ਜਾਣੋ ਕਿਸ ਕੰਮ ਲਈ ਤਿੰਨ ਸਾਲ ਬਾਅਦ ਭਾਰਤ ਆਈ ਪ੍ਰਿਯੰਕਾ ਚੋਪੜਾ!
Priyanka Chopra arrives in Mumbai after 3 years: ਪ੍ਰਿਯੰਕਾ ਚੋਪੜਾ ਨੂੰ ਆਖਰੀ ਵਾਰ 2021 ਦੀ ਨੈੱਟਫਲਿਕਸ ਫ਼ਿਲਮ 'ਦਿ ਵ੍ਹਾਈਟ ਟਾਈਗਰ' ਵਿੱਚ ਰਾਜਕੁਮਾਰ ਰਾਓ ਦੇ ਨਾਲ ਦੇਖਿਆ ਗਿਆ ਸੀ। ਉਹ ਕਰੀਬ ਤਿੰਨ ਸਾਲ ਬਾਅਦ ਅਮਰੀਕਾ ਤੋਂ ਭਾਰਤ ਪਰਤੀ ਹੈ। ਪਰ ਉਨ੍ਹਾਂ ਨੇ ਮੁੰਬਈ ਏਅਰਪੋਰਟ 'ਤੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਲੰਬੇ ਸਮੇਂ ਤੋਂ ਉਹ ਆਪਣੇ ਪਤੀ ਅਤੇ ਧੀ ਨਾਲ ਲਾਸ ਏਂਜਲਸ ਵਿੱਚ ਰਹਿ ਰਹੀ ਹੈ।
ਪ੍ਰਿਯੰਕਾ ਦੇ ਆਉਣ ਤੋਂ ਪਹਿਲਾਂ ਇਹ ਚਰਚਾ ਸੀ ਕਿ ਉਹ ਫੈਮਿਲੀ ਟ੍ਰਿਪ 'ਤੇ ਭਾਰਤ ਆ ਰਹੀ ਹੈ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਮਾਲਤੀ ਵੀ ਹੋਵੇਗੀ। ਪਰ ਪ੍ਰਿਯੰਕਾ ਇਕੱਲੀ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੇ ਪਤੀ ਨਿਕ ਜੋਨਸ ਅਤੇ ਬੇਟੀ ਭਾਰਤ ਆ ਸਕਦੇ ਹਨ। ਪਰ ਫਿਲਹਾਲ ਇਸ ਗੱਲ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਅਮਰੀਕਾ 'ਚ ਆਪਣੇ ਹਾਲੀਵੁੱਡ ਕਰੀਅਰ ਅਤੇ ਹੋਰ ਕਾਰੋਬਾਰ 'ਚ ਰੁੱਝੀ ਪ੍ਰਿਯੰਕਾ ਭਾਰਤ ਵਾਪਸ ਕਿਉਂ ਆਈ ਹੈ।
ਹੋਰ ਪੜ੍ਹੋ : ‘Letter to Sidhu’: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੱਢਿਆ ਗੀਤ, ਹਰ ਕੋਈ ਹੋ ਰਿਹਾ ਹੈ ਭਾਵੁਕ
image source: instagram
ਫ਼ਿਲਮ ਗਲਿਆਰਿਆਂ ਦੀਆਂ ਖਬਰਾਂ ਮੁਤਾਬਕ ਪ੍ਰਿਯੰਕਾ ਇੱਕ ਵਾਰ ਫਿਰ ਤੋਂ ਬਾਲੀਵੁੱਡ 'ਚ ਐਕਟਿਵ ਹੋਣਾ ਚਾਹੁੰਦੀ ਹੈ ਅਤੇ ਲੰਬੇ ਬ੍ਰੇਕ ਤੋਂ ਬਾਅਦ ਹਿੰਦੀ ਫ਼ਿਲਮਾਂ ਕਰਨ ਲਈ ਤਿਆਰ ਹੈ। ਬਾਲੀਵੁੱਡ ਵਿੱਚ ਉਨ੍ਹਾਂ ਦੀ ਆਖਰੀ ਫ਼ਿਲਮ ਨਿਰਦੇਸ਼ਕ ਪ੍ਰਕਾਸ਼ ਝਾਅ ਦੀ ਜੈ ਗੰਗਾਜਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਿਯੰਕਾ ਖਾਸ ਤੌਰ 'ਤੇ ਮੁੰਬਈ 'ਚ ਦੋ ਨਿਰਮਾਤਾਵਾਂ ਨਾਲ ਮੁਲਾਕਾਤ ਕਰੇਗੀ।ਇੱਕ ਸੰਜੇ ਲੀਲਾ ਭੰਸਾਲੀ ਅਤੇ ਦੂਜੇ ਵਿਸ਼ਾਲ ਭਾਰਦਵਾਜ।
