ਜਾਣੋ ਕੌਣ ਸੀ ਸਲਮਾਨ ਖ਼ਾਨ ਦੀ ਪਹਿਲੀ ਪ੍ਰੇਮਿਕਾ, ਜਿਸ ਲਈ ਦਬੰਗ ਖ਼ਾਨ ਕਈ ਘੰਟਿਆਂ ਤੱਕ ਕਰਦੇ ਸੀ ਇੰਤਜ਼ਾਰ

Reported by: PTC Punjabi Desk | Edited by: Pushp Raj  |  October 04th 2022 02:58 PM |  Updated: October 04th 2022 03:24 PM

ਜਾਣੋ ਕੌਣ ਸੀ ਸਲਮਾਨ ਖ਼ਾਨ ਦੀ ਪਹਿਲੀ ਪ੍ਰੇਮਿਕਾ, ਜਿਸ ਲਈ ਦਬੰਗ ਖ਼ਾਨ ਕਈ ਘੰਟਿਆਂ ਤੱਕ ਕਰਦੇ ਸੀ ਇੰਤਜ਼ਾਰ

Salman Khan First Girlfriend: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਮਹਿਜ਼ ਆਪਣੀ ਪ੍ਰੋਫੈਸ਼ਨਲ ਲਾਈਫ ਹੀ ਨਹੀਂ ਸਗੋਂ ਲਵ ਲਾਈਫ ਨੂੰ ਲੈ ਕੇ ਵੀ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਂਝ ਤਾਂ ਬਾਲੀਵੁੱਡ ਵਿੱਚ ਸਲਮਾਨ ਖ਼ਾਨ ਦਾ ਨਾਮ ਕਈ ਅਭਿਨੇਤਰਿਆਂ ਨਾਲ ਜੁੜ ਚੁੱਕਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖ਼ਾਨ ਦੀ ਪਹਿਲੀ ਪ੍ਰੇਮਿਕਾ ਕੌਣ ਸੀ, ਜੇਕਰ ਨਹੀਂ ਤਾਂ ਜਾਨਣ ਲਈ ਪੜ੍ਹੋ ਪੂਰੀ ਖ਼ਬਰ।

Image Source : Google

ਮੀਡੀਆ ਰਿਪੋਰਟਸ ਦੇ ਮੁਤਾਬਕ, ਸਲਮਾਨ ਖ਼ਾਨ ਦੀ ਪਹਿਲੀ ਪ੍ਰੇਮਿਕਾ ਦਾ ਨਾਮ ਸ਼ਾਹੀਨ ਜਾਫਰੀ ਸੀ, ਜੋ ਕਿ ਮਹਾਨ ਅਦਾਕਾਰ ਅਸ਼ੋਕ ਕੁਮਾਰ ਦੀ ਪੋਤੀ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦਬੰਗ ਖ਼ਾਨ ਸ਼ਾਹੀਨ ਦੀ ਝਲਕ ਪਾਉਣ ਲਈ ਇੰਨੇ ਉਤਸ਼ਾਹਿਤ ਰਹਿੰਦੇ ਸਨ ਕਿ ਉਹ ਸ਼ਾਹੀਨ ਦੇ ਕਾਲਜ ਦੇ ਬਾਹਰ ਕਈ ਘੰਟਿਆਂ ਤੱਕ ਉਸ ਦਾ ਇੰਤਜ਼ਾਰ ਕਰਦੇ ਸਨ।

ਦੱਸ ਦੇਈਏ ਕਿ ਸਲਮਾਨ ਖ਼ਾਨ ਦੀ ਇਹ ਲਵ ਸਟੋਰੀ ਉਦੋਂ ਸ਼ੁਰੂ ਹੋਈ ਜਦੋਂ ਉਹ ਮੁੰਬਈ ਦੇ ਸੇਂਟ ਜ਼ੇਵੀਅਰਜ਼ ਕਾਲਜ ਵਿੱਚ ਬੀ.ਏ ਦੂਜੇ ਸਾਲ ਦੇ ਵਿਦਿਆਰਥੀ ਸਨ। ਸਲਮਾਨ ਉਦੋਂ ਮਹਿਜ਼ 19 ਸਾਲਾਂ ਦੇ ਸਨ ਤੇ ਉਸ ਸਮੇਂ ਤੱਕ ਉਹ ਫ਼ਿਲਮਾਂ ਵਿੱਚ ਵੀ ਕੰਮ ਨਹੀਂ ਕਰਦੇ ਸਨ।

