ਗੁੜ ਹੈ ਸਿਹਤ ਲਈ ਬਹੁਤ ਗੁਣਕਾਰੀ, ਸਰੀਰ ‘ਚ ਕਈ ਕਮੀਆਂ ਨੂੰ ਕਰਦਾ ਹੈ ਦੂਰ
ਗੁੜ ਸਿਹਤ ਦੇ ਬਹੁਤ ਹੀ ਲਾਹੇਵੰਦ ਹੁੰਦਾ ਹੈ । ਇਸ ਨੂੰ ਖਾਣ ਦੇ ਨਾਲ ਕਈ ਤਰ੍ਹਾਂ ਦੇ ਸਿਹਤ ਲਾਭ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਗੁੜ (Jaggery) ਖਾਣ ਦੇ ਫਾਇਦੇ (Benefits) ਬਾਰੇ ਦੱਸਾਂਗੇ । ਕਿਉਂਕਿ ਇਸ ਨੂੰ ਸੇਵਨ ਕਰਨ ਦੇ ਨਾਲ ਸਰੀਰ ‘ਚ ਕਈ ਤਰਾਂ ਦੇ ਤੱਤਾਂ ਦੀ ਪੂਰਤੀ ਹੁੰਦੀ ਹੈ । ਖੁਨ ਦੀ ਕਮੀ ਦੇ ਨਾਲ ਜੂਝ ਰਹੇ ਲੋਕਾਂ ਲਈ ਗੁੜ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ।
image From google
ਹੋਰ ਪੜ੍ਹੋ : ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦੀ ਸਿਹਤ ਵਿਗੜੀ, ਅਦਾਕਾਰਾ ਨੇ ਮਾਂ ਦੀ ਸਿਹਤਮੰਦੀ ਲਈ ਦੁਆ ਕਰਨ ਦੀ ਕੀਤੀ ਅਪੀਲ
ਇਸ ‘ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਗੁੜ ਸ਼ੂਗਰ ਦੇ ਰੋਗੀਆਂ ਦੇ ਲਈ ਵੀ ਫਾਇਦੇਮੰਦ ਹੋ ਸਕਦਾ ਹੈ । ਗੁੜ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ ਅਤੇ ਇਸ ਦੇ ਨਾਲ ਕਬਜ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ ।
image From google
ਹੋਰ ਪੜ੍ਹੋ : ਸਿਹਤ ਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ ਜੈਲ , ਜਾਣੋ ਇਸ ਦੇ ਫਾਇਦੇ
ਇਸ ਦੇ ਨਾਲ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ । ਗੁੜ ਖਾਣ ਦੇ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੁੰਦੀ ਹੈ । ਖੁਨ ਦੀ ਕਮੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਅਕਸਰ ਛੋਲੇ ਅਤੇ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।
image From google
ਇਸ ਤੋਂ ਇਲਾਵਾ ਗੁੜ ਖਾਣ ਦੇ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ।ਇਸ ਤੋਂ ਇਲਾਵਾ ਜੋ ਸ਼ੂਗਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਉਨ੍ਹਾਂ ਦੇ ਲਈ ਗੁੜ ਤੇ ਸ਼ੱਕਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ।