ਕੇਆਰਕੇ ਨੂੰ ਫ਼ਿਲਮ 'ਕੁੱਤੇ' ਦਾ ਮਜ਼ਾਕ ਬਨਾਉਣਾ ਪਿਆ ਭਾਰੀ, ਦੂਜਿਆਂ ਨੂੰ ਟ੍ਰੋਲ ਕਰਨ ਦੇ ਚੱਕਰ 'ਚ ਖ਼ੁਦ ਹੋਏ ਟ੍ਰੋਲਿੰਗ ਦਾ ਸ਼ਿਕਾਰ

Reported by: PTC Punjabi Desk | Edited by: Pushp Raj  |  December 24th 2022 03:35 PM |  Updated: December 24th 2022 03:45 PM

ਕੇਆਰਕੇ ਨੂੰ ਫ਼ਿਲਮ 'ਕੁੱਤੇ' ਦਾ ਮਜ਼ਾਕ ਬਨਾਉਣਾ ਪਿਆ ਭਾਰੀ, ਦੂਜਿਆਂ ਨੂੰ ਟ੍ਰੋਲ ਕਰਨ ਦੇ ਚੱਕਰ 'ਚ ਖ਼ੁਦ ਹੋਏ ਟ੍ਰੋਲਿੰਗ ਦਾ ਸ਼ਿਕਾਰ

KRK get trolled: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਕਮਾਲ ਰਾਸ਼ਿਦ ਖ਼ਾਨ ਯਾਨੀ 'ਕੇਆਰਕੇ' ਅਕਸਰ ਆਪਣੇ ਟਵੀਟ ਤੇ ਵਿਵਾਦਤ ਬਿਆਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਆਪਣੇ ਵਿਵਾਦਿਤ ਟਵੀਟਸ ਦੇ ਚੱਲਦੇ ਹੀ ਉਹ ਜੇਲ੍ਹ ਵੀ ਜਾ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਗੇਮ ਉਲਟ ਪੈ ਗਈ ਅਤੇ ਕੇਆਰਕੇ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਆਰਕੇ ਇੱਕ ਅਜਿਹੇ ਵਿਅਕਤੀ ਹਨ ਜੋ ਦੂਜਿਆਂ 'ਤੇ ਚੁਟਕੀ ਲੈਣ ਤੇ ਬਾਲੀਵੁੱਡ 'ਤੇ ਮਜ਼ਾਕ ਉਡਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਇਸ ਵਾਰ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੂੰ ਲੈ ਕੇ ਮਜ਼ਾਕ ਬਨਾਉਣ ਦੀ ਕੋਸ਼ਿਸ਼ ਕੀਤੀ, ਪਰ ਕੇਆਰਕੇ ਦੀ ਗੇਮ ਉਨ੍ਹਾਂ 'ਤੇ ਉਲਟ ਪੈ ਗਈ ਅਤੇ ਉਹ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ।

ਅਰਜੁਨ ਕਪੂਰ ਆਪਣੀ ਅਗਲੀ ਫ਼ਿਲਮ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਫ਼ਿਲਮ ਦੇ ਟਾਈਟਲ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਪਹਿਲੀ ਵਾਰ ਹੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਰਿਹਾ ਹੈ।

ਇਸ ਦੌਰਾਨ, ਕੇਆਰਕੇ ਨੇ ਅਰਜੁਨ ਕਪੂਰ ਦੀ ਫ਼ਿਲਮ ਦੇ ਟਾਈਟਲ ਟੈਗ 'ਤੇ ਚੁਟਕੀ ਲਈ ਅਤੇ ਪੁੱਛਿਆ ਕਿ ਮਲਾਇਕਾ ਅਰੋੜਾ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰ ਨੂੰ ਕੀ ਕਹੇਗੀ?

ਕੇਆਰਕੇ ਨੇ ਆਪਣੇ ਟਵਿਟਰ 'ਤੇ ਲਿਖਿਆ, "ਕੀ ਤੁਸੀਂ ਦੱਸ ਸਕਦੇ ਹੋ, #Kutte ਦੀ ਰਿਲੀਜ਼ ਤੋਂ ਬਾਅਦ ਮਲਾਇਕਾ ਅਰਜੁਨ ਨੂੰ ਕਿਸ ਨਾਮ ਨਾਲ ਬੁਲਾਏਗੀ?"

ਇਸ ਤੋਂ ਬਾਅਦ ਟਵਿੱਟਰ ਯੂਜ਼ਰ ਨੇ ਕੇਕੇਆਰਕੇ ਦੀ ਜ਼ੋਰਦਾਰ ਖਿਚਾਈ ਕੀਤੀ। ਕੇਆਰਕੇ ਦਾ ਇਹ ਟਵੀਟ ਅਰਜੁਨ ਕਪੂਰ ਦੇ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗਾ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕੇਆਰਕੇ ਦੀ ਚੁਟਕੀ ਲਈ ਅਤੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਸ਼ਰਾਰਾ ਪਾ ਕੇ ਸ਼ੇਅਰ ਕੀਤੀਆਂ ਤਸਵੀਰਾਂ, ਖੂਬਸੂਰਤੀ ਦੇਖ ਕੇ ਫੈਨਜ਼ ਹੋਏ ਹੈਰਾਨ

ਖੈਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਆਰਕੇ ਨੇ ਕਿਸੇ ਅਭਿਨੇਤਾ ਨੂੰ ਨਿਸ਼ਾਨਾ ਬਣਾਇਆ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਰਿਤਿਕ ਰੋਸ਼ਨ ਨੂੰ ਗੰਜਾ ਕਹਿ ਕੇ ਮਜ਼ਾਕ ਉਡਾਇਆ ਸੀ ਅਤੇ ਵਿਕਰਮ ਵੇਧਾ ਅਦਾਕਾਰ ਦੇ ਪ੍ਰਸ਼ੰਸਕਾਂ ਦੁਆਰਾ ਟ੍ਰੋਲ ਕੀਤਾ ਗਿਆ ਸੀ। ਹਰ ਕਿਸੇ ਦੇ ਦਿਮਾਗ ਵਿੱਚ ਇੱਕ ਹੀ ਸਵਾਲ ਹੈ ਕਿ ਕੀ ਕੇਆਰਕੇ ਕਦੇ ਵੀ ਅਭਿਨੇਤਾਵਾਂ 'ਤੇ ਬੇਲੋੜੀਆਂ ਟਿੱਪਣੀਆਂ ਕਰਨਾ ਬੰਦ ਕਰ ਦੇਣਗੇ?


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network