ਬੋਹੇਮੀਆ ਨੇ ਮੰਗੀ ਮਾਫੀ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  November 27th 2018 10:52 AM |  Updated: November 27th 2018 11:06 AM

ਬੋਹੇਮੀਆ ਨੇ ਮੰਗੀ ਮਾਫੀ, ਦੇਖੋ ਵੀਡੀਓ

ਪੰਜਾਬੀ ਰੈਪਰ ਬੋਹੇਮੀਆ ਜਿਹਨਾਂ ਦਾ ਸਿੱਕਾ ਮਿਊਜ਼ਿਕ ਇੰਡਸਟਰੀ ‘ਚ ਪੂਰਾ ਚਲਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੋਹੇਮੀਆ ਨੇ ਪੰਜਾਬ ‘ਚ ਰੈਪਿੰਗ ਦੀ ਸ਼ੁਰੂਆਤ ਕੀਤੀ ਹੈ। ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ‘ਚ ਵੀ ਕਈ ਹਿੱਟ ਗੀਤ ਦੇ ਚੁੱਕ ਬੋਹੇਮੀਆ ਅਪਣਾ ਲਿਰਿਕਸ ਵੀਡਿਓ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਏ ਹਨ। bohemia punjabi singer

ਹੋਰ ਪੜ੍ਹੋ: ਸੂਫ਼ੀ ਗਾਇਕ ਸਤਿੰਦਰ ਸਰਤਾਜ ਨਜ਼ਰ ਆਉਣਗੇ ਅਪਣੀ ਵੱਖਰੀ ਲੁੱਕ ‘ਚ, ਦੇਖੋ ਵੀਡਿਓ

ਦੱਸ ਦੇਈਏ ਬੋਹੇਮੀਆ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ ਇਹ ਗੀਤ ਉਹਨਾਂ ਨੂੰ ਸਮਰਪਿਤ ਹੈ ਜਿਹਨਾਂ ਨੂੰ ਮੈਂ ਪਿਆਰ ਕਰਦਾ ਹਾਂ, ਉਹਨਾਂ ਤੋਂ ਮਾਫੀ ਵੀ ਮੰਗਦਾ ਹਾਂ ਜਿਹਨਾਂ ਦਾ ਕਦੇ ਦਿਲ ਦੁਖਾਇਆ ਹੋਵੇ। ਤੇ ਨਾਲ ਹੀ ਲਿਖਿਆ ਕਿ ਉਹ ਸਭ ਨੂੰ ਪਿਆਰ ਕਰਦੇ ਹਨ।

https://www.youtube.com/watch?v=Vaauilw1iyc&feature=youtu.be&fbclid=IwAR2MpTmIf7OxCfGGxjQdL9-53NLBEJbcyLCtcqv1BXafcPobJRWmmbg4RvI

ਗੀਤ ਦਾ ਮਿਊਜ਼ਿਕ ਬੇਹੋਮੀਆ ਨੇ ਤਿਆਰ ਕੀਤਾ ਹੈ ਤੇ ਨਾਲ ਹੀ ਗੀਤ ਦੇ ਬੋਲ ਵੀ ਬੋਹੇਮੀਆ ਨੇ ਖੁਦ ਹੀ ਲਿਖੇ ਹਨ। ਇਹ ਇੱਕ ਇਮੋਸ਼ਨਲ ਟ੍ਰੈਕ ਹੈ। ਇਸ ਗੀਤ ‘ਚ ਉਹਨਾਂ ਨੇ ਰੈਅਪ ਕਰਕੇ ਅਪਣੀ ਜ਼ਿੰਦਗੀ ਦੇ ਉਤਾਰ ਚੜ੍ਹਾ ਨੂੰ ਪੇਸ਼ ਕੀਤਾ ਹੈ। ਬੋਹੇਮੀਆ ਨੇ ਗੀਤ ਵਿਚਕਾਰ ਅਕਸ਼ੈ ਕੁਮਾਰ ਤੇ ਗੁਰੂ ਰੰਧਾਵਾ ਦੀ ਵੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕੇ ਕੋਈ ਫਰਕ ਨਹੀਂ ਮੇਰੇ ਤੇ ਜ਼ਮਾਨੇ ‘ਚ।

bohemia akshay kumar

ਹੋਰ ਪੜ੍ਹੋ: ਸੱਚੇ ਦੋਸਤਾਂ ਦੀ ਗੱਲ ਕਰਦਾ ਹੈ ਐਮੀ ਵਿਰਕ ਦਾ ਨਵਾਂ ਗੀਤ “ਬੈਕਗਰਾਊਂਡ”

ਬੋਹੇਮੀਆ ਨੇ ਬੁਹਤ ਹੀ ਵਧੀਆ ਢੰਗ ਨਾਲ ਜ਼ਿੰਦਗੀ ਦੇ ਪਹਿਲੂ ਨੂੰ ਦਰਸਾਇਆ ਹੈ। ਬੋਹੇਮੀਆ ਨੇ ਗੀਤ ਵਿਚਕਾਰ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਪ੍ਰਦੇਸ਼ਾਂ ‘ਚ ਹਮੇਸ਼ਾਂ ਉਹਨਾਂ ਦਾ ਸਾਥ ਦਿੱਤਾ ਹੈ ਤੇ ਨਾਲ ਹੀ ਉਹਨਾਂ ਲੋਕਾਂ ਤੋ ਮਾਫੀ ਮੰਗੀ ਜਿਹਨਾਂ ਦਾ ਜਾਣੇ ਅਨਜਾਣੇ ‘ਚ ਦਿਲ ਦੁਖਾਇਆ ਹੋਵੇ। ਗੀਤ ਦੇ ਅੰਤ ‘ਚ ਉਹਨਾਂ ਨੇ ਸਾਈਕਲ ਨਾਲ ਜੁੜੀ ਹੋਈ ਅਪਣੀ ਕਹਾਣੀ ਨੂੰ ਸ਼ੇਅਰ ਕੀਤਾ ਹੈ। ਇਸ ਗੀਤ ਨੂੰ ਕੁੱਝ ਹੀ ਘੰਟੇ ਹੋਏ ਨੇ ਰਿਲੀਜ਼ ਹੋਏ ਨੂੰ ਤੇ ਇਹ ਗੀਤ ਟਰੈਡਿੰਗ ‘ਚ ਚੱਲ ਰਿਹਾ ਹੈ। ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।

- Ptc Punjabi


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network