੀਡੀਆ ਰਿਪੋਰਟਾਂ ਮੁਤਾਬਕ ਛੇੜਛਾੜ ਮਾਮਲੇ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਅਜੇ ਵੀ ਕੇਆਰਕੇ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਕਿਉਂਕਿ, ਕੇਆਰਕੇ ਨੂੰ ਅਕਸ਼ੈ ਕੁਮਾਰ ਨੇ ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਅਤੇ ਹੋਰਨਾਂ ਬਾਲੀਵੁੱਡ ਸੈਲੇਬਸ ਬਾਰੇ ਆਪਮਾਨਜਨਕ ਟਵੀਟ ਦੇ ਮਾਮਲੇ ਵਿੱਚ ਜ਼ਮਾਨਤ ਨਹੀਂ ਮਿਲੀ ਹੈ। ਇਹ ਮਾਮਲਾ ਅਜੇ ਵੀ ਕੋਰਟ ਵਿੱਚ ਚੱਲ ਰਿਹਾ ਹੈ।
Image Source: Twitter
ਹੋਰ ਪੜ੍ਹੋ: ਗੋਵਿੰਦਾ ਦੀ ਮਸ਼ਹੂਰ ਫ਼ਿਲਮ ਦਾ ਰੀਮੇਕ ਬਨਾਉਣਗੇ ਸ਼ਾਹਰੁਖ ਖ਼ਾਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਸਾਲ 2020 'ਚ ਕੇਆਰਕੇ ਦੇ ਖ਼ਿਲਾਫ ਦਰਜ ਕੇਸ ਵਿੱਚ ਕੇਆਰਕੇ ਦੀ ਜ਼ਮਾਨਤ ਪਟੀਸ਼ਨ ਉੱਤੇ ਬੁੱਧਵਾਰ ਨੂੰ ਬੋਰੀਵਲੀ ਮੈਟਰੋਪੋਲੀਟਨ ਮੈਜਿਸਟਰੇਟ ਅਦਾਲਤ ਵਿੱਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਕੇਆਰਕੇ ਨੂੰ 30 ਅਗਸਤ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਦੇ ਪੁਰਾਣੇ ਟਵੀਟ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਬੋਰੀਵਲੀ ਮੈਜਿਸਟ੍ਰੇਟ ਅਦਾਲਤ ਨੇ ਕੇਆਰਕੇ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।