ਜਾਣੋ ਕੋਣ ਹੈ ਇਹ ਨਿੱਕੀ ਅਦਾਕਾਰਾ, ਜਿਸ ਨੇ ਬਾਲੀਵੁੱਡ ਫਿਲਮ 'ਖੁਦਾ ਹਾਫਿਜ਼-2' 'ਚ ਨਿਭਾਇਆ ਨੰਦਨੀ ਦਾ ਕਿਰਦਾਰ
'Nandini' in 'Khuda Haafiz-2': ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਅਤੇ ਅਭਿਨੇਤਰੀ ਸ਼ਿਵਾਲਿਕਾ ਓਬਰਾਏ ਸਟਾਰਰ ਫਿਲਮ ਖੁਦਾ ਹਾਫਿਜ਼ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਦਰਸ਼ਕਾਂ ਦੇ ਹੁੰਗਾਰੇ ਤੋਂ ਬਾਅਦ ਨਿਰਮਾਤਾ ਜਲਦ ਹੀ ਫਿਲਮ ਦਾ ਦੂਜਾ ਭਾਗ ਰਿਲੀਜ਼ ਕਰਨ ਜਾ ਰਹੇ ਹਨ। ਇਸ ਵਾਰ ਫਿਲਮ 'ਚ ਵਿਦਯੁਤ ਅਤੇ ਸ਼ਿਵਾਲਿਕਾ ਵਰਗੇ ਹੋਰ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਕਲਾਕਾਰਾਂ 'ਚੋਂ ਇਕ ਹੈ ਬਾਲ ਕਲਾਕਾਰ ਰਿਧੀ ਸ਼ਰਮਾ, ਜੋ ਇਸ ਫਿਲਮ 'ਚ ਵਿਦਯੁਤ ਅਤੇ ਸ਼ਿਵਾਲਿਕਾ ਦੀ ਬੇਟੀ ਨੰਦਿਨੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਆਓ ਜਾਣਦੇ ਹਾਂ ਫਿਲਮ 'ਚ ਨਜ਼ਰ ਆਉਣ ਵਾਲੀ ਨੰਦਨੀ ਉਰਫ ਰਿਧੀ ਸ਼ਰਮਾ ਦੀ ਬਾਰੇ ਖ਼ਾਸ ਗੱਲਾਂ।
image From instagram
ਰਿਧੀ ਸ਼ਰਮਾ ਇੱਕ ਬਾਲ ਕਲਾਕਾਰ ਹੈ। ਰਿਧੀ ਜ਼ਿਆਦਾਤਰ ਭਾਰਤੀ ਇਸ਼ਤਿਹਾਰ ਅਤੇ ਫਿਲਮ 'ਚ ਬਤੌਰ ਚਾਈਲਡ ਆਰਟਿਸਟ ਕੰਮ ਕਰਦੀ ਹੈ। ਉਹ ਅਕਸਰ ਫਿਲਮਾਂ ਅਤੇ ਵਿਗਿਆਪਨਾਂ ਵਿੱਚ ਦਿਖਾਈ ਦਿੰਦੀ ਹੈ। ਇਸ ਸਿਲਸਿਲੇ 'ਚ ਉਹ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਖੁਦਾ ਹਾਫਿਜ਼ 2 'ਚ ਨਜ਼ਰ ਆਵੇਗੀ। ਰਿਧੀ ਨੇ ਛੋਟੀ ਉਮਰ ਵਿੱਚ ਹੀ ਕਈ ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਨਿੱਕੀ ਜਿਹੀ ਉਮਰ 'ਚ ਕੀਤੇ ਕਈ ਇਸ਼ਤਿਹਾਰ
