ਕਿਸਾਨੀ ਰੰਗ ਵਿੱਚ ਰੰਗਿਆ ਗਿਆ ਕੋਲਕਾਤਾ ਸ਼ਹਿਰ, ਕਿਸਾਨੀ ਅੰਦੋਲਨ ਦੀ ਤਰਜ ’ਤੇ ਸਜਾਇਆ ਗਿਆ ਦੁਰਗਾ ਪੂਜਾ ਦਾ ਪੰਡਾਲ

Reported by: PTC Punjabi Desk | Edited by: Rupinder Kaler  |  October 07th 2021 05:04 PM |  Updated: October 07th 2021 05:04 PM

ਕਿਸਾਨੀ ਰੰਗ ਵਿੱਚ ਰੰਗਿਆ ਗਿਆ ਕੋਲਕਾਤਾ ਸ਼ਹਿਰ, ਕਿਸਾਨੀ ਅੰਦੋਲਨ ਦੀ ਤਰਜ ’ਤੇ ਸਜਾਇਆ ਗਿਆ ਦੁਰਗਾ ਪੂਜਾ ਦਾ ਪੰਡਾਲ

ਦੇਸ਼ ਭਰ ਦੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ । ਹਰ ਕੋਈ ਕਿਸਾਨੀ ਰੰਗ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ । ਇਸ ਦੀ ਉਦਾਹਰਣ ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ( Durga Puja )ਨੂੰ ਦੇਖ ਕੇ ਮਿਲ ਜਾਂਦੀ ਹੈ । ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਥਿਤ ਦਮਦਮ ਪਾਰਕ ਭਾਰਤ ਚੱਕਰ ਪੰਡਾਲ ਨੂੰ ਇਸ ਤਰੀਕੇ ਨਾਲ ਸਜਾਇਆ ਗਿਆ ਹੈ ਕਿ ਤੁਹਾਨੂੰ ਕਿਸਾਨੀ ਅੰਦੋਲਨ ਦੀ ਇੱਕ ਝਲਕ ਦਿਖਾਈ ਦੇਵੇਗੀ ।

Pic Courtesy: ANI

ਹੋਰ ਪੜ੍ਹੋ :

ਦਿਲਜੀਤ ਦੋਸਾਂਝ ਨੂੰ ਇਹ ਕੰਮ ਕਰਕੇ ਮਿਲਦੀ ਹੈ ਸਭ ਤੋਂ ਵੱਧ ਖੁਸ਼ੀ

Pic Courtesy: ANI

ਪੰਡਲ ( Durga Puja ) ਵਿੱਚ ਇਸ ਤਰ੍ਹਾਂ ਦੀਆਂ ਝਾਕੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀ ਇਸ ਤਰ੍ਹਾ ਮਹਿਸੂਸ ਕਰੋਗੇ ਜਿਵਂੇ ਤੁਸੀਂ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚ ਗਏ ਹੋ । ਪੰਡਾਲ ( Durga Puja ) ਦੇ ਆਲੇ-ਦੁਆਲੇ ਇੱਕ ਕਾਰ ਦਾ ਸਕੈਚ ਹੈ ਤੇ ਉਸ ਦੇ ਰਸਤੇ 'ਚ ਕਿਸਾਨ ਪਿਆ ਹੈ।

Pic Courtesy: ANI

ਇਸ ਦੇ ਹੇਠਾਂ ਬੰਗਾਲੀ ਵਿੱਚ ਲਿਖਿਆ ਹੈ:ਕਾਰ ਧੂੰਆ ਉਡਾਉਂਦੀ ਹੋਈ ਜਾ ਰਹੀ ਹੈ ਤੇ ਕਿਸਾਨ ਉਸ ਦੇ ਪਹੀਏ ਹੇਠ ਆ ਰਹੇ ਹਨ। ਪੰਡਾਲ ਵਿੱਚ ਸੈਂਕੜੇ ਚੱਪਲ ਹਨ ਜੋ ਪ੍ਰਦਰਸ਼ਨ ਦੇ ਬਾਅਦ ਦੇ ਦ੍ਰਿਸ਼ ਨੂੰ ਦਰਸਾਉਂਦੀਆਂ ਹਨ। ਦਰਅਸਲ, ਜਦੋਂ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਕਰਦੀ ਹੈ, ਤਾਂ ਬਹੁਤ ਸਾਰੇ ਲੋਕਾਂ ਦੀਆਂ ਚੱਪਲਾਂ ਪਿੱਛੇ ਰਹਿ ਜਾਂਦੀਆਂ ਹਨ। ਮੁੱਖ ਪੰਡਾਲ ਵਿੱਚ ਛੱਤ ਨਾਲ ਲਟਕਦੇ ਝੋਨੇ ਦੀ ਪ੍ਰਤੀਕ੍ਰਿਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network