ਸ਼ਸ਼ੀ ਕਪੂਰ ਨੇ ਪੂਨਮ ਢਿੱਲੋਂ ਨੂੰ ਮਾਰਿਆ ਸੀ ਥੱਪੜ, ਜਾਣੋ ਇਹ ਦਿਲਚਸਪ ਕਿੱਸਾ
ਮਨੋਰੰਜਨ ਜਗਤ ਦੇ ਕਿੱਸੇ ਹਮੇਸ਼ਾ ਹੀ ਪ੍ਰਸ਼ੰਸਕਾਂ ਦੇ ਲਈ ਖਿੱਚ ਦਾ ਕੇਂਦਰ ਰਹੇ ਹਨ। ਜੀ ਹਾਂ ਬਾਲੀਵੁੱਡ ਨਾਲ ਜੁੜੇ ਬਹੁਤ ਸਾਰੇ ਕਿੱਸੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਜਾਨਣਾ ਜਾਹੁੰਦੇ ਹਨ। ਅਜਿਹਾ ਹੀ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਦੋਂ ਬਾਲੀਵੁੱਡ ਦੇ ਦਿੱਗਜ ਐਕਟਰ ਸ਼ਸ਼ੀ ਕਪੂਰ ਨੇ ਸੋਹਣੀ ਸੁਨੱਖੀ ਅਭਿਨੇਤਰੀ ਪੂਨਮ ਢਿੱਲੋਂ Poonam Dhillon ਨੂੰ ਥੱਪੜ ਮਾਰਿਆ ਸੀ।
image From movie Trailer
80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਜੋ ਕਿ ਬੀਤੇ ਦਿਨੀਂ 60 ਸਾਲ ਦੀ ਹੋ ਗਈ ਹੈ। ਪੂਨਮ ਦਾ ਜਨਮ 18 ਅਪ੍ਰੈਲ 1962 ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੋਇਆ ਸੀ । ਪੂਨਮ ਨੇ ਆਪਣੇ ਸਮੇਂ ਚ ਕਈ ਹਿੱਟ ਫ਼ਿਲਮਾਂ ਚ ਕੰਮ ਕੀਤਾ ਸੀ। ਪਰ ਹੁਣ ਉਹ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀ। ਪਰ ਬਹੁਤ ਕਾਫੀ ਸਮੇਂ ਦੇ ਗੈਪ ਤੋਂ ਬਾਅਦ ਉਹ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਹਾਲ ਹੀ ਚ ਉਹ ‘ਉਮਰਾਂ ‘ਚ ਕੀ ਰੱਖਿਆ’ ਫ਼ਿਲਮ ‘ਚ ਰਾਜ ਬੱਬਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਹ ਫ਼ਿਲਮ ਚੌਪਾਲ ਉੱਤੇ ਰਿਲੀਜ਼ ਹੋਈ ਸੀ।
ਹੋਰ ਪੜ੍ਹੋ : ਗੁਰਮੀਤ ਤੇ ਦੇਬੀਨਾ ਨੇ ਸਾਂਝੀ ਕੀਤੀ ਆਪਣੀ ਨਵਜੰਮੀ ਧੀ ਦੀ ਪਿਆਰੀ ਤਸਵੀਰ ਤੇ ਨਾਲ ਕੀਤਾ ਧੀ ਦੇ ਨਾਮ ਦਾ ਖੁਲਾਸਾ
ਅੱਜ ਤੁਹਾਨੂ ਪੂਨਮ ਢਿੱਲੋਂ ਦੇ ਇੱਕ ਦਿਲਚਸਪ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ। ਪੂਨਮ ਢਿੱਲੋਂ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਸ਼ਸ਼ੀ ਕਪੂਰ ਨੇ ਫ਼ਿਲਮ ਦੇ ਸੈੱਟ 'ਤੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ। ਸ਼ਸ਼ੀ ਕਪੂਰ ਨੇ ਬਾਅਦ 'ਚ ਪੂਨਮ ਢਿੱਲੋਂ ਤੋਂ ਮੁਆਫੀ ਮੰਗ ਲਈ। ਉਸ ਨੇ ਅਜਿਹਾ ਯਸ਼ ਚੋਪੜਾ ਦੇ ਕਹਿਣ 'ਤੇ ਕੀਤਾ ਸੀ।
ਹੋਰ ਪੜ੍ਹੋ : ਧਰਮਿੰਦਰ ਨੇ ਸਾਂਝਾ ਕੀਤਾ ਆਪਣੀ ਪੁਰਾਣੀ ਕੋ-ਸਟਾਰ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਦਰਅਸਲ, ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਐਕਟਰ ਸ਼ਸ਼ੀ ਕਪੂਰ ਨੇ ਪੂਨਮ ਢਿੱਲੋਂ ਨੂੰ ਥੱਪੜ ਮਾਰਨਾ ਸੀ ਪਰ ਸ਼ਸ਼ੀ ਕਪੂਰ ਨੇ ਉਸ ਨੂੰ ਕੁਝ ਨਹੀਂ ਦੱਸਿਆ ਅਤੇ ਜਿਵੇਂ ਹੀ ਯਸ਼ ਚੋਪੜਾ ਐਕਸ਼ਨ ਵਿੱਚ ਬੋਲਿਆ ਤਾਂ ਉਸ ਨੂੰ ਥੱਪੜ ਮਾਰ ਦਿੱਤਾ। ਸ਼ਸ਼ੀ ਕਪੂਰ ਨੇ ਉਸ ਨੂੰ ਇਸ ਤਰ੍ਹਾਂ ਥੱਪੜ ਮਾਰਿਆ ਸੀ ਤਾਂ ਜੋ ਇਹ ਸੀਨ ਅਸਲੀ ਲੱਗੇ।