ਕ੍ਰਿਤੀ ਸੈਨਨ ਆਪਣੀ ਪਿੱਠ 'ਤੇ ਬਿੱਲੀਆਂ ਬਿਠਾ ਕੇ ਕਸਰਤ ਕਰਦੀ ਆਈ ਨਜ਼ਰ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  August 08th 2022 03:52 PM |  Updated: August 08th 2022 03:59 PM

ਕ੍ਰਿਤੀ ਸੈਨਨ ਆਪਣੀ ਪਿੱਠ 'ਤੇ ਬਿੱਲੀਆਂ ਬਿਠਾ ਕੇ ਕਸਰਤ ਕਰਦੀ ਆਈ ਨਜ਼ਰ, ਵੇਖੋ ਵੀਡੀਓ

Kriti Sanon workout with Cats: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਅਕਸਰ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਜਿਥੇ ਬੀਤੇ ਦਿਨੀਂ ਕਈ ਬਾਲੀਵੁੱਡ ਸੈਲੇਬਸ ਵੱਖ-ਵੱਖ ਅੰਦਾਜ਼ ਵਿੱਚ ਫ੍ਰੈਂਡਸ਼ਿਪ ਡੇਅ ਸੈਲੀਬ੍ਰੇਟ ਕਰਦੇ ਨਜ਼ਰ ਆਏ, ਉਥੇ ਹੀ ਦੂਜੇ ਪਾਸੇ ਕ੍ਰਿਤੀ ਨੇ ਆਪਣੇ ਨਿੱਕੇ-ਨਿੱਕੇ ਦੋਸਤਾਂ ਨਾਲ ਵਰਕਆਊਟ ਕਰਕੇ ਫ੍ਰੈਂਡਸ਼ਿਪ ਡੇਅ ਦਾ ਆਨੰਦ ਮਾਣਿਆ।

Image Source: Instagram

ਬਾਲੀਵੁੱਡ 'ਚ ਫ੍ਰੈਂਡਸ਼ਿਪ ਡੇਅ ਧੂਮਧਾਮ ਨਾਲ ਮਨਾਇਆ ਗਿਆ। ਲਗਭਗ ਕਈ ਸੈਲੇਬਸ ਨੇ ਇਸ ਖ਼ਾਸ ਦਿਨ 'ਤੇ ਦੋਸਤਾਂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆ ਤੇ ਫੈਨਜ਼ ਨਾਲ ਪਿਆਰ ਭਰੀਆਂ ਪੋਸਟਾਂ ਸਾਂਝੀਆਂ ਕੀਤੀਆਂ।

ਹੁਣ ਇਸ ਕੜੀ 'ਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਨੇ ਫਰੈਂਡਸ਼ਿਪ ਡੇਅ ਦੇ ਮੌਕੇ 'ਤੇ ਇੱਕ ਬਹੁਤ ਹੀ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ। ਦਰਅਸਲ ਕ੍ਰਿਤੀ ਸੈਨਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਰਕਆਊਟ ਸੈਸ਼ਨ ਦੀ ਬਹੁਤ ਹੀ ਪਿਆਰੀ ਵੀਡੀਓ ਸ਼ੇਅਰ ਕੀਤੀ ਹੈ। ਇਸ ਪੂਰੀ ਵੀਡੀਓ ਦੇ ਵਿੱਚ ਕ੍ਰਿਤੀ ਆਪਣੀ ਬਿੱਲੀਆਂ ਦੇ ਨਾਲ ਹੀ ਵਰਕਆਊਟ ਸੈਸ਼ਨ ਨੂੰ ਪੂਰਾ ਕਰਦੀ ਹੋਈ ਵਿਖਾਈ ਦੇ ਰਹੀ ਹੈ।

Image Source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਫ੍ਰੈਂਡਸ਼ਿਪ ਡੇਅ ਦੇ ਖ਼ਾਸ ਮੌਕੇ 'ਤੇ ਪਿਆਰਾ ਜਿਹਾ ਸੰਦੇਸ਼ ਲਿਖਿਆ ਹੈ। ਕ੍ਰਿਤੀ ਨੇ ਲਿਖਿਆ, "Made some new lil FURR-ends on Friendship Day at the new Tribe Studio! ?? Meet Snatch and Clean! Treating my back as their personal plate! While Snatch seemed not so hungry, Clean was willing to balance her way to “clean” every last bit! It was a purry workout! ??"

ਕ੍ਰਿਤੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਚਜ਼ ਨੇ ਇਹ ਵੀਡੀਓ ਵੇਖਣ ਮਗਰੋਂ ਕ੍ਰਿਤੀ ਨੂੰ ਪੈਟ ਲਵਰ ਤੇ ਐਨੀਮਲ ਲਵਰ ਦੱਸਿਆ ਹੈ। ਵੱਡੀ ਗਿਣਤੀ 'ਚ ਫੈਨਜ਼ ਨੇ ਕ੍ਰਿਤੀ ਸੈਨਨ ਲਈ ਹਾਰਟ ਸ਼ੇਪ ਈਮੋਜੀਸ ਬਣਾਏ ਹਨ।

Image Source: Instagram

ਹੋਰ ਪੜ੍ਹੋ: ਸ਼ੇਫਾਲੀ ਸ਼ਾਹ ਸਟਾਰਰ ਕ੍ਰਾਈਮ ਸੀਰੀਜ਼ 'Delhi Crime Season 2' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਕ੍ਰਿਤੀ ਸੈਨਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖਰੀ ਵਾਰ ਅਕਸ਼ੈ ਕੁਮਾਰ ਦੇ ਨਾਲ ਫਿਲਮ ਬੱਚਨ ਪਾਂਡੇ ਵਿੱਚ ਦੇਖਿਆ ਗਿਆ ਸੀ। ਕ੍ਰਿਤੀ ਸੈਨਨ ਕੋਲ ਇਸ ਸਮੇਂ ਬਹੁਤ ਸਾਰੀਆਂ ਫਿਲਮਾਂ ਹਨ, ਜਿਸ ਵਿੱਚ ਪੈਨ ਇੰਡੀਆ ਫਿਲਮ ਆਦਿ ਪੁਰਸ਼ ਵੀ ਸ਼ਾਮਲ ਹੈ। ਇਸ ਫਿਲਮ 'ਚ ਉਹ ਸਾਊਥ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆਵੇਗੀ।

 

View this post on Instagram

 

A post shared by Kriti (@kritisanon)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network