Image Source : Google

ਕਿਹਾ ਜਾਂਦਾ ਹੈ ਕਿ ਸਲਮਾਨ ਖ਼ਾਨ ਨੂੰ ਸ਼ਾਹੀਨ ਜਾਫਰੀ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਸ਼ਾਹੀਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਵਾਇਆ ਸੀ। ਸਲਮਾਨ ਸ਼ਾਹੀਨ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਸਲਮਾਨ ਖ਼ਾਨ ਦੇ ਪਰਿਵਾਰਕ ਮੈਂਬਰ ਵੀ ਸ਼ਾਹੀਨ ਨੂੰ ਪਸੰਦ ਕਰਦੇ ਸਨ ਅਤੇ ਉਨ੍ਹਾਂ ਨੇ ਵੀ ਇਸ ਰਿਸ਼ਤੇ ਨੂੰ ਮਨਜ਼ੂਰੀ ਦਿੱਤੀ ਸੀ ਪਰ ਫਿਰ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਖਬਰਾਂ ਮੁਤਾਬਕ ਸਲਮਾਨ ਖ਼ਾਨ ਅਤੇ ਸ਼ਾਹੀਨ ਜਾਫਰੀ ਵਿਚਕਾਰ ਸੰਗੀਤਾ ਬਿਜਲਾਨੀ ਦੀ ਐਂਟਰੀ ਹੋਈ ਅਤੇ ਇਹੀ ਦੋਹਾਂ ਦੇ ਬ੍ਰੇਕਅੱਪ ਦਾ ਕਾਰਨ ਬਣ ਗਿਆ।

ਤੁਹਾਨੂੰ ਦੱਸ ਦੇਈਏ ਕਿ 1980 ਵਿੱਚ ਮਿਸ ਇੰਡੀਆ ਰਹਿ ਚੁੱਕੀ ਸੰਗੀਤਾ ਬਿਜਲਾਨੀ ਦਾ ਬੁਆਏਫ੍ਰੈਂਡ ਬਿਜੂ ਅਲੀ ਨਾਲ ਬ੍ਰੇਕਅੱਪ ਹੋ ਗਿਆ ਸੀ। ਸੰਗੀਤਾ ਇਕੱਲੀ ਸੀ ਅਤੇ ਉਸੇ ਹੈਲਥ ਕਲੱਬ 'ਚ ਆਉਂਦੀ ਸੀ ਜਿੱਥੇ ਸਲਮਾਨ ਅਤੇ ਸ਼ਾਹੀਨ ਜਾਂਦੇ ਸਨ।

Image Source : Google

ਹੋਰ ਪੜ੍ਹੋ: ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਡਨ 'ਚ ਇਕੱਠੇ ਬਿਤਾ ਰਹੇ ਹਨ ਕੁਆਲਿਟੀ ਟਾਈਮ, ਡਿਨਰ ਡੇਟ 'ਤੇ ਨਜ਼ਰ ਆਇਆ ਜੋੜਾ

ਹਾਲਾਂਕਿ ਕੁਝ ਸਮੇਂ ਬਾਅਦ ਸਲਮਾਨ ਦਾ ਸੰਗੀਤਾ ਨਾਲ ਬ੍ਰੇਕਅੱਪ ਵੀ ਹੋ ਗਿਆ ਸੀ। ਸਲਮਾਨ ਖਾਨ ਦੀਆਂ ਮਸ਼ਹੂਰ ਗਰਲਫਰੈਂਡਸ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸੋਮੀ ਅਲੀ, ਐਸ਼ਵਰਿਆ ਰਾਏ, ਕੈਟਰੀਨਾ ਕੈਫ, ਯੂਲੀਆ ਵੰਤੂਰ ਆਦਿ ਦੇ ਨਾਮ ਸ਼ਾਮਿਲ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਜਲਦ ਹੀ ਆਉਣ ਵਾਲੀ ਫ਼ਿਲਮ 'ਟਾਈਗਰ 3' ਨਾਲ ਫੈਨਜ਼ ਨਾਲ ਰੁਬਰੂ ਹੋਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network