ਰਣਬੀਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕਿਉਂ ਫ਼ਿਲਮ 83 ਦੇ ਨਿਰਮਾਤਾਵਾਂ ਖਿਲਾਫ਼ ਦਰਜ ਹੋਇਆ ਕੇਸ
ਰਣਬੀਰ ਸਿੰਘ ਦੀ ਆਗਮੀ ਫ਼ਿਲਮ 83 ਨੂੰ ਲੈ ਕੇ ਦਰਸ਼ਕਾਂ ਵਿੱਚ ਬੇਹੱਦ ਉਤਸ਼ਾਹ ਹੈ। ਫ਼ੈਨਜ਼ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਆਪਣੀ ਕਾਸਟ, ਗੀਤਾਂ ਤੇ ਹੋਰਨਾਂ ਚੀਜ਼ਾਂ ਨੂੰ ਲੈ ਕੇ ਚਰਚਾ ਵਿੱਚ ਹੈ, ਪਰ ਇਸ ਵਾਰ ਇਸ ਦੇ ਉਲਟ ਇਹ ਫ਼ਿਲਮ ਵਿਵਾਦਾਂ ਨਾਲ ਘਿਰ ਗਈ ਹੈ ਅਤੇ ਇਸ ਮੁੱਖ ਕਾਰਨ ਨੇ ਇਸ ਫ਼ਿਲਮ ਦੇ ਨਿਰਮਾਤਾ।
ਫ਼ਿਲਮ ਦੇ ਨਿਰਮਾਤਾਵਾਂ ਉੱਤੇ ਧੋਖਾਧੜੀ ਕਰਨ ਦੋਸ਼ ਲੱਗੇ ਹਨ। ਇਸ ਦੇ ਚਲਦੇ ਫ਼ਿਲਮ ਦੇ ਨਿਰਮਾਤਾਵਾਂ ਉੱਤੇ ਕੇਸ ਦਰਜ ਹੋਣ ਤੋਂ ਬਾਅਦ, ਫ਼ਿਲਮ 83 ਵਿਵਾਦਾਂ ਵਿੱਚ ਆ ਗਈ ਹੈ।
Image source Instagram
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਤੇ ਵਿਰਾਟ ਦੇ ਗੁਆਂਢੀ ਬਨਣਗੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ
ਫ਼ਿਲਮ ਨਿਰਮਾਤਾਵਾਂ ਦੇ ਖਿਲਾਫ਼ ਕੇਸ ਦਰਜ ਹੋਣ ਕਾਰਨ ਰਣਬੀਰ ਸਿੰਘ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਤੋਂ ਇਲਾਵਾ ਰਣਬੀਰ ਸਿੰਘ ਦੀ ਪਤਨੀ ਦੀਪਿਕਾ ਪਾਦੁਕੋਣ ਨੂੰ ਵੀ ਇਸ ਮਾਮਲੇ ਵਿੱਚ ਖਿੱਚਿਆ ਜਾ ਰਿਹਾ ਹੈ, ਕਿਉਂਕਿ ਉਹ ਵੀ ਫ਼ਿਲਮ ਨਿਰਮਾਤਾਵਾਂ ਚੋਂ ਇੱਕ ਹਨ।
Image source Instagram
ਵਿਬਰੀ ਮੀਡੀਆ ਵੱਲੋਂ, ਮੁੰਬਈ ਦੀ ਅਦਾਲਤ ਨੂੰ, ਜਲਦ ਹੀ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫ਼ਿਲਮ 83 ਦੇ ਨਿਰਮਾਤਾਵਾਂ ਅਤੇ ਯੂਏਈ ਆਧਾਰਿਤ ਫਾਇਨਾਂਸਰ ਕੰਪਨੀ (UAE-based financier company) ਵਿਚਾਲੇ ਹੋਏ ਵਿਵਾਦ ਵਿੱਚ ਦਖ਼ਲ ਦੇਣ ਲਈ ਕਿਹਾ ਗਿਆ ਹੈ, ਜਿਸ ਵਿੱਚ ਸਾਜ਼ਿਸ਼ ਰਚਣ, ਧੋਖਾਧੜੀ ਕਰਨ ਅਤੇ ਇਸ ਤੋਂ ਪੈਸੇ ਕੱਢ ਕੇ ਫ਼ਿਲਮ ਬਨਾਉਣ ਦੇ ਦੋਸ਼ ਲਾਏ ਗਏ ਹਨ।
ਹੋਰ ਪੜ੍ਹੋ : ਸਲਮਾਨ ਖ਼ਾਨ ਤੇ ਰਣਬੀਰ ਨੂੰ ਛੱਡ ਬਾਲੀਵੁੱਡ ਸੈਲੇਬਸ ਨੇ ਦਿੱਤੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਵਧਾਈ
ਫਿਊਚਰ ਰਿਸੋਰਸ (FZE) ਨੇ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 406 (ਭਰੋਸੇ ਦੀ ਅਪਰਾਧਿਕ ਉਲੰਘਣਾ), 420 (ਧੋਖਾਧੜੀ), ਅਤੇ 120-ਬੀ (ਅਪਰਾਧਿਕ ਸਾਜ਼ਿਸ਼ ਕਰਨ) ਦੇ ਤਹਿਤ ਫ਼ਿਲਮ ਦੇ ਨਿਰਮਾਤਾਵਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
Image source Instagram
ਦੱਸਣਯੋਗ ਹੈ ਕਿ ਰਣਬੀਰ ਸਿੰਘ ਸਟਾਰਰ ਇਸ ਫ਼ਿਲਮ ਦਾ ਟ੍ਰੇਲਰ 30 ਨਵੰਬਰ ਨੂੰ ਰਿਲੀਜ਼ ਹੋਇਆ ਹੈ। ਮਹਿਜ਼ 4 ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਗੀਤ ਲਹਿਰਾ ਦੋ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 24 ਦਸੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਫ਼ਿਲਮ 83 ਵਿਵਾਦਾਂ ਵਿੱਚ ਆਉਣ ਤੋਂ ਬਾਅਦ ਦਰਸ਼ਕਾਂ ਵਿੱਚ ਆਪਣਾ ਪੌਜ਼ੀਟਿਵ ਰਿਸਪਾਂਸ ਬਰਕਰਾਰ ਰੱਖ ਸਕੇਗੀ ਜਾਂ ਨਹੀਂ।