Koffee With Karan 7: ਕੰਗਨਾ ਰਣੌਤ ਨੇ ਫਿਰ ਲਿਆ ਕਰਨ ਜੌਹਰ ਨਾਲ ਪੰਗਾ, ਕਿਹਾ- ‘ਘਰ ਵਿੱਚ ਵੜ ਕੇ...’
ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਦਾ 7ਵਾਂ ਸੀਜ਼ਨ ਆ ਰਿਹਾ ਹੈ ਅਤੇ ਸ਼ੋਅ ਦੇ ਆਉਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਮੇਸ਼ਾ ਦੀ ਤਰ੍ਹਾਂ ਕੰਗਨਾ ਨੇ ਕਰਨ 'ਤੇ ਤੰਜ਼ ਕੱਸਿਆ ਹੈ। ਇੰਨਾ ਹੀ ਨਹੀਂ, ਕੰਗਨਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਰਨ ਦੇ ਸ਼ੋਅ ਦਾ ਸਭ ਤੋਂ ਮਸ਼ਹੂਰ ਐਪੀਸੋਡ ਉਹ ਹੈ ਜਿਸ ਵਿੱਚ ਉਹ ਨਜ਼ਰ ਆਈ ਸੀ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ।
ਉਨ੍ਹਾ ਨੇ ਲਿਖਿਆ, 'PaPa Jo ਆਪਣੇ ਸ਼ੋਅ ਕੌਫੀ ਵਿਦ ਕਰਨ ਦੇ ਸਾਰੇ ਮਸ਼ਹੂਰ ਐਪੀਸੋਡ ਨੂੰ ਪ੍ਰਮੋਟ ਕਰ ਰਹੇ ਹਨ ਕਿਉਂਕਿ ਇਹ ਅੱਜ ਓਟੀਟੀ 'ਤੇ ਪ੍ਰੀਮੀਅਰ ਹੋ ਰਿਹਾ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪਾਪਾ ਜੋ ਨੂੰ ਸ਼ੁਭਕਾਮਨਾਵਾਂ। ਪਰ ਇਸ ਐਪੀਸੋਡ ਬਾਰੇ ਕੀ? ਓ ਮਾਫ ਕਰਨਾ...ਸਰਜੀਕਲ ਸਟ੍ਰਾਈਕ, ਘਰ ਮੈਂ ਘੁਸਕੇ ਮਾਰਾ ਥਾ ਨਾ, ਮੇਰਾ ਐਪੀਸੋਡ ਇਸ ਸ਼ੋਅ ਦਾ ਸਭ ਤੋਂ ਮਸ਼ਹੂਰ ਐਪੀਸੋਡ ਸੀ ਅਤੇ ਇਸ ਤੋਂ ਬਾਅਦ ਉਸ ਦੇ ਫਿਲਮਫੇਅਰ ਅਵਾਰਡਾਂ ਵਾਂਗ ਹੀ ਟੀਵੀ 'ਤੇ ਪਾਬੰਦੀ ਲਗਾ ਦਿੱਤੀ ਗਈ’।
ਕੰਗਨਾ ਨੇ ਇਸ ਤੋਂ ਬਾਅਦ ਕਰਨ ਦਾ ਇਕ ਨਿਊਜ਼ ਆਰਟੀਕਲ ਸ਼ੇਅਰ ਕੀਤਾ ਅਤੇ ਲਿਖਿਆ, 'ਮੈਂ ਉਸ ਨੂੰ ਸਭ ਤੋਂ ਵੱਧ ਮਸ਼ਹੂਰ ਬਣਾਇਆ ਹੈ, ਜਿੰਨਾ ਉਸ ਦੇ ਪੂਰੇ ਕੰਮ ਨੇ ਹੁਣ ਤੱਕ ਨਹੀਂ ਕੀਤਾ ਹੈ।'
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਕੌਫੀ ਵਿਦ ਕਰਨ ਦੇ 5ਵੇਂ ਐਪੀਸੋਡ ਵਿੱਚ ਨਜ਼ਰ ਆਈ ਸੀ। ਸ਼ੋਅ 'ਚ ਕੰਗਨਾ ਇਕੱਲੀ ਨਹੀਂ ਸਗੋਂ ਸੈਫ ਅਲੀ ਖ਼ਾਨ ਅਤੇ ਸ਼ਾਹਿਦ ਕਪੂਰ ਨਾਲ ਆਈ ਸੀ। ਤਿੰਨੋਂ ਸਿਤਾਰੇ ਫਿਲਮ ਰੰਗੂਨ ਦੇ ਪ੍ਰਮੋਸ਼ਨ ਲਈ ਆਏ ਸਨ ਅਤੇ ਕਰਨ ਦੇ ਸ਼ੋਅ ਵਿੱਚ ਹੀ ਕੰਗਨਾ ਨੇ ਉਨ੍ਹਾਂ ਉੱਤੇ ਭਾਈ-ਭਤੀਜਾਵਾਦ ਫੈਲਾਉਣ ਦਾ ਇਲਜ਼ਾਮ ਲਗਾਇਆ ਸੀ।
ਅੱਜ ਤੋਂ ਸ਼ੁਰੂ ਹੋਣ ਜਾ ਰਹੇ ਸ਼ੋਅ ਦੇ 7ਵੇਂ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਵਾਰ ਸ਼ੋਅ ਦੇ ਪਹਿਲੇ ਐਪੀਸੋਡ ਦੇ ਮਹਿਮਾਨ ਆਲੀਆ ਭੱਟ ਅਤੇ ਰਣਵੀਰ ਸਿੰਘ ਹਨ। ਰਣਵੀਰ ਅਤੇ ਆਲੀਆ ਫਿਲਮ ਰੌਕੀ ਅਤੇ ਰਾਣੀ ਕੀ ਲਵ ਸਟੋਰੀ ਵਿੱਚ ਇਕੱਠੇ ਨਜ਼ਰ ਆਉਣਗੇ, ਜਿਸ ਦਾ ਨਿਰਦੇਸ਼ਨ ਕਰਨ ਜੌਹਰ ਕਰ ਰਹੇ ਹਨ। ਸ਼ੋਅ ਦਾ ਪ੍ਰੋਮੋ ਹਾਲ ਹੀ 'ਚ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਪ੍ਰਸ਼ੰਸਕ ਇਸ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਜੇ ਗੱਲ ਕਰੀਏ ਕੰਗਨਾ ਦੇ ਵਰਕ ਫਰੰਟ ਦੀ ਤਾਂ ਉਹ ਧਾਕੜ ਫ਼ਿਲਮ ‘ਚ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫਿਸ ਉੱਤੇ ਬੁਰੀ ਤਰ੍ਹਾਂ ਫਲਾਪ ਰਹੀ ਸੀ।