ਇੰਤਜ਼ਾਰ ਹੋਇਆ ਖਤਮ, ਜਾਣੋ ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ 'ਲੇਖ਼' ਕਿਹੜੇ OTT ਪਲੇਟਫਾਰਮ 'ਤੇ ਹੋ ਰਹੀ ਹੈ ਸਟ੍ਰੀਮ
‘Lekh’ OTT Release: ਲਓ ਜੀ ਪ੍ਰਸ਼ੰਸਕਾਂ ਦੇ ਲਈ ਗੁੱਡਨਿਊਜ਼ ਹੈ, ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ਫ਼ਿਲਮ 'ਲੇਖ਼' ਹੁਣ OTT ਪਲੇਟਫਾਰਮ ਉੱਤੇ ਉਪਲਬਧ ਹੋ ਗਈ ਹੈ। ਬਹੁਤ ਸਾਰੇ ਦਰਸ਼ਕ ਇਸ ਫ਼ਿਲਮ ਦੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸੀ।
ਹੋਰ ਪੜ੍ਹੋ : ਗੁਰਮੀਤ ਚੌਧਰੀ ਨੇ ਪਹਿਲੀ ਵਾਰ ਆਪਣੀ ਨਵਜੰਮੀ ਧੀ ਦਾ ਵੀਡੀਓ ਕੀਤਾ ਸ਼ੇਅਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਮਨਵੀਰ ਬਰਾੜ ਵੱਲੋਂ ਡਾਇਰੈਕਟ ਕੀਤੀ ਫ਼ਿਲਮ ਲੇਖ਼ ਸਿਨੇਮਾ ਘਰਾਂ ਚ ਧੱਕ ਪਾਉਣ ਤੋਂ ਬਾਅਦ ਹੁਣ ਓਟੀਟੀ ਪਲੇਟਾਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਰੋਮਾਂਟਿਕ ਡਰਾਮੇ ਵਾਲੀ ਇਹ ਫ਼ਿਲਮ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਸੀ। ਇਹ ਫ਼ਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਬਾਕਸ ਆਫਿਸ 'ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਥੀਏਟਰਾਂ ਵਿੱਚ ਦਰਸ਼ਕਾਂ ਨੂੰ ਸ਼ਾਮਲ ਕਰਨ ਤੋਂ ਬਾਅਦ, ਨਿਰਮਾਤਾਵਾਂ ਨੇ ਆਖਿਰਕਾਰ ਫ਼ਿਲਮ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕਰ ਦਿੱਤਾ ਹੈ।
'ਲੇਖ਼' OTT ਰਿਲੀਜ਼: ਗੁਰਨਾਮ, ਤਾਨੀਆ ਸਟਾਰਰ ਰੋਮਾਂਟਿਕ-ਡਰਾਮਾ ਤੁਸੀਂ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਦੇਖ ਸਕਦੇ ਹੋ?
ਕੀ 'ਲੇਖ਼' Amazon Prime 'ਤੇ ਰਿਲੀਜ਼ ਹੋਈ ਹੈ?
ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਫ਼ਿਲਮਾਂ ਐਮਾਜ਼ਾਨ ਉੱਤੇ ਰਿਲੀਜ਼ ਹੋਈਆਂ ਹਨ। ਪਰ 'ਲੇਖ਼' ਫਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ, ਪ੍ਰਸ਼ੰਸਕਾਂ ਇਸ ਨੂੰ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ 'ਤੇ ਨਹੀਂ ਦੇਖ ਸਕਦੇ।
ਕੀ 'ਲੇਖ਼' Zee5 Original 'ਤੇ ਉਪਲਬਧ ਹੈ?
ਆਮ ਤੌਰ 'ਤੇ, ਪੰਜਾਬੀ ਫਿਲਮਾਂ Zee5 Original 'ਤੇ ਰਿਲੀਜ਼ ਹੁੰਦੀਆਂ ਹਨ। ਹਾਲ ਹੀ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣ ਤੇਰੇ ਨਾਲ’ ਜ਼ੀ5 ‘ਤੇ ਰਿਲੀਜ਼ ਹੋਈ ਹੈ। ਪਰ 'ਲੇਖ਼' ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਰਿਲੀਜ਼ ਕਰਨ ਲਈ ਕੋਈ ਵੱਡਾ OTT ਪਲੇਟਫਾਰਮ ਨਹੀਂ ਚੁਣਿਆ ਹੈ।
ਕੀ ਦਰਸ਼ਕ Chaupal 'ਤੇ 'ਲੇਖ਼' ਫ਼ਿਲਮ ਨੂੰ ਦੇਖ ਸਕਦੇ ਨੇ?
ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਾਂਗ, ਫ਼ਿਲਮ 'ਲੇਖ਼' ਦੇ ਨਿਰਮਾਤਾਵਾਂ ਨੇ ਚੌਪਾਲ 'ਤੇ ਆਪਣੀ ਬਲਾਕਬਸਟਰ ਹਿੱਟ ਸਟ੍ਰੀਮ ਕਰਨ ਦਾ ਫੈਸਲਾ ਕੀਤਾ ਹੈ। ਮਨਵੀਰ ਬਰਾੜ ਦੁਆਰਾ ਨਿਰਦੇਸ਼ਤ ਫ਼ਿਲਮ ਜਗਦੀਪ ਸਿੱਧੂ ਦੁਆਰਾ ਲਿਖੀ ਫ਼ਿਲਮ ਲੇਖ਼ ਨੂੰ ਦਰਸ਼ਕ ਓਟੀਟੀ ਪਲੇਟਫਾਰਮ Chaupal 'ਤੇ ਸਟ੍ਰੀਮ ਕੀਤੀ ਜਾ ਰਹੀ ਹੈ। ਦਰਸ਼ਕਾਂ ਇਸ ਫ਼ਿਲਮ ਦਾ ਅਨੰਦ ਚੌਪਾਲ ਉੱਤੇ ਦੇਖ ਸਕਦੇ ਹਨ।