ਫ਼ਿਲਮ ਕ੍ਰਿਟਿਕ ਕੇ ਆਰ ਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰੀ ਖ਼ਬਰ
ਕੇ ਆਰ ਕੇ (KRK) ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਨਵਾਂ ਬਿਆਨ ਉਨ੍ਹਾਂ ਦੇ ਲਈ ਮੁਸੀਬਤ ਦਾ ਕਾਰਨ ਬਣ ਚੁੱਕਿਆ ਹੈ ।ਇਸੇ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ । ਪੁਲਿਸ ਨੇ ਉਨ੍ਹਾਂ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ । ਖਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੂੰ ਵਿਵਾਦਿਤ ਟਵੀਟ ਦੇ ਚੱਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ ।
Image Source: Twitter
ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਜਿਸ ਤੋਂ ਬਾਅਦ ਅਦਾਕਾਰ ਨੂੰ ਬੋਰੀਵਲੀ ਸਥਿਤ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਕਈ ਮੁੱਦਿਆਂ ‘ਤੇ ਆਪਣਾ ਪ੍ਰਤੀਕਰਮ ਦੇ ਚੁੱਕੇ ਹਨ । ਅਦਾਕਾਰਾਂ ਦੇ ਖਿਲਾਫ ਵੀ ਉਹ ਅਕਸਰ ਬਿਆਨਬਾਜ਼ੀ ਕਰਦੇ ਰਹਿੰਦੇ ਹਨ ।
ਹੋਰ ਪੜ੍ਹੋ : ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਵਿਸ਼ੇਸ – ‘ਗੁਰਬਾਣੀ: ਅਵਤਰਣ ਤੇ ਪ੍ਰਕਾਸ਼’
ਬੀਤੇ ਦਿਨੀਂ ਉਹਨਾਂ ਨੇ ਅਕਸ਼ੇ ਕੁਮਾਰ ਦੇ ਖਿਲਾਫ ਵੀ ਬਿਆਨਬਾਜ਼ੀ ਕੀਤੀ ਸੀ । ਅਕਸ਼ੇ ਦੀਆਂ ਫਲਾਪ ਫ਼ਿਲਮਾਂ ਨੂੰ ਲੈ ਕੇ ਉਨ੍ਹਾਂ ਨੇ ਤੰਜ਼ ਕੱਸਿਆ ਸੀ । ਇਸ ਤੋਂ ਇਲਾਵਾ ਮੀਕਾ ਸਿੰਘ ਦੇ ਨਾਲ ਵੀ ਉਸ ਦਾ ਵਿਵਾਦ ਰਿਹਾ । ਮੀਕਾ ਸਿੰਘ ਨੇ ਆਪਣੇ ਗੀਤ ‘ਕੇ ਆਰ ਕੇ ਕੁੱਤਾ’ ਦੇ ਰਾਹੀਂ ਉਸ ਨੂੰ ਜਵਾਬ ਦਿੱਤਾ ਸੀ ।
image From Twitter
ਵਿਵਾਦਿਤ ਟਵੀਟ ‘ਚ ਕੀ ਕਿਹਾ ਗਿਆ ਸੀ । ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ । ਫ਼ਿਲਹਾਲ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰਨ ‘ਚ ਜੁਟੀ ਹੋਈ ਹੈ । ਉਸ ਨੇ ਹਾਲ ਹੀ ‘ਚ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਵੀ ਟਵੀਟ ਕੀਤਾ ਸੀ ।
Maharashtra | Kamal Rashid Khan arrested by Malad Police over his controversial tweet in 2020. He was arrested after he landed at Mumbai Airport. He will be presented before Borivali Court today: Mumbai Police
(Pic - Khan's Twitter account) pic.twitter.com/7gjG3sZ43G
— ANI (@ANI) August 30, 2022