image source: instagram
ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਪ੍ਰਿਯੰਕਾ ਬਤੌਰ ਨਿਰਮਾਤਾ ਆਪਣੇ ਇੱਕ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਦੀ ਤਿਆਰੀ ਕਰ ਰਹੀ ਹੈ। ਉਹ ਇਸ ਫ਼ਿਲਮ ਨੂੰ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਮਿਲ ਕੇ ਪ੍ਰੋਡਿਊਸ ਕਰਨ ਜਾ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਫਰਹਾਨ ਅਖਤਰ ਹੋਣਗੇ। ਫ਼ਿਲਮ ਦੀ ਸ਼ੂਟਿੰਗ ਆਲੀਆ ਭੱਟ ਦੀ ਡਿਲੀਵਰੀ ਤੋਂ ਬਾਅਦ ਹੋਵੇਗੀ।
image source: instagram
ਫ਼ਿਲਮ ਦੀ ਕਹਾਣੀ ਨੂੰ ਫਰਹਾਨ ਅਤੇ ਉਸਦੀ ਭੈਣ ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਵੱਲੋਂ ਮਿਲਕੇ ਲਿਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪ੍ਰਿਯੰਕਾ ਇੱਥੇ ਕੁਝ ਵਿਗਿਆਪਨ ਲਈ ਸ਼ੂਟਿੰਗ ਵੀ ਕਰੇਗੀ। ਖ਼ਬਰ ਇਹ ਵੀ ਹੈ ਕਿ ਪ੍ਰਿਯੰਕਾ ਚੋਪੜਾ ਸੰਜੇ ਲੀਲਾ ਭੰਸਾਲੀ ਨਾਲ ਖਾਸ ਕਰਕੇ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਲਵ ਸਟੋਰੀ ਨੂੰ ਲੈ ਕੇ ਅੰਤਿਮ ਫੈਸਲਾ ਲੈਣਗੇ।
ਭੰਸਾਲੀ ਲੰਬੇ ਸਮੇਂ ਤੋਂ ਫ਼ਿਲਮ ਬਣਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਪ੍ਰਿਯੰਕਾ ਨੂੰ ਅੰਮ੍ਰਿਤਾ ਦੇ ਰੋਲ 'ਚ ਫਾਈਨਲ ਕਰ ਲਿਆ ਸੀ ਪਰ ਉਦੋਂ ਪ੍ਰਿਯੰਕਾ ਨੇ ਸ਼ਰਤ ਰੱਖੀ ਸੀ ਕਿ ਫ਼ਿਲਮ 'ਚ ਨਿਰਮਾਤਾ ਵੀ ਹੋਵੇਗੀ। ਉਦੋਂ ਭੰਸਾਲੀ ਨੇ ਇਹ ਸ਼ਰਤ ਨਹੀਂ ਮੰਨੀ ਸੀ। ਪਰ ਹੁਣ ਸਥਿਤੀ ਬਦਲ ਗਈ ਹੈ। ਪ੍ਰਿਯੰਕਾ ਭਾਰਤ ਆ ਕੇ ਬਹੁਤ ਖੁਸ਼ ਹੈ, ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਮੁੰਬਈ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੀ ਉਤਸੁਕਤਾ ਨੂੰ ਬਿਆਨ ਕੀਤਾ ਹੈ।