Controversial Tweets Case: ਵਿਵਾਦਤ ਟਵੀਟ ਮਾਮਲੇ 'ਚ ਕੇਆਰਕੇ ਨੂੰ ਮਿਲੀ ਜ਼ਮਾਨਤ
KRK gets bail in controversial Tweets case: ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ (ਕੇਆਰਕੇ) ਅਕਸਰ ਆਪਣੇ ਵਿਵਾਦਤ ਬਿਆਨਾਂ ਤੇ ਟਵੀਟ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਮੁੰਬਈ ਪੁਲਿਸ ਨੇ ਕੇਆਰਕੇ ਨੂੰ ਮੁੰਬਈ ਏਅਰਪੋਰਟ ਉੱਤੇ ਗ੍ਰਿਫ਼ਤਾਰ ਕੀਤਾ ਸੀ। ਛੇੜਛਾੜ ਮਾਮਲੇ ਤੋਂ ਬਾਅਦ ਹੁਣ ਕੇਆਰਕੇ ਨੂੰ ਵਿਵਾਦਤ ਟਵੀਟ ਮਾਮਲੇ ਵਿੱਚ ਵੀ ਜ਼ਮਾਨਤ ਮਿਲ ਗਈ ਹੈ।
Image Source: Twitter
ਮੀਡੀਆ ਰਿਪੋਰਟਸ ਦੇ ਮੁਤਾਬਕ ਸਾਲ 2020 'ਚ ਅਦਾਕਾਰ ਅਕਸ਼ੈ ਕੁਮਾਰ ਅਤੇ ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਬਾਰੇ ਵਿਵਾਦਿਤ ਟਵੀਟ ਦੇ ਮਾਮਲੇ 'ਚ ਮੁੰਬਈ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਅਦਾਕਾਰ ਕਮਾਲ ਆਰ. ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਮੰਗਲਵਾਰ ਨੂੰ, ਇੱਕ ਹੋਰ ਅਦਾਲਤ ਨੇ ਸਾਲ 2021 ਦੇ ਛੇੜਛਾੜ ਦੇ ਮਾਮਲੇ ਵਿੱਚ ਵੀ ਕੇਆਰਕੇ ਨੂੰ ਜ਼ਮਾਨਤ ਦੇ ਦਿੱਤੀ ਸੀ। ਕੇਆਰਕੇ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹੈ। ਕੇਆਰਕੇ ਦੇ ਵੀਰਵਾਰ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਉਮੀਦ ਹੈ।
ਦੱਸ ਦਈਏ ਕਿ ਵਿਵਾਦਤ ਟਵੀਟ ਦੇ ਸਿਲਸਿਲੇ 'ਚ ਮੁੰਬਈ ਪੁਲਿਸ ਨੇ ਕੇਆਰਕੇ ਨੂੰ ਪਿਛਲੇ ਹਫ਼ਤੇ ਮੁੰਬਈ ਏਅਰਪੋਰਟ 'ਤੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੇਆਰਕੇ ਦੀਆਂ ਪੋਸਟਾਂ ਧਾਰਮਿਕ ਭਾਈਚਾਰੇ ਸੰਗਠਨ ਉੱਤੇ ਨਿਸ਼ਾਨਾ ਸਾਧਦੇ ਹੋਏ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਟਵੀਟ ਦੇ ਜ਼ਰੀਏ ਬਾਲੀਵੁੱਡ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
Image Source: Twitter
ਹਾਲਾਂਕਿ, ਕੇਆਰਕੇ ਨੇ ਆਪਣੇ ਵਕੀਲ ਅਸ਼ੋਕ ਸਰੋਗੀ ਅਤੇ ਜੈ ਯਾਦਵ ਦੇ ਜ਼ਰੀਏ ਦਾਇਰ ਆਪਣੀ ਜ਼ਮਾਨਤ ਪਟੀਸ਼ਨ 'ਚ ਕਿਹਾ ਕਿ ਜੋ ਟਵੀਟਸ ਦੀ ਗੱਲ ਕੀਤੀ ਜਾ ਰਹੀ ਹੈ, ਉਹ 'ਲਕਸ਼ਮੀ ਬੰਬ' (ਜਿਸ ਨੂੰ 'ਲਕਸ਼ਮੀ' ਦੇ ਤੌਰ 'ਤੇ ਰਿਲੀਜ਼ ਕੀਤਾ ਗਿਆ ਸੀ) ਫ਼ਿਲਮ ਦੇ ਸਨ । ਉਸ ਨੇ ਅਜਿਹਾ ਕੋਈ ਅਪਰਾਧ ਨਹੀਂ ਕੀਤਾ ਸੀ, ਜਿਸ ਨੂੰ ਲੈ ਕੇ ਪੁਲਿਸ ਉਸ ਨੂੰ ਦੋਸ਼ੀ ਠਹਿਰਾ ਰਹੀ ਹੈ।
ਜ਼ਮਾਨਤ ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਕੇਆਰਕੇ 'ਫਿਲਮ ਆਲੋਚਕ ਜਾਂ ਰਿਪੋਰਟਰ' ਵਜੋਂ ਕੰਮ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ, 2020 ਵਿੱਚ, ਕੇਆਰਕੇ ਦੇ ਖਿਲਾਫ ਭਾਰਤੀ ਦੰਡਾਵਲੀ (IPC) ਦੀ ਧਾਰਾ 153 ਅਤੇ 500 ਅਤੇ ਸੂਚਨਾ ਤਕਨਾਲੋਜੀ ਐਕਟ ਸਣੇ ਕਈ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਉਪਨਗਰ ਬਾਂਦਰਾ ਦੀ ਇੱਕ ਅਦਾਲਤ ਨੇ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਦਰਜ ਛੇੜਛਾੜ ਦੇ ਇੱਕ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।
Image Source: Twitter
ਹੋਰ ਪੜ੍ਹੋ: ਛੇੜਛਾੜ ਦੇ ਮਾਮਲੇ 'ਚ ਕੇਆਰਕੇ ਨੂੰ ਮਿਲੀ ਜ਼ਮਾਨਤ, ਪਰ ਨਹੀਂ ਹੋਣਗੇ ਜੇਲ੍ਹ ਚੋਂ ਰਿਹਾ, ਜਾਣੋ ਕਿਉਂ
ਸਾਲ 2020 'ਚ ਕੇਆਰਕੇ ਦੇ ਖ਼ਿਲਾਫ ਦਰਜ ਕੇਸ ਵਿੱਚ ਕੇਆਰਕੇ ਦੀ ਜ਼ਮਾਨਤ ਪਟੀਸ਼ਨ ਉੱਤੇ ਬੁੱਧਵਾਰ ਨੂੰ ਬੋਰੀਵਲੀ ਮੈਟਰੋਪੋਲੀਟਨ ਮੈਜਿਸਟਰੇਟ ਅਦਾਲਤ ਵਿੱਚ ਸੁਣਵਾਈ ਹੋਈ ।ਕੇਆਰਕੇ ਨੂੰ 30 ਅਗਸਤ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਦੇ ਪੁਰਾਣੇ ਟਵੀਟ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਬੋਰੀਵਲੀ ਮੈਜਿਸਟ੍ਰੇਟ ਅਦਾਲਤ ਨੇ ਕੇਆਰਕੇ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਫਿਲਹਾਲ ਹੁਣ ਇਸ ਮਾਮਲੇ ਵਿੱਚ ਵੀ ਕੇਆਰਕੇ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਉਹ ਜਲਦ ਹੀ ਜੇਲ੍ਹ ਚੋਂ ਰਿਹਾ ਹੋ ਸਕਦੇ ਹਨ।