ਜੇਰਕ ਰਿਧੀ ਸ਼ਰਮਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਨਿੱਕੀ ਜਿਹੀ ਉਮਰ ਵਿੱਚ ਕਈ ਇਸ਼ਤਿਹਾਰ ਦੇ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰਿਧੀ ਇੱਕ ਚਾਈਲਡ ਆਰਟਿਸ ਹੋਣ ਦੇ ਨਾਲ-ਨਾਲ ਇੱਕ ਚਾਈਲਡ ਅਦਾਕਾਰਾ ਤੇ ਕਿਡ ਮਾਡਲ ਵੀ ਹੈ। ਰਿਧੀ ਨੇ ਹੁਣ ਤੱਕ ਐਲਆਈਸੀ, ਐਚਡੀਐਫਸੀ, ਡਾਰਕ ਫੈਂਟੇਸੀ ਬਿਸਕੁਟ, ਐਕਸਿਸ ਬੈਂਕ, ਮੌਰੀਸਨ ਬੇਬੀ ਪ੍ਰੋਡਕਟਸ, ਮਹਿੰਦਰਾ ਟਰੈਕਟਰਸ ਵਰਗੇ ਕਈ ਟੀਵੀ ਇਸ਼ਤਿਹਾਰ ਕੀਤੇ ਹਨ।
image From instagram
ਕਈ ਦਿੱਗਜ਼ ਕਲਾਕਾਰਾਂ ਨਾਲ ਕਰ ਚੁੱਕੀ ਹੈ ਕੰਮ
ਰਿਧੀ ਸ਼ਰਮਾ ਮਸ਼ਹੂਰ ਕ੍ਰਿਕਟਰ ਐਮਐਸ ਧੋਨੀ ਦੇ ਨਾਲ ਆਈਸੀਆਈਸੀਆਈ ਐਡ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਰਿਧੀ ਨੇ ਵਰੁਣ ਧਵਨ, ਅਮਿਤਾਭ ਬੱਚਨ, ਵਿਰਾਟ ਕੋਹਲੀ ਅਤੇ ਕਾਰਤਿਕ ਸ਼ਿਵਕੁਮਾਰ ਨਾਲ ਸੰਤੂਰ ਟੀਵੀਸੀ ਸਣੇ ਹੋਰ ਵੀ ਕਈ ਵਿਗਿਆਪਨ ਕੀਤੇ ਹਨ।
ਫਿਲਮ ਕਭੀ ਈਦ ਕਭੀ ਦੀਵਾਲੀ 'ਚ ਹੋ ਸਕਦੀ ਹੈ ਰਿਧੀ ਦੀ ਐਂਟਰੀ
ਫਿਲਮ ਖੁਦਾ ਹਾਫਿਜ਼-2 ਤੋਂ ਇਲਾਵਾ ਰਿਧੀ ਨੂੰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਵੀ ਦੇਖਿਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਫਿਲਮ ਦੇ ਸੈੱਟ ਤੋਂ ਰਿਧੀ ਦੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ ਸਾਹਮਣੇ ਆਇਆਂ ਸਨ। ਉਦੋਂ ਤੋਂ ਹੀ ਕਿਆਸ ਲਾਏ ਜਾ ਰਹੇ ਹਨ ਕਿ ਰਿਧੀ ਜਲਦ ਹੀ ਸਲਮਾਨ ਦੀ ਫਿਲਮ ਵਿੱਚ ਵੀ ਨਜ਼ਰ ਆਵੇਗੀ।
image From instagram
ਕਦੋਂ ਰਿਲੀਜ਼ ਹੋਵੇਗੀ ਫਿਲਮ 'ਖੁਦਾ ਹਾਫਿਜ਼ 2 '
ਫਿਲਮ ਖੁਦਾ ਹਾਫਿਜ਼ 2 ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਰਿਧੀ ਬਤੌਰ ਨੰਦਨੀ ਕਿਰਦਾਰ ਅਦਾ ਕਰ ਰਹੀ ਹੈ ਜੋ ਕਿ ਵਿਦਯੁਤ ਤੇ ਸ਼ਿਵਿਕਾ ਦੀ ਧੀ ਹੈ। ਇਹ ਫਿਲਮ 8 ਜੁਲਾਈ ਨੂੰ ਦੇਸ਼ ਭਰ 'ਚ ਰਿਲੀਜ਼ ਹੋਵੇਗੀ। ਫਿਲਮ ਦਾ ਪਹਿਲਾ ਭਾਗ ਸਿੱਧਾ OTT 'ਤੇ ਰਿਲੀਜ਼ ਕੀਤਾ ਗਿਆ ਸੀ। ਜਦੋਂਕਿ ਇਸ ਦਾ ਦੂਜਾ ਭਾਗ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਿਹਾ ਹੈ।