ਡੇਟਿੰਗ ਨੂੰ ਲੈ ਕੇ ਗੌਰੀ ਖ਼ਾਨ ਨੇ ਧੀ ਸੁਹਾਨਾ ਨੂੰ ਦਿੱਤੀ ਇਹ ਸਲਾਹ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  September 19th 2022 06:07 PM |  Updated: September 19th 2022 06:30 PM

ਡੇਟਿੰਗ ਨੂੰ ਲੈ ਕੇ ਗੌਰੀ ਖ਼ਾਨ ਨੇ ਧੀ ਸੁਹਾਨਾ ਨੂੰ ਦਿੱਤੀ ਇਹ ਸਲਾਹ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Koffee With Karan 7: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਆਪਣੇ ਸ਼ੋਅ ਕੌਫੀ ਵਿਦ ਕਰਨ 7 ਨੂੰ ਲੈ ਕੇ ਸੁਰਖੀਆਂ 'ਚ ਹਨ। ਹਰ ਹਫ਼ਤੇ ਇਸ ਸ਼ੋਅ ਵਿੱਚ ਕਈ ਬਾਲੀਵੁੱਡ ਸੈਲੇਬਸ ਮਹਿਮਾਨ ਬਣ ਕੇ ਸ਼ਾਮਿਲ ਹੁੰਦੇ ਹਨ। ਹੁਣ ਇਸ ਸ਼ੋਅ ਦਾ ਨਵਾਂ ਐਪੀਸੋਡ ਸਾਹਮਣੇ ਆਇਆ ਹੈ। ਇਸ ਹਫ਼ਤੇ ਸ਼ੋਅ ਵਿੱਚ ਗੌਰੀ ਖ਼ਾਨ, ਮਹੀਪ ਕਪੂਰ ਅਤੇ ਭਾਵਨਾ ਪਾਂਡੇ ਨਜ਼ਰ ਆਉਣਗੇ।

Image Source : Instagram

ਦੱਸ ਦਈਏ ਕਿ ਕਰਨ ਜੌਹਰ ਦੇ ਇਸ ਮਸ਼ਹੂਰ ਸ਼ੋਅ 'ਕੌਫੀ ਵਿਦ ਕਰਨ' ਵਿੱਚ ਕਈ ਬਾਲੀਵੁੱਡ ਸੈਲੇਬਸ ਮਹਿਮਾਨ ਬਣ ਕੇ ਆਉਂਦੇ ਹਨ। ਇਸ ਦੌਰਾਨ ਕਰਨ ਉਨ੍ਹਾਂ ਮਹਿਮਾਨਾਂ ਕੋਲੋਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਪੁੱਛਦੇ ਹੋਏ ਨਜ਼ਰ ਆਉਂਦੇ ਹਨ।

ਹਾਲ ਹੀ ਵਿੱਚ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੋਅ ਦਾ ਨਵਾਂ ਪ੍ਰੋਮੋ ਸ਼ੇਅਰ ਕੀਤਾ ਹੈ। ਇਸ ਵਾਰ ਸ਼ੋਅ ਵਿੱਚ ਤਿੰਨ ਬਾਲੀਵੁੱਡ ਸੈਲੇਬਸ ਦੀ ਪਤਨੀਆਂ ਸ਼ਿਰਕਤ ਕਰਨ ਜਾ ਰਹੀਆਂ ਹਨ। ਇਨ੍ਹਾਂ ਵਿੱਚ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ, ਸੰਜੇ ਕਪੂਰ ਦੀ ਪਤਨੀ ਕਪੂਰ ਅਤੇ ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।

Image Source : Instagram

ਕਰਨ ਜੌਹਰ ਨੇ ਕੌਫੀ ਵਿਦ ਕਰਨ 7 ਦਾ ਪ੍ਰੋਮੋ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- "These fabulous ladies are all set to spill some piping hot Koffee!?"

