ਇਸ ਅਦਾਕਾਰ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ

Reported by: PTC Punjabi Desk | Edited by: Shaminder  |  October 21st 2019 05:33 PM |  Updated: October 21st 2019 05:33 PM

ਇਸ ਅਦਾਕਾਰ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ੰਮੀ ਕਪੂਰ ਦੀ ਜ਼ਿੰਦਗੀ ਦੇ ਨਾਲ ਕਈ ਕਿੱਸੇ ਜੁੜੇ ਹੋਏ ਹਨ । ਆਪਣੇ ਸਮੇਂ 'ਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ । ਪਰਦੇ 'ਤੇ ਆਪਣੀ ਰੋਮਾਂਟਿਕ ਇਮੇਜ ਲਈ ਜਾਣੇ ਜਾਂਦੇ ਸ਼ੰਮੀ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਸਲ ਜ਼ਿੰਦਗੀ 'ਚ ਉਨ੍ਹਾਂ ਦੀ ਪ੍ਰੇਮ ਕਹਾਣੀ ਕਿਸੇ ਦੁਖਾਂਤ ਤੋਂ ਘੱਟ ਨਹੀਂ ਸੀ ।

ਹੋਰ ਵੇਖੋ:ਗਾਇਕ ਗੈਰੀ ਸੰਧੂ ਦੇ ਕੱਪੜਿਆਂ ਦੇ ਸਟੋਰ ’ਚ ਲੱਖਾਂ ਦੀ ਚੋਰੀ

shammi kapoor geeta bali के लिए इमेज परिणाम

ਸ਼ੰਮੀ ਕਪੂਰ ਮਿਸਰ ਦੀ ਪ੍ਰਸਿੱਧ ਬੇਲੀ ਡਾਂਸਰ ਦੇ ਨਾਲ ਰਿਲੇਸ਼ਨਸ਼ਿਪ 'ਚ ਸਨ,ਪਰ ਜਦੋਂ ਉਹ ਆਪਣੇ ਵਤਨ ਪਰਤ ਗਈ ਤਾਂ ਦੋਨਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ।ਇਸ ਤੋਂ ਬਾਅਦ ਸ਼ੰਮੀ ਗੀਤਾ ਬਾਲੀ ਦੇ ਨਜ਼ਦੀਕ ਆਏ ।ਦੋਨਾਂ ਦਾ ਪਿਆਰ ਪਰਵਾਨ ਚੜਿਆ ਅਤੇ ਦੋਨਾਂ ਨੇ ਵਿਆਹ ਦਾ ਫ਼ੈਸਲਾ ਕੀਤਾ।

shammi kapoor geeta bali के लिए इमेज परिणाम

ਕਪੂਰ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸੀ ਇਸ ਲਈ ਦੋਨਾਂ ਨੇ ਗੁਪਚੁੱਪ ਤਰੀਕੇ ਨਾਲ ਮੰਦਰ 'ਚ ਵਿਆਹ ਕਰਵਾ ਲਿਆ।ਦੱਸਿਆ ਜਾਂਦਾ ਹੈ ਕਿ ਦੋਨਾਂ ਕੋਲ ਉਸ ਸਮੇਂ ਸੰਧੂਰ ਵੀ ਨਹੀਂ ਸੀ,ਜਿਸ ਕਾਰਨ ਸ਼ੰਮੀ ਕਪੂਰ ਨੇ ਲਿਪਸਟਿਕ ਨਾਲ ਉਨ੍ਹਾਂ ਦੀ ਮਾਂਗ ਭਰੀ ਸੀ ।

ਸ਼ੰਮੀ ਕਪੂਰ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਪ੍ਰਿਥਵੀਰਾਜ ਕਪੂਰ ਦੀ ਥਿਏਟਰ ਕੰਪਨੀ ਨਾਲ ਜੁੜੇ ਅਤੇ ਸਾਲ 1953 'ਚ ਉਨ੍ਹਾਂ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ ਸੀ ।ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 21 ਅਕਤੂਬਰ ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਅਸਲ ਨਾਂਅ ਸ਼ਮਸ਼ੇਰ ਕਪੂਰ ਸੀ  ।

shammi kapoor geeta bali के लिए इमेज परिणाम

ਉਨ੍ਹਾਂ ਦਾ ਜ਼ਿਆਦਾਤਰ ਸਮਾਂ ਪੇਸ਼ਾਵਰ ਸਥਿਤ ਕਪੂਰ ਹਵੇਲੀ 'ਚ ਬੀਤਿਆ ਜੋ ਕਿ ਅੱਜਕੱਲ੍ਹ ਪਾਕਿਸਤਾਨ 'ਚ ਹੈ । ਸਾਲ 2011 'ਚ ਸ਼ੰਮੀ ਨੂੰ ਗੁਰਦੇ ਦੀ ਬੀਮਾਰੀ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹ੍ਹਾਂ ਦਾ ਦਿਹਾਂਤ ਹੋ ਗਿਆ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network