ਜਾਣੋ ਨਾਰੀਅਲ ਤੇਲ ਦੇ ਫਾਇਦੇ, ਸਰੀਰ ਨੂੰ ਹੁੰਦੇ ਨੇ ਕਈ ਲਾਭ
ਨਾਰੀਅਲ ਦਾ ਤੇਲ ਸਰੀਰ ਦੇ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ । ਇਹ ਤੇਲ ਹਰ ਘਾਰ ‘ਚ ਆਮ ਪਾਇਆ ਜਾਂਦਾ ਹੈ । ਬਹੁਤ ਸਾਰੇ ਲੋਕ ਇਸ ਨੂੰ ਖਾਣਾ ਬਨਾਉਣ ‘ਚ ਵੀ ਇਸਤਮਾਲ ਕਰਦੇ ਨੇ । ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ-
ਹੋਰ ਪੜ੍ਹੋ : ਜਾਣੋ ਪੁਦੀਨੇ ਦੇ ਬਾਕਮਾਲ ਦੇ ਫਾਇਦਿਆਂ ਬਾਰੇ, ਦੂਰ ਹੁੰਦੀਆਂ ਨੇ ਕਈ ਬਿਮਾਰੀਆਂ
ਯੂਵੀ ਕਿਰਨਾਂ ਤੋਂ ਬਚਾਉਂਦਾ ਹੈ- ਜਦੋਂ ਤੁਸੀਂ ਨਾਰੀਅਲ ਤੇਲ ਚਮੜੀ 'ਤੇ ਲਾਉਂਦੇ ਹੋ ਤਾਂ ਇਹ ਸੂਰਜ ਦੀਆਂ ਅਲਰਟਾਵਾਇਲੈੱਟ ਕਿਰਨਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ। ਯੂਵੀ ਕਿਰਨਾਂ ਜੋ ਕਿ ਚਮੜੀ ਦੇ ਕੈਂਸਰ ਦਾ ਜੋਖ਼ਮ ਨੂੰ ਵਧਾਉਂਦੀਆਂ ਹਨ ਤੇ ਝੁਰੜੀਆਂ ਤੇ ਡਾਰਕ ਸਪਾਟ ਦਾ ਕਾਰਨ ਬਣਦੀਆਂ ਹਨ । ਨਾਰੀਅਲ ਤੇਲ ਸੂਰਜ ਦੀਆਂ 20 ਫ਼ੀਸਦੀ ਯੂਵੀ ਕਿਰਨਾਂ ਨੂੰ ਬਲਾਕ ਕਰ ਦਿੰਦਾ ਹੈ।
ਅੱਖਾਂ ਤੇ ਵਾਲਾਂ ਲਈ ਲਾਭਕਾਰੀ- ਅੱਖਾਂ 'ਚ ਸੁੱਕਾਪਨ, ਕਮਜ਼ੋਰੀ ਜਾਂ ਫਿਰ ਵਾਲਾਂ ਦੇ ਰੁਖੇਪਨ ਤੋਂ ਪ੍ਰੇਸ਼ਾਨ ਹੋ ਤਾਂ ਹਰ ਰੋਜ਼ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਦੀਆਂ ਤਿੰਨ ਤੋਂ ਸੱਤ ਬੂੰਦਾਂ ਨਾਭੀ 'ਚ ਪਾਓ । ਇਸ ਨੂੰ ਨਾਭੀ ਦੇ ਆਲੇ-ਦੁਆਲੇ ਦੇ ਹਿੱਸਿਆਂ 'ਤੇ ਗੋਲਾਈ 'ਚ ਫੈਲਾਓ। ਇਸ ਨਾਲ ਚਮੜੀ ਅਤੇ ਵਾਲਾਂ 'ਚ ਚਮਕ ਆਵੇਗੀ ਅਤੇ ਨਾਲ ਹੀ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।
ਸਰੀਰ ਨੂੰ ਮੌਸਚਰਾਈਜ਼ ਕਰਦਾ ਹੈ-ਨਾਰੀਅਲ ਤੇਲ ਤੁਹਾਡੇ ਹੱਥਾਂ, ਪੈਰਾਂ ਤੇ ਕੂਹਣੀ ਲਈ ਵਧੀਆ ਮੌਸਚਰਾਈਜ਼ਰ ਹੈ । ਰਾਤ ਨੂੰ ਸੌਂਦੇ ਸਮੇਂ ਹਲਕਾ-ਹਲਕਾ ਤੇਲ ਆਪਣੀਆਂ ਅੱਡੀਆਂ 'ਤੇ ਲਾ ਕੇ ਜ਼ੁਰਾਬਾਂ ਪਾ ਲਉ। ਅਕਸਰ ਰਾਤ ਨੂੰ ਅਜਿਹਾ ਕਰਨਾ ਨਾਲ ਫਟੀਆਂ ਅੱਡੀਆਂ ਠੀਕ ਹੋ ਜਾਂਦੀਆਂ ਹਨ ।