ਗੌਰੀ ਖ਼ਾਨ ਨੇ ਸੁਹਾਨਾ ਨੂੰ ਦਿੱਤੀ ਡੇਟਿੰਗ ਟਿਪਸ

ਤੁਸੀਂ ਵੇਖ ਸਕਦੇ ਹੋ ਕਿ ਵੀਡੀਓ 'ਚ ਕਰਨ ਜੌਹਰ ਗੌਰੀ ਖ਼ਾਨ ਤੋਂ ਪੁੱਛਦੇ ਹਨ ਕਿ ਉਹ ਆਪਣੀ ਬੇਟੀ ਸੁਹਾਨਾ ਨੂੰ ਡੇਟਿੰਗ ਲਈ ਕੀ ਟਿਪਸ ਦੇਣਾ ਚਾਹੇਗੀ। ਇਸ 'ਤੇ ਗੌਰੀ ਕਹਿੰਦੀ ਹੈ- 'ਕਦੇ ਵੀ ਦੋ ਮੁੰਡਿਆਂ ਨੂੰ ਇੱਕੋ ਸਮੇਂ ਡੇਟ ਨਾਂ ਕਰੋ।' ਗੌਰੀ ਦੀ ਇਹ ਗੱਲ ਸੁਣ ਕੇ ਕਰਨ ਉੱਚੀ-ਉੱਚੀ ਹੱਸਣ ਲੱਗ ਪੈਂਦੇ ਹਨ। ਇਸ ਦੌਰਾਨ ਮਹੀਪ ਅਤੇ ਭਾਵਨਾ ਪਾਂਡੇ ਵੀ ਹੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਇਸ ਮਗਰੋਂ ਕਰਨ ਗੌਰੀ ਖ਼ਾਨ ਨੂੰ ਪੱਛਦੇ ਹਨ ਕਿ ਸ਼ਾਹਰੁਖ ਖ਼ਾਨ ਦੇ ਨਾਲ ਤੁਸੀਂ ਆਪਣੀ ਲਵ ਸਟੋਰੀ ਨੂੰ ਕੀ ਟਾਈਟਲ ਦੇਣਾ ਚਾਹੋਗੇ? ਕਰਨ ਦੇ ਇਸ ਸਵਾਲ ਦਾ ਗੌਰੀ ਬੇਹੱਦ ਦਿਲਚਸਪ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ ਸ਼ਾਹਰੁਖ ਨਾਲ ਉਨ੍ਹਾਂ ਦੀ ਲਵ ਸਟੋਰੀ ਨੂੰ ਉਹ ਟਾਈਟਲ ਦਵੇਗੀ, ਦਿਲ ਵਾਲੇ ਦੁਲਹਨੀਆ ਲੇ ਜਾਏਂਗੇ। ਕਿਉਂਕਿ ਮੈਨੂੰ ਇਹ ਫ਼ਿਲਮ ਬੇਹੱਦ ਪਸੰਦ ਹੈ।

Image Source : Instagram

ਹੋਰ ਪੜ੍ਹੋ: ਬਿਪਾਸ਼ਾ ਬਾਸੂ ਨੂੰ ਪ੍ਰੈਗਨੈਂਸੀ ਦੌਰਾਨ ਹੋਈ ਮਿੱਠਾ ਖਾਣ ਦੀ ਕ੍ਰੇਵਿੰਗ, ਅਦਾਕਾਰਾ ਨੇ ਜਮ ਕੇ ਖਾਧੀ ਜਲੇਬੀ

ਕਰਨ ਜੌਹਰ ਨੇ ਮਹੀਪ ਕਪੂਰ ਨੂੰ ਪੁੱਛਿਆ ਕਿ ਜੇਕਰ ਤੁਹਾਡੇ ਕੋਲ ਕੋਈ ਫਿਲਮ ਆਫਰ ਹੈ ਤਾਂ ਤੁਸੀਂ ਕਿਸ ਐਕਟਰ ਨਾਲ ਕੰਮ ਕਰਨਾ ਚਾਹੋਗੇ। ਜਵਾਬ ਵਿੱਚ, ਮਹੀਪ ਕਹਿੰਦੀ ਹੈ - ਮੈਨੂੰ ਲੱਗਦਾ ਹੈ ਕਿ ਮੇਰੀ ਅਤੇ ਰਿਤਿਕ ਰੋਸ਼ਨ ਦੀ ਜੋੜੀ ਇੱਕਠੇ ਬਹੁਤ ਵਧੀਆ ਲੱਗੇਗੀ। ਮਹੀਪ ਦੀ ਗੱਲ ਸੁਣਨ ਤੋਂ ਬਾਅਦ ਕਰਨ ਕਹਿੰਦਾ ਹੈ ਕਿ ਤੁਹਾਡੇ ਕੋਲ ਅਜਿਹਾ ਕਹਿਣ ਦੀ ਬਹੁਤ ਹਿੰਮਤ ਹੈ।

 

View this post on Instagram

 

A post shared by Karan Johar (@karanjohar)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network