ਦੁਨੀਆ ਭਰ ‘ਚ ਪਸੰਦ ਕੀਤੀ ਗਈ ਸੀ ਰੇਖਾ ਦੀ ਇਹ ਫ਼ਿਲਮ, ਪਰ ਰੇਖਾ ਦਾ ਮੰਨਣਾ ਇਸ ਫ਼ਿਲਮ ‘ਚ ਨਹੀਂ ਸੀ ਕੋਈ ਖ਼ਾਸ ਗੱਲ ਕਿ ਇਸ ਨੂੰ ਅਵਾਰਡ ਮਿਲਦਾ
ਬਾਲੀਵੁੱਡ ਅਦਾਕਾਰਾ ਰੇਖਾ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ 400 ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ ।ਫ਼ਿਲਮ ਉਮਰਾਵ ਜਾਨ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਹੈਰਾਨੀ ਦੀ ਗੱਲ ਹੈ ਕਿ ਜਿਸ ਫ਼ਿਲਮ ਨੂੰ ਪੂਰੀ ਦੁਨੀਆ ‘ਚ ਪਸੰਦ ਕੀਤਾ ਗਿਆ ਸੀ ।ਪਰ ਰੇਖਾ ਨੂੰ ਆਪਣੀ ਇਹ ਫ਼ਿਲਮ ਬਿਲਕੁਲ ਵੀ ਪਸੰਦ ਨਹੀਂ ਹੈ ।
https://www.instagram.com/p/B2ZdRbsA5gP/
ਰੇਖਾ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਇਸ ਫ਼ਿਲਮ ‘ਚ ਕੋਈ ਵੀ ਖ਼ਾਸ ਗੱਲ ਨਹੀਂ ਹੈ ਕਿ ਇਸ ਨੂੰ ਰਾਸ਼ਟਰੀ ਅਵਾਰਡ ਦਿੱਤਾ ਜਾਵੇ ।ਉਮਰਾਵ ਜਾਨ ਫ਼ਿਲਮ ਆਉਣ ਤੋਂ ਬਾਅਦ ਰੇਖਾ ਨੂੰ ਸਭ ਉਮਰਾਵ ਜਾਨ ਦੇ ਨਾਂਅ ਨਾਲ ਬੁਲਾਉਣ ਲੱਗ ਪਏ ਸਨ । ਰੇਖਾ ਨੇ 1986 ‘ਚ ਦਿੱਤੇ ਇੱਕ ਇੰਟਰਵਿਊ ‘ਚ ਗਜ਼ਲ ਵੀ ਗਾ ਕੇ ਸੁਣਾਈ ‘ਮੁਝੇ ਤੁਮ ਨਜ਼ਰ ਸੇ ਗਿਰਾ ਤੋ ਰਹੇ ਹੋ’ ।
https://www.instagram.com/p/Bz8s6WpAFrp/
ਕੁਝ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਹ ਗਜ਼ਲ ਅਮਿਤਾਭ ਬੱਚਨ ਦੇ ਲਈ ਗਾਈ ਸੀ ।400 ਤੋਂ ਜ਼ਿਆਦਾ ਫ਼ਿਲਮਾਂ ਕਰਨ ਦੇ ਬਾਵਜੂਦ ਵੀ ਰੇਖਾ ਨੇ ਕਦੇ ਵੀ ਆਪਣੇ ਆਪ ਨੂੰ ਸੁਪਰ ਸਟਾਰ ਨਹੀਂ ਸਮਝਿਆ ।
https://www.instagram.com/p/B0BnTZvAvDg/
ਰੇਖਾ ਨੇ ਇਸ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ।